ਪੰਨਾ:Alochana Magazine July, August and September 1986.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

46 ਆਲੋਚਨਾ/ਜੁਲਾਈ-ਸਤੰਬਰ 1986 ਕਰਦੀ ਹੈ । ਇਸੇ ਹਕੀਕਤ ਨੂੰ ਹੁਮ ਅਤੇ ਈਸ਼ਵਰ ਦੇ ਪ੍ਰਤੀਕਾਂ ਦੁਆਰਾ ਉਗਾਗਰ ਕੀਤਾ ਜਾ ਸਕਦਾ ਹੈ । ਜਦੋਂ ਇਹ ਅਫੁਰ ਅਵਸਥਾ ਦਾ ਸਤ ਹੁੰਦੀ ਹੈ, ਇਹ ਬ੍ਰਹਮ ਸਰੂਪ ਹੈ, ਜਦੋਂ ਇਸ ਨੂੰ ਚੇਤਨਾ-ਸਰੂਪ ਕਰਤਾ ਤੇ ਪੁਰਖ ਮੰਨਿਆ ਜਾਵੇ, ਤਾਂ ਇਹ ਪ੍ਰਭੂ, ਈਸ਼ਵਰ ਜਾਂ ਰੱਬ ਹੋ ਜਾਂਦੀ ਹੈ । ਰੱਬ-ਸਰੂਪ ਵਿਚ ਇਹ ਹਕੀਕਤ ਮਨੁੱਖ ਦੇ ਆਤਮਿਕ ਸੰਪਰਕ ਵਿਚ ਆਉਂਦੀ ਹੈ । ਮਨੁੱਖ ਇਸ ਦਾ ਆਸਰਾ ਢੂੰਡਦਾ ਹੈ, ਇਸ ਨੂੰ ਅਰਦਾਸ ਕਰਦਾ ਹੈ । ਸਿੱਖ ਮਤ ਪ੍ਰਭੂ ਨੂੰ 'ਗੁਰ' ਅਤੇ 'ਪ੍ਰਸ਼ਾਦ' ਰੂਪ ਵਿਚ ਵੀ ਪ੍ਰਸਤੁਤ ਕਰਦਾ ਹੈ-ਇਸ ਤੋਂ ਮਨੁੱਖ ਨੂੰ ਰਾਹਨੁਮਾਈ ਤੇ ਅਗਵਾਈ ਪ੍ਰਾਪਤ ਹੁੰਦੀ ਹੈ, ਇਸ ਦੀ ਕਿਰਪਾ ਦੁਆਰਾ ਮਨੁੱਖ ਹਕੀਕਤ ਦੀ ਸੋਝੀ ਪ੍ਰਾਪਤ ਕਰਨ ਦੇ ਸਮਰੱਥ ਹੁੰਦਾ ਹੈ । ਦਾਰਸ਼ਨਿਕ ਬ੍ਰਮ ਅਗੋਚਰ ਹਸਤੀ ਹੈ, ਜੋ ਮਨੁੱਖ ਦੇ ਧਿਆਨ ਵਿਚ ਨਹੀਂ ਆ ਸਕਦੀ । ਪਰ ਅfਧਿਆਤਮਕ ਬ੍ਰਹਮ ਜਾਂ ਪ੍ਰਭੂ ਮਨੁੱਖ ਨੂੰ ਨਾ ਕੇਵਲ ਸੰਸਾਰ ਵਿਚ ਵਿਆਪਕ ਪ੍ਰਤੀਤ ਹੁੰਦਾ ਹੈ, ਉਸ ਦੇ ਮਨ ਦੀਆਂ ਡੂੰਘਾਣਾਂ ਵਿਚ, ਉਸ ਦੇ ਆਪੇ ਵਿਚ ਵਸਦਾ ਅਨੁਭਵ ਹੁੰਦਾ ਹੈ, ਮਨੁੱਖ ਦੇ ਸੀਮਿਤ ਵਜੂਦ ਵਿਚ ਰੱਬ ਦੀ ਅਸੀਮਤਾ ਦਾ ਪ੍ਰਕਾਸ਼ ਹੋ ਜਾਂਦਾ ਹੈ। | ਆਧੁਨਿਕ ਕਿਰਤੀਵਾਦ ਦਾ ਫ਼ਲਸਫ਼ਾ ਕੁਦਰਤ ਨੂੰ ਹੀ ਅੰਤਿਮ ਹਕੀਕਤ ਸਵੀਕਾਰ ਕਰਦਾ ਹੈ ਅਤੇ ਕਿਸੇ ਪਰਾ-ਕਿਰਤਿਕ, ਸਿਰਜਨਹਾਰ ਸ਼ਕਤੀ ਵਿਚ ਵਿਸ਼ਵਾਸ਼ ਨਹੀਂ ਲਿਆਂਦਾ। ਇਸ ਫ਼ਲਸਫ਼ੇ ਅਨੁਸਾਰ ਰੱਬ ਦਾ ਸੰਕਲਪ ਦਰ ਵਿਚ ਵਿਆਪਕ ਸ਼ਕਤੀ ਦੇ ਅਰਥ ਵਿਚ ਪਰਵਾਨਿਤ ਹੈ, ਪਰ ਅਗੋਚਰ ਅਰਥਾਂ ਵਿਚ ਪਰਵਾਨ ਨਹੀਂ; ਵਿਆਪਕ ਰੱਬ ਨੂੰ ਕੁਦਰਤ ਨਾਲੋਂ ਨਿਖੜਿਆ ਨਹੀਂ ਜਾ ਸਕਦਾ; ਸਮੁੱਚੀ ਪ੍ਰਕਿਰਤੀ ਹੀ ਰੱਬ ਹੈ । ਪਰ ਕੁਦਰਤ ਸਥਿਰ ਜਾਂ ਅ-ਬਦਲ ਨਹੀਂ, ਵਿਕਾਸਸ਼ੀਲ ਅਤੇ ਪਰਿਵਰਤਨਸ਼ੀਲ ਹੈ । ਜਿਵੇਂ ਜਿਵੇਂ ਇਹ ਵਿਕਸਿਤ ਹੁੰਦੀ ਹੈ, ਇਸ ਵਿਚ ਰਚਿਆ ਹੋਇਆ ਰੱਬ ਵੀ ਵਿਕਾਸ ਕਰਦਾ ਹੈ । ਰੱਬ ਦਾ ਇਹ ਸੰਕਲਪ ਉਸ ਨੂੰ ਸੰਪੂਰਨ ਅਤੇ ਅਨੰਤ ਨਹੀਂ ਰਹਿਣ ਦੇਂਦਾ। ਜੋ ਸ੍ਰਿਸ਼ਟੀ ਸੰਪੂਰਨ ਤੇ ਅਨੰਤ ਨਹੀਂ, ਤਾਂ ਰੱਬ ਵੀ ਘੜੀ-ਘੜਾਈ ਸੰਪੂਰਨ ਹਸਤੀ ਨਹੀਂ । ਮਨੁੱਖ ਦੇ ਟਾਕਰੇ ਉੱਤੇ ਰੱਬ ਸੰਪੂਰਨਤਾ ਹੈ, ਪਰ ਸਮੁੱਚੀ ਕੁਦਰਤ ਨਾਲੋਂ ਉਹ ਵਧਰੇ ਸੰਪੂਰਨ ਨਹੀਂ ਹੋ ਸਕਦਾ। ਇਹ ਰੱਕ ਮਨੁੱਖ ਦੀਆਂ ਉਚਤਮ ਕੀਮਤਾਂ ਦਾ ਪੁੰਜ ਹੈ, ਉਸ ਦੀ ਢਾਰਸ ਹੈ, ਉਸ ਦਾ ਆਦਰਸ਼ ਹੈ । ਸਿੱਖ ਧਰਮ-ਦਰਸ਼ਨ ਪ੍ਰਕਿਰਤੀਵਾਦ ਸਿੱਧਾਂਤ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋ ਸਕਦਾ, ਕਿਉਂਕਿ ਸਿੱਖ ਫ਼ਲਸਫ਼ੇ ਵਿਚ ਰੱਬ ਦਾ ਅਗੋਚਰ ਪੱਖ ਵੀ ਪਰਵਾਨ ਹੈ, ਜੋ ਉਸ ਨੂੰ ਕੁਦਰਤ ਦਾ ਕਾਦਰ-ਕਰਤਾ ਅਤੇ ਕੁਦਰਤ ਤੋਂ ਉਚੇਰੀ ਹਸਤੀ ਦੇ ਰੂਪ ਵਿਚ ਪੇਸ਼ ਕਰਦਾ ਹੈ । ਸਿੱਖ-ਸਿੱਧਾਂਤ ਦਾ ਰੱਬ ਦਾ ਵਾਈਟਹੈਂਡ ਦੇ ਸੰਕਲਪ ਨਾਲ ਵਧੇਰੇ ਮੇਲ ਖਾਂਦਾ ਹੈ, ਜਿਸ ਅਨੁਸਾਰ ਰੱਬ ਦੇ ਦੋ ਪੱਖ ਹਨ । ਇਕ ਪਰਾ-ਪੂਰਬਲਾ ਪੱਖ ਹੈ, ਜੋ ‘ਸੰਭਾਵਨਾ ਦਾ ਮੰਡਲ' ਹੈ। ਇਸ ਪੱਖ ਵਿਚ ਰੱਬ ਸਰਬ-ਸੰਰਨ, ਅਨੰਤ, ਅਗੋਚਰ ਹਸਤੀ ਹੈ, ਜੋ ਅਨੇਕ ਸੰਭਵਨਾਵਾਂ ਦੇ ਵਿਚੋਂ ਚੋਣ ਕਰਦੀ ਅਤੇ ਵਾਸਤਵਿਕ ਸੰਸਾਰ ਦੀ