ਪੰਨਾ:Alochana Magazine July, August and September 1986.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

44 ਆਲੋਚਨਾ/ਜੁਲਾਈ-ਸਤੰਬਰ 1936 ਫ਼ਲਸਫ਼ੇ ਅਤੇ ਧਰਮ ਦੀ ਨਿਕਟਤਾ ਧਰਮ-ਦਰਸ਼ਨ ਨੂੰ ਸਾਰਥਿਕ ਤੇ ਮਹੱਤਵਪੂਰਨ ਵਿਸ਼ਾ ਬਣਾਉਂਦੀ ਹੈ । ਪਰ ਧਰਮ-ਦਰਸ਼ਨ ਤੇ ਧਰਮ-ਮੀਮਾਂਸਾ ਵਿਚ ਅਜਿਹੀ ਨਿਕਟਤਾ ਕਾਇਮ ਨਹੀਂ ਹੋ ਸਕੀ । ਫ਼ਲਸਫ਼ਾ ਹਿਮੰਡ ਅਤੇ ਬ੍ਰਹਮ ਦੀ ਸਚਾਈ, ਇਸ ਦੀ ਬਣਤਰ ਨੂੰ ਸਮਝਣ ਦਾ ਉਪਰਾਲਾ ਕਰਦਾ ਹੈ, ਜਦ ਕਿ ਧਰਮ-ਮੀਮਾਂਸਾ ਮੁਕਤੀ-ਮਾਰਗ ਦੀ ਸੰਭਾਵਨਾ ਉਜਾਗਰ ਕਰਦਾ ਹੈ । ਉਸ ਦੀ ਜਿਗਿਆਸਾ ਸਿਰਫ਼ ਸਮਝਣ ਦੀ, ਗਿਆਨਪ੍ਰਾਪਤੀ ਦੀ ਨਹੀਂ, ਨਿੱਗਰ ਸਿੱਟੇ ਪ੍ਰਾਪਤ ਕਰਨ ਦੀ ਹੈ । ਜਿਸ ਦ੍ਰਿਸ਼ਟੀ ਤੋਂ, ਧਰਮਮੀਮਾਂਸਾ ਵਿਅਕਤੀ ਦੀਆਂ ਭਾਵਨਾਵਾਂ ਦੇ ਵਧੇਰੇ ਨੇੜੇ ਹੈ । ਉਹ ਉਸ ਦੇ ਦੁੱਖ-ਸੁਖ, ਉਮੰਗਾਂ ਤੇ ਉਦੇਸ਼ਾਂ ਦੀ ਤਰਜਮਾਨੀ ਕਰਦਾ ਹੈ, ਉਸ ਦੀ ਸ਼ਰਧਾ ਤੇ ਵਿਸ਼ਵਾਸ਼ ਦਾ ਸਮਰਥਨ ਕਰਦਾ ਹੈ, ਉਸ ਦੇ ਧਰਮ ਨੂੰ ਬੋਧਿਕ ਸਹਾਰਾ ਦੇ ਕੇ ਖ਼ੁਸ਼ਗਵਾਰ ਰੰਗਨ ਵਿਚ ਪੇਸ਼ ਕਰਦਾ ਹੈ। ਸਾਧਾਰਨ ਵਿਅਕਤੀ ਨੂੰ ਧਰਮ ਦੇ ਸਿੱਧਾਂਤਕਾਰ ਦੀ ਇਹ ਮਿਸ਼ਨਰੀ ਭਾਵਨਾ ਪ੍ਰਸੰਸਾਜਨਕ ਜਾਪਦੀ ਹੈ । ਆਪਣੇ ਨਿਜਤਵ ਦੀਆਂ ਲੋੜਾਂ ਦੀ ਸੂਝ-ਬੂਝ ਵਿਚ, ਉਨ੍ਹਾਂ ਦੀ ਭਾਈਵਾਲੀ ਵਿਚ, ਵਿਅਕਤੀ ਨੂੰ ਧਰਮ-ਮੀਮਾਂਸਿਕ ਦਾ ਸਾਥ ਸੁਖਾਵਾਂ ਮਹਿਸੂਸ ਹੁੰਦਾ ਹੈ ਅਤੇ ਧਰਮ ਦੇ ਫ਼ਿਲਾਸਫ਼ਰ ਦੀਆਂ ਗੱਲਾਂ ਦਿਮਾਗੀ ਅੱਯਾਸ਼ੀ । ਫ਼ਿਲਾਸਫ਼ੀ ਅਤੇ ਥੀਆਲੋਜੀ ਦੋਵੇਂ ਮਾਨਵੀ ਵਿਸ਼ੇ ਹਨ । ਵਿਸ਼ਿਆਂ ਦੇ ਤੌਰ ਤੇ ਦੋਹਾਂ ਵਿਚ ਕੋਈ ਝਗੜਾ ਨਹੀਂ । ਝਗੜਾ, ਜਿਵੇਂ ਪਾਲ ਟਿੱਕ ਨੇ ਕਿਹਾ ਹੈ, ਧਰਮਮੀਮਾਂਸਿਕ ਅਤੇ ਦਾਰਸ਼ਨਿਕ ਵਿਚਕਾਰ ਹੈ। ਜੇਕਰ ਹਰੇ ਦਾਰਸ਼ਨਿਕ ਵਿਚ ਮੀਮਾਂਸਿਕ ਛੁਪਿਆ ਹੋਵੇ, ਤਾਂ ਇਸ ਮੀਮਾਂਸਿਕ ਦਾ ਝਗੜਾ ਕਸਬੀ ਮੀਮਾਂਸਿਕ ਨਾਲ ਹੈ। ਧਰਮਮੀਮਾਂਸਾ ਨੂੰ ਕਸਬ ਦੇ ਰੂਪ ਵਿਚ ਅਪਨਾਉਣ ਦੇ ਆਪਣੇ ਖ਼ਤਰੇ ਹਨ । ਮੀਮਾਂਸਿਕ ਸੁਤੰਤਰ ਵਅਕਤੀ ਨਹੀਂ, ਉਸ ਉਤੇ ਧਰਮ ਦੀ ਪਹਿਰੇਦਾਰੀ ਦੀਆਂ ਬੰਦਸ਼ਾਂ ਹਨ, ਧਰਮ ਦੀ ਵਲਤ ਕਰਨ ਦੀਆਂ ਪਾਬੰਦੀਆਂ ਹਨ । ਉਸ ਨੂੰ ਪੈਂਦਾ ਹੈ, ਖੁਲਾਂ ਲੈਣ ਤੋਂ ਗੁਰੇਜ਼ ਕਰਨਾ ਪੈਂਦਾ ਹੈ । ‘ਚਰਚ ਦੇ ਹੁਕਮਾਂ ਦੀ ਪਾਲਨਾ ਮ੍ਰਿਤ ਦਾਇਰੇ ਵਿਚ ਵਿਚਰਨਾ ਉਸ ਦੇ ਕਰਤੱਵ ਦਾ ਹਿੱਸਾ ਹੈ । ਫ਼ਿਲਾਸਫ਼ਰ ਇਸ ਸਭ ਕਾਸੇ ਤੋਂ ਸੁਤੰਤਰ ਤੇ ਮੁਕਤ ਹੈ। ਉਹ ਬਿਨਾਂ ਰੋਕ-ਟੋਕ ਵਿਸ਼ਲੇਸ਼ਣ ਤੇ ਆਲੋਚਨਾ ਕਰਦਾ ਜਾਂਦਾ ਹੈ, ਚਾਹੇ ਇਸ ਨਾਲ ਕਿਸੇ ਦਾ ਕੁਝ ਸੋਰੇ ਜਾਂ ਨਾ ਸੋਰੇ, ਕਿਸੇ ਨੂੰ ਮੁਕਤੀ ਦਾ ਰਾਹ ਲਭੇ ਜਾਂ ਨਾ ਲਭੇ । ਸਿੱਖ-ਚਿੰਤਨ ਵਰਤਮਾਨ ਸਦੀ ਦੇ ਸੱਜਰੇ ਦਹਾਕਿਆਂ ਵਿਚ ਸਿੱਖ ਫ਼ਲਸਫ਼ੇ ਨੂੰ ਪੱਛਮੀ ਫ਼ਿਲਾਸਫ਼ੀ ਦੁਆਰਾ ਵਿਕਸਿਤ ਸੰਕਲਪਾਂ, ਦ੍ਰਿਸ਼ਟੀਕੋਣਾਂ ਅਤੇ ਵਿਧੀਆਂ ਦੀ ਵਰਤੋਂ ਰਾਹੀਂ ਸਮਝਣ ਦਾ ਉਪਰਾਲਾ ਹੋਇਆ ਹੈ । ਪਰੰਪਰਾਵਾਦੀ ਵਿਦਵਾਨਾਂ ਨੂੰ ਇਸ ਕਿਸਮ ਦੇ ਜਤਨਾਂ ਉੱਤੇ ਬੇਸ਼ੱਕ ਡੂੰਘੇ ਇਤਰਾਜ਼ ਹਨ, ਪਰ ਦਾਰਸ਼ਨਿਕ ਗੰਭੀਰਤਾ ਵਾਲੀ ਕਾਵਿ-ਰਚਨਾ fਚ ਬੁੱਧ-ਵਿਵੇਕ ਦੀ ਸਹਾਇਤਾ ਨਾਲ ਨਵੇਂ ਅਰਥ ਪੜਨ ਦੀ ਰੁਚੀ ਮਹੱਤਵ ਤੋਂ ਖ਼ਲੀ ਨਹੀਂ । ਈਸਾਈ ਮਤ ਦੇ ਧਰਮ-ਮੀਮਾਂਸਕਾਂ ਨੇ ਬਾਈਬਲ ਦੇ ਪ੍ਰਤੀਕਾਂ ਨੂੰ ਨਵੀਨ