ਪੰਨਾ:Alochana Magazine July, August and September 1986.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

51 ਆਲੋਚਨਾ}; ਲਾਈ ਸਤੰਬਰ 1986 ਗਿਆ, ਚੋਰੀ ਦਾ ਮਾਲ ਮੋੜ ਆਂਦਾ ਤੇ ਅੱਗੇ ਤੋਂ ਇਹ ਕੰਮ ਛੱਡ ਦਿੱਤਾ। ਉਸ ਦੀ ਸਾਰੀ ਚਰ-ਮੰਡਲੀ ਬਾਬੇ ਨਾਨਕ ਦੇ ਚਰਨਾਂ ਵਿਚ ਆ ਗਈ । ਦੂਸਰੀ ਕਥਾ ਗੁਰੂ ਅਮਰਦਾਸ ਤੇ ਉਨਾਂ ਦੇ ਸ਼ਰਧਾਲੂ ਭਾਈ ਘਸੀਟੇ ਦੀ ਲਿਖੀ ਹੈ ਜੋ ਕਾਠ ਦੀ ਘੋੜੀ (ਵੈਸਾਖੀਆਂ) ਤੇ ਚਲਦਾ ਸੀ । ਡਾਕਟਰ ਸਾਹਿਬ ਨੇ ਇਸ ਨਿਬੰਧ ਵਿਚ ਗੁਰੂ ਦੀ ਵਡਿਆਈ ਦੱਸਣ ਦਾ ਉਪਰਾਲਾ ਕੀਤਾ ਹੈ । ਭਾਵੇਂ ਪ੍ਰਭਾਵ ਦੀ ਏਕਤਾ ਕਾਇਮ ਨਹੀਂ ਰਹਿੰਦੀ। ਇਸ ਪੁਸਤਕ ਦਾ ਅਗਲਾ ਨਿਬੰਧ ਭਾਈ ਸਾਹਿਬ ਵੀਰ ਸਿੰਘ ਜੀ ਦਾ ਸੰਦੇਸ਼' ਹੈ ਜੋ ਇਕ ਕੁਸ਼ਨ ਹੈ, ਜੋ ਦਿੱਲੀ ਵਿਖੇ, ਉਨ੍ਹਾਂ ਦੇ ਸ਼ਰਧਾਲੂਆਂ ਦੀ ਇਕੱਤਰਤਾ ਵਿਚ ਦਿੱਤਾ ਗਿਆ ਸੀ । ਭਾਈ ਵੀਰ ਸਿੰਘ ਦੀ ਹਰ ਕਵਿਤਾ, ਹਰ ਲਿਖਤ ਦਾ ਮਨੋਰਥ ਹੈ । ਉਨਾਂ ਨੇ ਕਦੇ ਵੀ ਐਂਵੇ ਮਨਪ੍ਰਚਾਵੇ ਲਈ ਸਾਹਿਤ ਰਚਨਾ ਨਹੀਂ ਕੀਤੀ । ਉਨ੍ਹਾਂ ਸਾਹਮਣੇ ਸਿੱਖ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਆਦਰਸ਼ ਸਨ ਜਿਨ੍ਹਾਂ ਦੀ ਵਿਆਖਿਆ ਤੇ ਚਾਰ ਉਨਾਂ ਦੀ ਰਚਨਾ ਦਾ ਮਨੋਰਥ ਹੈ । ਡਾਕਟਰ ਸਾਹਿਬ ਨੇ ਸਿੱਖ ਧਰਮ ਵਿਚ ਸੰਵਾਂ ਦੀ ਪ੍ਰਵਿਰਤੀ ਦਾ ਜ਼ਿਕਰ ਕੀਤਾ ਹੈ ਕਿ ਇਹ ਸੇਵਾ ਪਵਿਤਰ ਕਰਮ ਹੈ ਨਾ ਕਿ ਹਿੰਦੂ ਵਿਚਾਰਧਾਰਾ ਅਨੁਸਾਰ ਘਟੀਆ ਕੰਮ ਹੈ ਜਿਸ ਨੂੰ ਕੇਵਲ ਗਰੀਬ ਤੇ ਦੇਰ ਆਦਿ ਹੀ ਕਰਨ ਤਾਂ ਸਮਾਜਿਕ ਮਾਨਤਾਵਾਂ ਜੀਉਦੀਆਂ ਰਹਿੰਦੀਆਂ ਹਨ । ਭਾਈ ਵੀਰ ਸਿੰਘ ਨੇ ਵੀ ਜੋ ਕੀਤਾ ਹੈ ਉਸ ਦਾ ਮਨੋਰਥ ਸੇਵਾ ਸੀ ਤੇ ਅਜਿਹੀ ਪਵਿੱਤਰ ਸੇਵਾ ਕਰਕੇ ਉਨ੍ਹਾਂ ਨੇ ਆਪਣਾ ਜੀਵਨ ਸਫ਼ਲ ਕਰ ਲਿਆ । ਦੂਜੀ ਬਤੀ ਮਹੱਤਵਪੂਰਨ ਸਥਾਪਨਾ ਡਾਕਟਰ ਸਾਹਿਬ ਨੇ ਇਹ ਕੀਤੀ ਹੈ ਕਿ ਦੁਨੀਆਂ ਦਾ ਸਰਵੋਤਮ ਸਾਹਿਤ ਦੁਖਾਂਤ ਰੂਪ ਵਿਚ ਉਪਲਬਧ ਹੈ ਪਰ ਭਾਈ ਵੀਰ ਸਿੰਘ ਜੀ ਨੇ ਦੁਖਾਂਤ ਜਿਥੇ ਖਤਮ ਹੁੰਦਾ ਹੈ, ਉਸ ਤੋਂ ਅੱਗੇ ਦੀ ਗੱਲ ਕੀਤੀ ਹੈ । ਆਪ ਨੇ ਇਸ ਵਿਚਾਰ ਨੂੰ ਸਥਾਪਿਤ ਕਰਨ ਲਈ ਰਾਣਾ ਸੂਰਤ ਸਿੰਘ ਮਹਾਂਕਾਵਿ ਨੂੰ ਆਧਾਰ ਬਣਾਇਆ ਹੈ । ਡਾਕਟਰ ਸਾਹਿਬ ਨੇ ਇਹ ਵਿਚਾਰ ਵੀ ਪੇਸ਼ ਕੀਤਾ ਹੈ ਕਿ ਜਦੋਂ 'ਰਾਣਾ ਸੂਰਤ ਸਿੰਘ ਮਹਾਂਕਾਵਿ ਲਿਖਿਆ ਗਿਆ ਤਾਂ ਉਸ ਵੇਲੇ ਸਾਰੀ ਸਿੱਖ ਕੌਮ ਦੀ ਹਾਲਤ ਵਿਧਵਾ ਵਾਲੀ ਸੀ । ਭਾਈ ਸਾਹਿਬ ਨੇ ਰਾਣਾ ਸਰ: ਸਿੰਘ ਲਿਖ ਕੇ ਸਿੱਖ ਜਗਤ ਨੂੰ ਪਰਮਾਤਮਾ ਦੀ ਸੇਵਾ ਤੇ ਉਸ ਦੇ ਰਾਹ ਤੇ ਚਲਣ ਲਈ ਪ੍ਰੇਰਿਤ ਕੀਤਾ ਹੈ । ਇਸ ਪੁਸਤਕ ਦਾ ਆਖਰੀ ਨਿਬੰਧ "ਸਬਲ ਸਾਹਿਤ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਉਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਬਾਰੇ ਬੜੇ ਭਾਵ ਪੂਰਤ ਢੰਗ ਨਾਲ ਲਿਖਿਆ ਗਿਆ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਪਰਿਸਥਿਤੀਆਂ, ਸਾਹਿਤ ਰਚਨਾ, ਜੰਗਾਂ ਤੇ ਉਨ੍ਹਾਂ ਦੇ ਸੁਭਾ ਬਾਰੇ ਵਿਚਾਰ ਕਰਦਿਆਂ ਉਨ੍ਹਾਂ ਦੁਆਰਾ ਰਚਿਤ ਸਾਹਿਤ ਦਾ ਮੁਲਾਂਕਣ ਕੀਤਾ ਹੈ ਤੇ ਨਾਲ ਹੀ ਕਵੀਆਂ ਦੇ ਜੀਵਨ, ਰਚਨਾਵਾਂ ਤੇ ਉਨਾਂ ਦੇ ਵਿਚਾਰਾਂ ਦੇ ਨਾਲ ਨਾਲ ਸੱਤਾਂ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਹੈ । ਇਹ ਅਸਲ ਵਿਚ 'ਪੰਜਾਬੀ ਸਾਹਿਤ ਦਾ ਇਤਿਹਾਸ ਲਈ ਲਿਖਿਆਂ ਅਧਿਆਇ ਹੈ ਜਿਸ ਨੂੰ ਪੰਜਾਬ ਯੂਨੀਵਰਸਿਟੀ ਨੇ ਹੁਣ ਪ੍ਰਕਾਸ਼ਿਤ ਕੀਤਾ ਹੈ ।