ਪੰਨਾ:Alochana Magazine July, August and September 1986.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 53 ਵਿਚਲਾ ਪਾੜਾ ਮੇਟਣ ਦਾ ਯਤਨ ਕੀਤਾ | ਧਾਰਮਿਕ ਤੇ ਸੰਪ੍ਰਦਾਇਕ ਏਕਤਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਸਾਰੀ ਉਮਰ ਥਾਂ ਥਾਂ ਜਾ ਕੇ ਉਪਦੇਸ਼ ਦਿੰਦੇ ਰਹੇ । ਚੌਥਾ ਲੇਖ “ਸੁਖ ਦੱਖ ਹੈ ਜਿਸ ਵਿਚ ਆਪਨੇ ਸੁਖ ਦੁੱਖ ਦੇ ਸਰੂਪ ਨੂੰ ਸਪੱਸ਼ਟ ਕਰਨ ਲਈ ਬੜੇ ਹੀ ਰੌਚਕ ਢੰਗ ਨਾਲ ਜੀਵਨ-ਮਰਨ ਸੰਪਰਕ, ਬਣਨ-ਟੁੱਟਣ ਆਦਿ ਦੀ ਸਮੱਸਿਆ ਲਈ ਹੈ ਤੇ ਰਾਣੀਆਂ ਦੀ ਜੀਵਨ ਗਾਥਾ ਵਿਚੋਂ ਕਈਆਂ ਗੱਲਾਂ/ਘਟਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਪਰਮਾਤਮਾ ਦੇ ਭਾਣੇ ਵਿਚ ਰਹਿਣਾ ਹੀ ਸੁਖ ਹੈ ਤੇ ਦੁੱਖ-ਸੁਖ ਵਿਚ ਸਹਿਜ ਬਿਰਤੀ ਧਾਰਨੀ ਹੀ ਠੀਕ ਹੈ ਕਿਉਂਕਿ ਦੁੱਖ-ਸੁਖ ਜੀਵਨ ਵਿਚ ਹਰ ਵੇਲੇ ਵਿਆਪਕ ਰਹਿੰਦੇ ਹਨ ਤੇ ਇਨ੍ਹਾਂ ਨੂੰ ਸਮਦ੍ਰਿਸ਼ਟੀ ਨਾਲ ਹੀ ਦੇਖਣਾ ਚਾਹੀਦਾ ਹੈ । ਫਿਰ ਅਨੰਦ ਹੀ ਅਨੰਦ ਹੈ । ਡਾ. ਧਰਮ ਪਾਲ ਸਿੰਗਲ ਨੇ ਪਤਾ ਨਹੀਂ ਇਹ ਕਿਵੇਂ ਲਿਖ ਦਿੱਤਾ “ਡਾ. ਬਲਬੀਰ ਸਿੰਘ ਦਾ ਲੇਖ 'ਸੁਖ ਦੁੱਖ ਸਾਰਾ ਪੜ ਲਿਆ ਜਾਵੇ ਤਾਂ ਵੀ ਸਪੱਸ਼ਟ ਨਹੀਂ ਹੁੰਦਾ ਲਿਖਾਰੀ ਕੀ ਕਹਿਣਾ ਚਾਹੁੰਦਾ ਹੈ । ਪਰ ਡਾ. ਮਨਮੋਹਨ ਕੇਸਰ ਨੇ ਬੜੇ ਹੀ ਸਪੱਸ਼ਟ ਤੇ ਸੰਖੇਪ ਢੰਗ ਨਾਲ ਇਸ ਲੇਖ ਦਾ ਨਿਚੋੜ ਕੱਢਦਿਆਂ ਲਿਖਿਆ ਹੈ ਲੇਖ ‘ਦੁੱਖ ਸੁਖ' ਪਾਣੀ ਦੀਆਂ ਦੇ ਮਾਨਸਿਕ ਅਵਸਥਾਵਾਂ ਨੂੰ ਸਾਡੇ ਸਾਹਮਣੇ ਲਿਆਂਦਾ ਹੈ । ਭਾਵ ਇਹ ਹੈ ਕਿ ਦੁੱਖ ਤੇ ਸੁਖ ਵਾਸਤਵ ਵਿਚ ਦੋ ਮਾਨਸਿਕ ਦਿਸ਼ਾਵਾਂ ਹੀ ਹਨ । ਹੋਰ ਕੁਝ ਨਹੀਂ ਹੈ । ਇਸ ਸੰਗ੍ਰਹਿ ਦਾ ਪੰਜਵਾਂ ਲੇਖ 'ਸ੍ਰੀ ਗੁਰੂ ਅਰਜਨ ਦੇਵ ਜੀ" ਹੈ ਜਿਸ ਵਿਚ ਗਰ ਅਰਜਨ ਦੇਵ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਲੰਮੀ ਨਦਰਿ' ਦੇ ਕਿਸ਼ਮੇ ਬਾਰੇ ਵਿਚਾਰ ਕੀਤਾ ਗਿਆ ਹੈ । ਗੁਰੂ ਜੀ ਨੇ ਗੁਰਮਤਿ ਦੇ ਅਨੁਸਾਰੀ ਵਿਚਾਰਾਂ ਵਾਲੇ ਮਹਾਂਪੁਰਖਾਂ ਦੀ ਬਾਣੀ ਆਦਿ ਗ੍ਰੰਥ ਵਿਚ ਸੰਕਲਿਤ ਕੀਤੀ ਹੈ । ਇਸ ਵਿਚ ਮਾਨਵਤਾਵਾਦੀ ਵਿਚਾਰਾਂ ਵਾਲੇ ਭਗਤਾਂ ਸੰਤਾਂ ਫਕੀਰਾਂ ਦੀ ਬਾਣੀ ਲਈ ਹੈ ਜਿਸ ਵਿਚ ਸੰਪ੍ਰਦਾਇਕ ਸੰਕੀਰਣਤਾ ਤੇ ਕੱਟੜਤਾਂ ਨਹੀਂ ਹੈ ਤੇ ਜੋ ਵੀ ਇਸਦਾ ਪਨਨ ਪਾਠਨ ਤੇ ਮਨਨ ਕਰੇ ਉਸ ਨੂੰ ਚੰਗੇਰੇ ਜੀਵਨ ਦੀ ਬਖ਼ਸ਼ਿਸ਼ ਲਈ ਅਰਦਾਸ ਕਰਨ ਦੀ ਜਾਚ ਆ ਸਕਦੀ ਹੈ । ਉਹ ਚੰਗਾ ਮਨੁੱਖ ਬਣ ਸਕਦਾ ਹੈ । ਦੂਸਰੀ ਗੱਲ ਹੈ ਕਿ ਮਰਨਾ ਕਿਵੇਂ ਹੈ ? ਇਸ ਬਾਰੇ ਅਮਲੀ ਰੂਪ ਵਿਚ ਸਿੱਖਿਆ ਗੁਰੂ ਅਰਜਨ ਜੀ ਨੇ ਦਿੱਤੀ ਹੈ ਤੇ ਜੀਵਨ ਦਾ ਬਲ ਦੱਸਿਆ ਹੈ ਕਿ ਸਨਮਾਨ ਨਾਲ ਜੀਉਣਾ ਹੀ ਮਨੁੱਖ ਨੂੰ ਸ਼ੋਭਦਾ ਹੈ । ਉਪਕਾਰ ਭਗਤੀ ਲੇਖ ਭਗਤੀ ਦੇ ਸੰਕਲਪ ਨੂੰ ਸਪੱਸ਼ਟ ਕਰਨ ਲਈ ਲਿਖਿਆ ਗਿਆ ਨਿਬੰਧ ਹੈ ਪਰ ਮੁਖ ਰੂਪ ਵਿਚ ਆਪਣੇ ਮਿਤਰ ਡਾ. ਦੀਵਾਨ ਸਿੰਘ ਦੀ ਸ਼ਖ਼ਸੀਅਤ ਨੂੰ ਪੇਸ਼ ਕਰਨਾ ਹੀ ਇਸ ਨਿਬੰਧ ਤਾ ਮਨੋਰਥ ਜਾਪਦਾ ਹੈ ਤੇ ਡਾਕਟਰ ਸਾਹਿਬ ਦੀ ਭਗਤੀ ਭਾਵਨਾ ਦਾ ਰੂਪ ਦਰਸਾਉਂਦਿਆਂ ਡਾ. ਬਲਬੀਰ ਸਿੰਘ ਭਾਰਤੀ ਭਗਤੀ ਸੰਕਲਪ ਨੂੰ ਵੀ ਰੋਲ ਸ਼ਬਦ ਵਿਚ ਲਿਖ ਜਾਂਦੇ ਹਨ ।