ਪੰਨਾ:Alochana Magazine July, August and September 1986.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਅਨੁਸਾਰ ਅਰਥਾਂ ਦਾ ਬਿਆਨਣਾ, ਪਰ ਨਾਲ ਹੀ ਭਾਸ਼ਾਕਾਰ ਵਲੋਂ ਆਪਣੀ ਰਾਇ ਦਾ ਪ੍ਰਗਟਾ ਕੀਤਾ ਜਾਂਦਾ ਹੈ । ਇਸ ਤਰਾਂ ਸੰਖੇਪ ਵਿਚ ਦੱਰੇ ਰਏ 'ਸਤ' ਜਾਂ 'ਵਾਕ' ਦਾ ਵਿਸਤਾਰ ਪੂਰਬਕ ਵਰਣਨ ਕਰਨਾ ‘ਭਾਸ਼' ਮੰਨਿਆ ਜਾਂਦਾ ਹੈ । ਵਿਤੀ : ਵਿਤੀ' ਸ਼ਬਦ ਦੀ ਵਰਤੋਂ ਵੀ 'ਟੀਕੇ' ਲਈ ਸੰਸਕ੍ਰਿਤ ਦੇ 'ਵਿਆਕਰਣ ਆਦਿ ਗ੍ਰੰਥਾਂ ਵਿਚ ਕੀਤੀ ਗਈ ਹੈ । ਪਾਣਿਨੀ ਦੇ ਹੀ ਤਾਂ ਉ ਤੇ ‘ਕਾਸ਼ਿਕਾ ਵਿਤੀ ਪ੍ਰਸਿੱਧ ਹੈ । ਇਸ ਵਿਚ ਸੂਤਾਂ ਦੇ ਪ੍ਰਯਾਏਵਾਦੀ ਸ਼ਬਦ ਰੱਖ ਜਾਂਦੇ ਹਨ ਅਤੇ ਅਰਥ ਦੀ ਵਿਆਖਿਆ ਕੀਤੀ ਜਾਂਦੀ ਹੈ । ਕਦੇ ਕਦੇ 'ਟੀਕਾ ਜਾਂ ਭਾਸ਼’ ਉਤੇ ਕੀਤੀ ਗਈ ਵਿਆਖ ਲਈ ਟਿੱਪਣੀ ਸ਼ਬਦ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਜਿਵੇਂ ਕਿ 'ਪਤੰਜਲੀ ਦੇ ਮਹਾਭਾਸ਼ ਉਤੇ 'ਕਈਟ ਦੀ ਵਿਆਖਿਆ ਜਾਂ ਟੀਕਾ' ਬੜਾ ਪ੍ਰਸਿੱਧ ਹੈ ਤੇ ਅਗੋਂ ਕਈਯਟ ਦੇ ਭਾਸਾ ਉਤੇ ਨਾਰੋਜੀ ਭੱਟ ਦਾ ਟੀਕਾ ਜਾਂ ਭਾਸ਼ ਵੀ ਮਿਲਦੇ ਹਨ । ਟਿੱਪਣੀ : ਇਸ ਤਰਾਂ ‘ਟਿੱਪਣੀ' ਸ਼ਬਦ ਦੀ ਵਰਤੋਂ ਵੀ ਟੀਕੇ ਲਈ ਕੀਤੀ ਜਾਂਦੀ ਹੈ ਤੇ ਸਾਧਾਰਣ ਰੂਪ ਵਿਚ 'ਟੀਕ ਤੇ ਟਿੱਪਣੀ ਵਿਚ ਬਹੁਤਾ ਅਤਰੋ ਨਹਾ ਸਮਝਇਆਂ ਜਾਂਦਾ । ਪਰ 'ਭਾਸ਼ ਵਿਚ ਭਾਸ਼ਕਰ ਮਲ ਲੇਖਕ ਦੇ ਅਰਥਾਂ ਨੂੰ ਦੋਸੰਦ ਹੁੰਦੇ ਬੜੇ ਵਿਸਤਾਰ ਨਾਲ ਆਪਣੇ ਅਨੁਭਵਾਂ ਵਿਚੋਂ ਵੀ ਬਹੁਤਾ ਕੁਝ ਪ੍ਰਗਟਾਉਂਦਾ ਹੈ 11 ਕਿ ‘ਟੀਕੇ ਵਿਚ ਵਿਸ਼ੇ ਦੀ ਉਲੰਘਣਾ ਨਾ ਕਰ ਕੇ ਕੇਵਲ ਮਲ ਲੇਖਕ ਦੇ ਅਰਥਾ ਦਾ ਸਪੱਸ਼ਟੀਕਰਣ ਕੀਤਾ ਜਾਂਦਾ ਹੈ । ‘ਭਾਸ਼' ਵਿਚ ਵਿਆਖਿਆ ਕਰਨ ਵਾਲ ਦੇ ਆਪਣੇ ਵਿਅਕਤਿਤਵ ਦਾ ਝਲਕਾਰਾ ਮਿਲ : ਹੈ ਤੇ ਉਸ ਦਾ ਕਰਤਾਰ ਅੰਸ਼ ਵੀ ਇਸ ਵਿੱਚ ਲਭਿਆ ਜਾ ਸਕਦਾ ਹੈ । ‘ਟੀਕੇ ਵਿਚ ਆਮ ਤੌਰ ਤੇ ਮੁਲ ਲੇਖਕ ਦੇ ਮੰਤਵ ਨੂੰ ਵਿਆਕਰਣ ਆਦਿ ਦੀ ਓਟ ਲੈਂਦਿਆਂ ਹੋਇਆਂ ਯਾਏਵਾਚੀ ਅਰਥ ਦੇ ਕੇ ਜਾਂ ਔਖੇ ਸ਼ਬਦਾਂ ਦੀ ਵਿਆਖਿਆ ਕਰਕੇ ਆਪਣੇ ਵਲੋਂ ਕੁਝ ਨਹੀਂ ਵਧਾਇਆ ਜਾਂਦਾ । ਕਿਤੇ ਕਿਤੇ ਅਭਿਵਿਅੰਜਨਾ ਆਦਿ ਘੇ ਅਰਥਾਂ ਨੂੰ ਪ੍ਰਗਟਾਉਣ ਲਈ ਵੀ ਇਸ਼ਾਰੇ ਦਿੱਤੇ ਜਾਂਦੇ ਹਨ । ਸੰਖੇਪ ਵਿਚ ਕੀਤੇ ਗਏ ਟੀਕੇ ਨੂੰ ਟਿੱਪਣੀ ਕਹਿੰਦੇ ਹਨ ਜਿਸ ਵਿਚ ਕੇਵਲ ਕਠਿਨ ਪਦਾਂ ਦੀ ਵਿਆਖਿਆ ਹੁੰਦੀ ਹੈ ਭਾਵੇਂ ਉਹ ਸੰਖੇ ਹੋਣ ਜਾਂ ਔਖੇ । ਆਮ ਤੌਰ ਤੇ ਟਿੱਪਣੀ ਸ਼ਬਦ ਅੰਗ੍ਰਜ਼ੀ ਦੇ ਸ਼ਬਦ 'ਨੋਟ' ਦੇ ਅਰਥ ਵਿਚ ਵਰਤਿਆ ਜਾਂਦਾ ਹੈ । ਕਈ ਵਾਰੀ ਟੀਕਾ-ਟਿੱਪਣੀ ਸ਼ਬਦ ਦਾ ਜੁੜਵਾਂ ਪ੍ਰਯੋਗ ਵੀ ਕੀਤਾ ਜਾਂਦਾ ਹੈ ਜਿਸ ਦਾ ਅਰਥ ਆਲੋਚਨਾ ਹੁੰਦਾ ਹੈ । ਇਸ ਦੇ ਪ੍ਰਯਾਏਵਾਚੀ ਰੂਪ ਵਿਚ 'ਵਿਵਿਤੀ ਤੇ ਵਿਆਖਿਆ ਆਦਿ ਸ਼ਬਦਾਂ ਦੀ ਵਰਤੋਂ ਵੀ ਹੁੰਦੀ ਹੈ । ਵਿਆਖਿਆ : 'ਵਿਆਖਿਆ' ਸ਼ਬਦ ਵੀ ਟਿੱਪਣੀ ਵਾਂਗ ਸੰਖੇਪ ਤੋਂ ਵਿਸਤਾਰ ਵਲ ਚਲਦਾ ਹੈ । ਟਿੱਪਣੀ ਇਕਾਂਗੀ ਤੇ ਸੰਖਪਤ ਹੁੰਦੀ ਹੈ ਜਿਵੇਂ ਕਿਸੇ ਇਕ ਜਾਂ ਦੋ ਔਖੇ ਸ਼ਬਦਾਂ ਦਾ ਸਪੱਸ਼ਟੀਕਰਣ ‘ਟਿੱਪਣੀ' ਵਿਚ ਵਿਦਮਾਨ ਹੁੰਦਾ ਹੈ ਪਰ ਵਿਆਖਿਆ ਵਿਚ