ਪੰਨਾ:Alochana Magazine July, August and September 1986.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਵੇਰਵੇ ਨੂੰ ਵੀ ਕੰਮੈਨਟ। ਕਿਹਾ ਜਾਂਦਾ ਰਿਹਾ ਹੈ । ਫਿਰ ਵੀ ਕਚਹਿਰੀਆਂ ਦੇ ਰੰਜ਼ਨਾਮਚਿਆਂ ਦੇ ਰੂਪ ਵਿਚ 'ਕੌਮੈਨਟੀ' ਸ਼ਬਦ ਦੀ ਵਰਤੋਂ ਉਚਿਤ ਨਹੀਂ ਜਾਪਦੀ । ਕਿਸੇ ਟਿੱਪਣੀ ਯੋਗ ਗੱਲ ਨੂੰ ਹੀ ਜਦੋਂ ਆਮ ਕਰਕੇ ਯਾਦ ਲਈ ਲਿਖ ਲਿਆ ਜਾਂਦਾ ਹੈ, ਉਦੋਂ ਹੀ ਉਸ ਨੂੰ ਕੌਮੈਨਟੀ ਕਿਹਾ ਜਾ ਸਕਦਾ ਹੈ, ਜਿਵੇਂ ਕਿ ਪਾਦਰੀ ਆਪਣੀ ਲਿਖਤ ਭਾਵ ਧਾਰਮਿਕ ਮਤੇ 'ਜਿਸ ਵਿਚ ਧਰਮ ਅਨੁਸਾਰ ਰਾਜਿਆਂ ਦੇ ਕੰਮਾਂ ਦਾ ਵੇਰਵਾ ਹੁੰਦਾ ਸੀ, ਜਾਂ ਹਰ ਧਾਰਮਿਕ ਫੁਰਨਿਆਂ ਦਾ ਕੱਚਾ ਚਿੱਠਾ ਹੁੰਦਾ ਸੀ, ਨੂੰ 'ਕੋਮੈਨਟੀ' ਸ਼ਬਦ ਨਾਲ ਸੰਬਧਿਤ ਕਰਦੇ ਸਨ । mr. 'ਵਿਸ਼ਵਕੋਸ਼ ਅਮੈਰਿਕਾ' ਅਨੁਸਾਰ ਵੀ 'ਕੰਮੈਨਟੀ' ਸ਼ਬਦ ਦਾ ਅਰਥ 'ਯਾਦ-ਪੱਤਰ ਰੂਪ ਵਿਚ ਮੰਨਿਆ ਗਿਆ ਹੈ, ਜਿਸ ਵਿਚ ਕਿਸੇ ਖਾਸ ਘਟਨਾ ਜਾਂ ਵਿਸ਼ੇਸ਼ ਵਿਚਾਰ ਵਟਾਂਦਰੇ ਦਾ ਵਰਣਨ ਹੁੰਦਾ ਹੈ, ਜਿਵੇਂ ਕਿ ਸੀਜ਼ਰ ਦੀਆਂ ਕੇਮੈਨਟੀਆਂ ਬਹੁਤ ਪ੍ਰਸਿੱਧ ਹਨ । ਇਸ ਤੋਂ ਬਿਨਾਂ ਕੰਮੈਨਟੀ ਲਈ ਇਕ ਸ਼ਬਦ ('annotation) ਦੀ ਵਰਤੋਂ ਵੀ ਕੀਤੀ ਜਾਂਦੀ ਹੈ ,10 ਇਸ ਸ਼ਬਦ ਦਾ ਅਰਥ ਵੀ ਕਿਸੇ ਉਘੇ ਵਿਚਾਰ ਦੀ ਵਿਆਖਿਆ ਜਾ ਆਪਣੀ ਰਾਇ ਪ੍ਰਗਟਾਉਣ ਲਈ ਕੁਮਵਾਰ ਟਿੱਪਣੀਆਂ ਦੇਣੀਆਂ ਹੁੰਦਾ ਹੈ । ਕਈ ਵਾਰੀ ਇਹ ਟਿੱਪਣੀਆਂ ਅੰਤਰਮੁਖੀ ਤੇ ਕਈ ਵਾਰੀ ਬਾਹਰਮੁਖੀ ਹੁੰਦੀਆਂ ਹਨ । ਇਸ ਤਰ੍ਹਾਂ ਉਹ ਟਿੱਪਣੀਆਂ ਜਿਹੜੀਆਂ ਕਿ ਇਕ ਕਮਵਾਰ ਢੰਗ ਨਾਲ, ਵਿਸ਼ੇ ਨਾਲ ਜੁੜੀਆਂ ਹੁੰਦੀਆਂ ਹਨ, ਨੂੰ 'ਕੋਮੈਨ ਜਾਂ 'ਐਨੋਟੇਸ਼ਨ' ਕਿਹਾ ਜਾਂਦਾ ਹੈ ।11 (ਅ) ਟੀਕੇ ਦਾ ਸਰੂਪ ਤੇ ਉਸ ਦੀ ਸੀਮਾ | ਟੀਕੇ ਦਾ ਸਰੂਪ ਨਿਰਧਾਰਿਤ ਕਰਨ ਤੋਂ ਪਹਿਲਾਂ ਇਹ ਅਵੱਸ਼ਕ ਹੈ ਕਿ ਅਸੀ ਭਾਸ਼ ਵਿਤੀ ਤੇ ਟਿੱਪਣੀ ਤੋਂ ਇਸ ਦੇ ਅੰਤਰ ਨੂੰ ਸਪੱਸ਼ਟ ਕਰੀਏ । ਸਾਧਾਰਣ ਰੂਪ ਵਿਚ ਤਾਂ ਭਾਸ਼, ਵਿਤੀ ਅਤੇ ਟਿੱਪਣੀ ਦਾ ਅਰਥ ਟੀਕਾ ਹੀ ਕੀਤਾ ਜਾਂਦਾ ਹੈ ਤੇ ਇਨ੍ਹਾਂ ਵਿਚ ਕੋਈ ਭੇਦ ਨਹੀਂ ਸਮਝਿਆਂ ਜਾਂਦਾ । ਪਰ ਜੇ ਇਨ੍ਹਾਂ ਦਾ ਥੋੜਾ ਜਿਹਾ ਵਿਸ਼ਲੇਸ਼ਨ ਕੀਤਾ ਜਾਵੇ ਤਾਂ ਇਨ੍ਹਾਂ ਵਿਚ ਕੁਝ ਅੰਤਰ ਵੇਖਿਆ ਜਾ ਸਕਦਾ ਹੈ । ਇਸੇ ਕਰਕੇ ਬਾਅਦ ਵਿਚ ਸ਼ਬਦ ਵਿਚ ਹੀ ਸਾਰੇ ਸ਼ਬਦਾਂ ਦੇ ਅਰਥ ਇਕਮਿਕ ਹੋ ਗਏ । ਇਸ ਲਈ ਟੀਕੇ ਦੇ ਸਰੂਪ ਕਿ ਨੂੰ ਉਘਾੜਨ ਲਈ ਬਰੀਕੀ ਨਾਲ ਹੋਰ ਸ਼ਬਦਾਂ ਦੀ ਵਿਆਖਿਆ ਕਰਨੀ ਜ਼ਰੂਰੀ ਹੈ । ਭਾਸ਼ ਦੀ ਸ਼ੈਲੀ ਵਿਚ ਪਹਿਲਾਂ ਵਿਆਖਿਆਤਮਕ ਸਤ ਹੁੰਦੇ ਹਨ । ਫਿਰ ਪਦਾਂ ਦਾ ਸੰਖੇਪ ਰੂਪ ਵਿਚ ਸੂਤਮਕ ਵਾਕਾਂ ਰਾਹੀਂ ਅਰਥ ਕੀਤਾ ਜਾਂਦਾ ਹੈ । ਉਸ ਤੋਂ ਪਿਛੋਂ ਉਨ੍ਹਾਂ ਵਾਕਾਂ ਦੇ ਪਦਾਂ ਉਤੇ ਵਿਸ਼ੇਸ਼ ਵਿਆਖਿਆਨ ਕੀਤਾ ਜਾਂਦਾ ਹੈ । ਇੰਝ ‘ਸੂਤ ਦੇ ਸਾਰੇ ਖੰਡਾਂ ਦੀ ਪ੍ਰਕ੍ਰਿਆ ਭਾਸ਼ ਵਿਚ ਪੂਰੀ ਹੋ ਜਾਂਦੀ ਹੈ । ਇਸੇ ਲਈ ਆਮ ਤੌਰ ਤੇ ਭਾਸ਼ ਦਾ ਅਰਬ ਕਿਸੇ ਵਿਆਖਿਆਨ ਗ੍ਰੰਥ ਤੋਂ ਲਿਆ ਜਾਂਦਾ ਹੈ । ਵਿਆਪਕ ਅਰਥ ਵਿਚ 'ਭਾਸ਼ੇ