ਪੰਨਾ:Alochana Magazine July, August and September 1986.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

77 ਆਲੋਚਨਾ/ਜੁਲਾਈ-ਸਤੰਬਰ 1986 ਨਹੀਂ। ਕੱਟੂ ਦੇ ਸ਼ਬਦਾਂ ਵਿਚ 'ਓਏ ਮਾਮਾ... ਚੰਗੇ ਚੰਗੇ ਕੁਸ ਨੀ.. ਐਮੇਂ ਭੁਲੇਖੇ ਸਨੂੰ ...ਕੰਮ ਬਰਾਬਰ ਈ ਐ ...ਜੱਟਾਂ ਕੋਲੇ ਜਰੂ ਦੀ ਘਾਟ ਨੀ...ਪਰ ਪੇਟ-ਚਟਾਈ ਖਾਤਰ ਜੈਲਦਾਰਾਂ ਤੇ ਜ਼ਿਮੀਦਾਰਾਂ ਦੇ ਹੱਥਾਂ ਅਲੀ ਝਾਕਦੇ ਐ.. ਅਸਲ ਗਲ ਤਾਂ ਜਰ ਦੀ ਐ ਜਰ ਦੀ-ਜੋੜਾ ਹੋਰ ਹੀ ਦੱਬੀ ਬੈਠੇ ਐ ..ਉਹ ਨਾਂ ਆਪਣੇ ਕੋਲ ਐ ਤੇ ਨਾਂ ਈ ਜੱਟ ਕੋਲ ਐ ...ਇਓ ਆਪਣੇ ਤੇ ਜੱਟਾਂ ‘ਚ ਲੰਮਾ ਚੌੜਾ ਫਰਕ ਨੀਂ ਮਾਮਾ ..' (ਪੰਨਾ, 167) ਪੜਿਆ ਲਿਖਿਆ ਕੱਟੂ ਪਿੰਡ ਦੇ ਅਰਥਚਾਰੇ ਵਿਚ ਮੁੱਖ ਟਕਰਾਅ ਤੇ ਛੋਟੇ ਟਕਰਾਅ ਦੀ ਗੱਲ ਸਮਝਦਾ ਹੈ । ਉਸ ਅਨੁਸਾਰ ਕਮੇ ਤੇ ਥੁੜ ਜ਼ਮੀਨੇ ਜੱਟਾਂ ਦਾ ਇਕ ਪੈਂਤੜਾ ਬਣਨਾ ਹੈ ਪਰ ਅਨਪੜ ਥੁੜ ਜ਼ਮੀਨੇ ਜਟ ਇਸ ਪੈਂਤੜੇ ਨੂੰ ਇਕ ਨਹੀਂ ਸਮਝਦੇ । ਬਾਬਾ ਭਾਨਾ ਜਦੋਂ ਕਹਿੰਦਾ ਹੈ 'ਓਏ ਕਿਸ਼ਨੇ ਕੈਦੀ ਦਾ ਮੁੰਡਾ ਤਾਂ ਕੈ ਦੇ ਪਈ ਜਿੱਦਣ ਆਪਾਂ ਜੱਟ ਤੇ ਹੋਰ ਲਾਗੀ-ਜਗੀ ਕੱਠੇ ਹੋਗੇ ਫੇਰ ਜ਼ਰੂਰ ਚੈਅ ਜਾਣਗੀਆਂ ਏਹੇ ਹਬੋਲੀਆਂ...' (ਪੰਨਾ 79) ਤਾਂ ਬਾਬਾ ਕਪੂਰ ਜੱਟਾਂ ਦਾ ਪੈਂਤੜਾ ਇਓ ਸਾਫ਼ ਕਰਦਾ ਹੈ “ਓਏ ਭਾਨਿਆ ...ਓਹ ਤਾਂ ਸਾਰਾ ਮੂਰਖ ਐ ਮੂਰਖ , ਭੱਲਾ ਬਈ ਪੂਰਿਆਂ ਤੇ ਈਓ ਦਸ ... ਬਈ ਆਪਾਂ ਲਾਗੀਆਂ-ਜੋਗੀਆਂ ਨਾਂ ਕਿਮੇਂ ਰਲਗੇ ਆਪਾਂ ਫੇਰ ਬੀ ਜੈਦਾਤਾਂ ਆਲੇ, ਭਲਾ ਦੀ ਥੋੜ੍ਹੀਆਂ ਈ ਨੇ ਅੱਜ · ਕਿਸੇ ਦਿਨ ਨੂੰ ਜਾਦੇ ਹੋ ਜਾਣਗੀਆਂ ।..' (ਪੰਨਾ 179). ਇਹ ਇਸ ਨਾਵਲ ਦੀ ਵਡਿਆਈ ਹੈ ਕਿ ਪਿੰਡ ਦਾ ਆਰਥਿਕ, ਸਮਾਜਿਕ ਤੇ ਭਾਈਚਾਰਕ ਢਾਂਚਾ ਇਸ ਨਾਵਲ ਦੇ ਪਾਤਰਾਂ ਦੀਆਂ ਹੋਣੀਆਂ ਵਿਚੋਂ ਹੀ ਸਪੱਸ਼ਟ ਉਭਰ ਖਲਦਾ ਹੈ । ਕਈ ਪਾਤਰ ਵੀ ਏਨਾ ਨਹੀਂ ਉਸਰਦਾ ਕਿ ਉਹ ਆਪਣੇ ਸ਼ਹਣੀ ਸੁਭਾ ਤੋਂ ਵਖਰਾ ਹੋ ਕੇ ਵਿਅਕਤੀਗਤ ਮੌਕਾ ਮੇਲ ਨੂੰ ਜਨਮ ਦੇਵੇ ਅਤੇ ਏਨਾ ਵੀ ਨਗੂਣਾ ਨਹੀਂ ਰਹਿੰਦਾ ਕਿ ਬੇਜਾਨ ਜਿਹਾ ਸ਼ਰੇਣੀ ਪਰਤੀਕ ਹੀ ਬਣ ਕੇ ਰਹਿ ਜਾਵੇ । ਬੜੀਆਂ ਸਖਮ ਛਹਾਂ ਨਾਲ ਜੱਟਾਂ ਦੀ ਭਾਈਚਾਰਕ ਜ਼ਿੰਦਗੀ ਨੂੰ ਅਤੇ ਆਰਥਿਕ ਸਥਿਤੀ ਨੂੰ ਉਜਾਗਰ ਕੀਤਾ ਹੈ । ਜੱਟ ਨੂੰ ਆਤੀਏ ਪੱਲੇਦਾਰਾਂ ਦੀ ਸਹਾਇਤਾ ਨਾਲ ਲੁੱਟ ਲੈਂਦੇ ਹਨ । ਜਟ ਅੜੇ ਥੜੇ ਆਪਣਾ ਗੁੱਸਾ ਕਿਸੇ ਪਾਲਸ਼ ਕਰਨ ਵਾਲੇ ਗਰਬ ਤੇ ਹੀ ਕੱਢ ਦਿੰਦੇ ਹਨ । ਪੈਂਡ ਅਰਥਚਾਰੇ ਵਿਚ ਸ਼ਰੇਣੀ ਸੰਘਰਸ਼ ਸਿੱਧਾ ਨਹੀਂ ਸਗੋਂ ਕਈ ਪੱਖਾਂ ਵਿਚ ਉਲਝਿਆ ਹੋਇਆ ਹੈ । ਜਿਸ ਨੂੰ ਬੜੇ ਹੀ ਸੁਲਝੇ ਢੰਗ ਨਾਲ ਇਸ ਨਾਵਲ ਰਾਹੀਂ ਪੇਸ਼ ਕੀਤਾ ਗਿਆ ਹੈ । ਕਈ ਪਾਤਰ ਤਾਂ ਨਾਵਲ ਦੀਆਂ ਕੁਝ ਸਤਰਾਂ ਵਿਚ ਹੀ ਪੇਸ਼ ਹੁੰਦੇ ਹਨ ਪਰ ਨਾਵਲ ਦੇ ਵਿਸ਼ੇ ਨੂੰ ਨਿਖਾਰਦੇ ਹੋਏ ਆਪਣੀ ਛਾਪ ਛੱਡ ਜਾਂਦੇ ਹਨ । ਛੋਲਿਆਂ ਦੇ ਵੱਢ ਵਿਚ ਸਿਲੇ ਚੁਗਦਾ ਕੱਟੂ ਪਾਣੀ ਖੁਣੋਂ ਹਾਲੋਂ ਬੇਹਾਲ ਹੋ ਜਾਂਦਾ ਹੈ । ਪਿੰਡ ਦਾ ਝਿਉਰ ਜਿਸਦਾ ਮੂੰਹ ਝੁਲਸਿਆ ਹੋਇਆ ਹੈ ਅਤੇ ਕੱਟੂ ਨੂੰ ਬੜਾ ਬਦਸ਼ਕਲ ਲਗਦਾ ਹੈ, ਉਸ ਸਮੇਂ ਨਿਰੋਲ