ਪੰਨਾ:Alochana Magazine July, August and September 1986.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਟੀਕਾਕਾਰ : ਸਰੂਪ ਅਤੇ ਵਿਕਾਸ -ਡਾ. ਜੋਗਿੰਦਰ ਸਿੰਘ ਪੁਰਾਤਨ ਪੰਜਾਬੀ ਸਾਹਿਤ ਵਿੱਚ ਟੀਕਾਕਾਰੀ ਦੀ ਇਕ ਵਿਸ਼ੇਸ਼ ਪਰੰਪਰਾ ਰਹੀ ਹੈ । ਇਸ ਪਰੰਪਰਾ ਦਾ ਆਰੰਭ ਭਾਵੇਂ ਗੁਰਬਾਣੀ ਨਾਲ ਹੋਇਆ, ਪਰ ਵਿਕਾਸ ਵੇਲੇ ਇਹ ਖੇਤਰ ਵਿਸ਼ਾਲ ਹੁੰਦਾ ਰਿਹਾ । ਟੀਕਾਕਾਰੀ ਦੇ ਸਰੂਪ-ਵਿਸ਼ਲੇਸ਼ਣ ਵੇਲੇ ਜ਼ਰੂਰੀ ਬਣਦਾ ਹੈ ਕਿ ਪੰਜਾਬੀ ਵਿਚ ਇਸ ਦੇ ਭਾਵ ਸੂਚਕ ਜਾਂ ਸਮਾਨਾਰਥਕ ਸ਼ਬਦਾਂ ਦੀ ਭਾਵ ਭੂਮੀ ਨੂੰ ਸਮਝਇਆ ਜਾਏ । ਟੀਕੇ ਦੇ ਸਾਮਨਾਰਥਕ ਸ਼ਬਦ ਭਾਸ਼, ਵਿਤੀ, ਟਿੱਪਣੀ, ਵਿਆਖਿਆ ਤੇ ਕੌਮੈਨੲੀ ਹਨ । ਅਸੀਂ ਹਰ ਇਕ ਦੇ ਖੇਤਰ ਤੇ ਸਰੂਪ ਨੂੰ ਇਥੇ ਨਿਸਚਿਤ ਕਰਦੇ ਹਾਂ । (ਉ) ਟੀਕੇ ਦੀ ਪਰੰਪਰਾ ਅਤੇ ਟੀਕੇ ਦੇ ਸਮਾਨਾਰਥਕ ਸ਼ਬਦੇ | ਟੀਕਾ : ਸਾਧਾਰਣ ਤੌਰ ਤੇ 'ਟੀਕੇ ਲਈ ਕੁਸ਼, ਟਿੱਪਣੀ, ਵਿਤੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ । 'ਟੀਕੇ' ਤੋਂ ਭਾਵ ਐਗੇ ਰਚਨਾ ਹੈ ਜਿਸ ਵਿਚ ਕਿਸੇ ਸ਼ਟੇ ਰਥ ਦੇ ਅਰਥ, ਵਿਆਖਿਆ ਤੇ ਸਪਸ਼ਟੀਕਰਣ ਕੀਤਾ ਹੁੰਦਾ ਹੈ । 'ਟੀਕੇ' ਸ਼ਬਦ ਦੀ ਬਣਾਵਟ ਤੋਂ ਵੀ ਪਤਾ ਲਗਦਾ ਹੈ ਕਿ ਵਿਸ਼ੇ ਦੇ ਅੰਦਰ ਪ੍ਰਵੇਸ਼ ਕਰਨਾ ਜਾਂ ਅਰਥਾਂ ਤਕ ਪੁਜਣਾ ਜਾਂ ਜਾਣਕਾਰੀ ਪ੍ਰਾਪਤ ਕਰਨਾ । ਭਾਸ਼ : 'ਭਾਸ਼' ਸ਼ਬਦ ਦੀ ਵਰਤੋਂ ਵੀ 'ਟੀਕੇ ਦੇ ਅਰਥ ਵਿਚ ਕੀਤੀ ਜਾਂਦੀ ਹੈ । ਸ਼ਬਦ ਦੀ ਬਣਾਵਟ ਤੋਂ ਪਤਾ ਲਗਦਾ ਹੈ ਕਿ 'ਭਾਸ਼' ਦਾ ਮੁੱਖ ਅਰਥ ਹੈ ਬੋਲਣਾ ਜਾਂ ਗੱਲਾਂ ਕਰਨੀਆਂ ਜਾਂ ਬੋਲਣ ਲਈ ਉਪਯੋਗੀ ਗੱਲਾਂ ਦਾ ਇਕ ਥਾਂ ਸੰਗਹਿ ਕਰਨਾ । ਭਾਸ਼ ਦੀ ਪਰੰਪਰਾ ਸੰਸਕ੍ਰਿਤ ਸਾਹਿਤ ਵਿਚ ਬਹੁਤ ਪੁਰਾਣੀ ਹੈ । ਰਿਗ ਵੇਦ ਉਤੇ ਸਾਇਣ ਦਾ ਭਾਸ਼ ਅਤੇ ਇਸ ਉਤੇ ਦਯਾਨੰਦ ਰਚਿਤ 'ਰਿਗ ਵੇਦ ਭਾਸ਼ ਭੂਮਿਕਾ' ਆਦਿ ਪ੍ਰਸਿੱਧ ਰਚਨਾਵਾਂ ਹਨ ਪਰ ‘ਪਾਣਿਨੀ ਦੇ ਸੂਤਾਂ ਉਤੇ ਕੀਤਾ ਗਿਆ ‘ਪਤੰਜਲੀ ਦਾ ਮਹਾਭਾਸ਼' ਵੀ ਬੜਾ ਮਹੱਤਵ-ਪੂਰਣ ਹੈ । ਇਸ ਤੋਂ ਭਾਸ਼ ਦੇ ਇਹ ਲੱਛਣ ਦਿੱਤੇ ਜਾ ਸਕਦੇ ਹਨ ਕਿ 'ਸਤਾਂ ਦੇ