ਪੰਨਾ:Alochana Magazine July, August and September 1986.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

38 ਆਲੋਚਨਾ/ਜੁਲਾਈ-ਸਤੰਬਰ 1986 ਪਹਿਲ ਮਿਲ ਜਾਂਦੀ ਹੈ । ਧਰਮ ਦੇ ਕੁੱਲ ਪ੍ਰਸ਼ਨ, ਸਮੱਸਿਆਵਾਂ ਤੇ ਮਸਲੇ, ਅਸਲ ਵਿਚ, ਧਰਮ-ਚਿੰਤਨ ਦੇ ਮਸਲੇ ਹਨ । ਇਨ੍ਹਾਂ ਪ੍ਰਸ਼ਨਾਂ ਦਾ ਸੰਬੰਧ ਧਰਮ ਦੇ ਚਿੰਤਨਸ਼ੀਲ ਪੱਖ ਨਾਲ ਹੈ, ਧਰਮ ਦੇ ਦਾਰਸ਼ਨਿਕ ਪੱਖ ਨਾਲ ਹੈ । ਧਾਰਮਿਕ ਅਨੁਭਵ ਸਾਧਕ ਨੂੰ ਵਾਪਰਦਾ ਹੈ, ਪਰ ਅਨੁਭਵ ਦੀ ਧਾਰਮਿਕਤਾ ਬਾਰੇ ਪ੍ਰਸ਼ਨ ਚਿੰਤਕ ਦੇ ਮਨ ਵਿਚ ਉਪਜਦੇ ਹਨ । ਧੰਨਾ ਭਗਤ ਪੱਥਰ ਵਿਚੋਂ ਪ੍ਰਭੂ ਨੂੰ ਭਾਲ ਲੈਂਦਾ ਹੈ, ਉਸ ਦੀ ਸ਼ਰਧਾ, ਉਸ ਦਾ ਵਲਵਲਾ ਧਰਮ-ਅਨੁਭਵ ਹਨ; ਉਹ ਪ੍ਰਭੂ ਮਿਲਾਪ ਦੀ ਮਨੋਦਸ਼ਾ ਵਿਚ ਕੋਈ ਵਿਸ਼ਲੇਸ਼ਣ ਨਹੀਂ ਕਰਦਾ, ਕੋਈ ਪ੍ਰਸ਼ਨ ਨਹੀਂ ਪੁਛਦਾ । ਅਨੁਭਵ ਦਾ ਵਰਣਨ ਤੇ ਵਿਸ਼ਲੇਸ਼ਣ ਸਾਖੀਕਾਰ, ਮਨੋਵਿਗਿਆਨੀ ਤੇ ਦਾਰਸ਼ਨਿਕ ਦਾ ਕਰਤੱਵ ਹੈ । ਧਰਮ-ਚਿੰਤਨ ਦੀ ਸਾਰਥਿਕਤਾ ਇਸ ਗੱਲ ਵਿਚ ਹੈ ਕਿ ਇਹ ਧਰਮ-ਸਾਧਨਾ ਨਾਲ ਸੰਬੰਧਿਤ ਪ੍ਰਸ਼ਨਾਂ ਤੇ ਸਮੱਸਿਆਵਾਂ ਦੀ ਪੜਤਾਲ ਕਰਦਾ ਹੈ, ਅਤੇ ਇਨ੍ਹਾਂ ਦਾ ਵਿਧੀ-ਪੂਰਬਕ ਸਮਾਧਾਨ ਦਾਰਸ਼ਨਿਕ ਸਿੱਧਾਂਤਾਂ ਦੇ ਰੂਪ ਵਿਚ ਪ੍ਰਸਤੁਤ ਕਰਦਾ ਹੈ । ਧਰਮ-ਸਾਧਨਾ ਦੀ ਸਹਿਜ-ਤ੍ਰਿਆ ਚਿੰਤਕ ਤੇ ਮਨੋਵਿਗਿਆਨੀ ਦੇ ਹੱਥਾਂ ਵਿਚ ਇਕ ਬੌਧਿਕ ਵਿਸ਼ਾ ਬਣ ਜਾਂਦੀ ਹੈ, ਜਿਸ ਨੂੰ ਉਹ ਆਪਣੇ ਬਹੁ-ਪੱਖੀ ਅਧਿਐਨ ਲਈ ਚੁਣਦਾ ਹੈ । ਮਨੁੱਖ ਦੇ ਜੀਵਨ ਵਿਚ ਅਤੇ ਮਨੁੱਖ ਜਾਤੀ ਦੇ ਵਿਕਾਸ ਵਿਚ ਧਰਮ ਦੀ ਆਪਣੀ ਵਿਸ਼ੇਸ਼ਤਾ ਹੈ; ਦੂਸਰੇ ਪਾਸੇ ਧਰਮ-ਚਿੰਤਨ ਦੀ ਇਕ ਵਿਸ਼ੇ ਦੇ ਰੂਪ ਵਿਚ, ਨਿਵੇਕਲੀ ਮਹੱਤਾ ਹੈ । ਧਰਮ ਦਾ ਅੰਤਰੀਵੀ ਖ਼ਾਸਾ, ਇਸ ਦਾ ਅਸਲੀ ਧਰਮ-ਸਾਧਨਾ ਦੇ ਮਸਲੇ ਹੀ ਨਹੀਂ, ਧਰਮ-ਚਿੰਤਨ ਦੇ ਮਸਲੇ ਵੀ ਹਨ । 'ਧਰਮ' ਨੂੰ ਪਰਿਭਾਸ਼ਿਤ ਕਰਨ ਦਾ ਜਤਨ ਧਾਰਮਕ ਅਨੁਭਵ ਅਤੇ ਧਾਰਮਿਕ ਵਤੀਰੇ ਦਾ ਵਿਸ਼ਲੇਸ਼ਣ, ਧਰਮ-ਚਿੰਤਨ ਦੀਆਂ ਸਮੱਸਿਆਵਾਂ ਹਨ । ਇਨ੍ਹਾਂ ਅਤੇ ਸੰਬੰਧਤ ਪ੍ਰਸ਼ਨਾਂ ਦਾ ਹੱਲ ਬੋਧਿਕ ਦ੍ਰਿਸ਼ਟੀ ਤੋਂ ਮਿਆਰੀ ਪੱਧਰ ਉਤੇ ਦੇਣ ਦੇ ਜਤਨ ਵਿਚੋਂ ਧਰਮ-fਚਿੰਤਨ ਦਾ ਵਿਸ਼ਾ ਸਮੁੱਚੇ ਰੂਪ ਵਿਚ, ਇਹ ਵਿਸ਼ਾ ਧਰਮ ਦਾ ਦਾਰਸ਼ਨਿਕ ਪੱਖ ਪ੍ਰਸਤੁਤ ਕਰਦਾ ਹੈ । ਵਿਕਸਿਤ ਹੁੰਦਾ ਹੈ । ਧਰਮ ਦਰਸ਼ਨ ਦਾ ਮਹੱਤਵ ਧਰਮ ਦਾ ਫ਼ਲਸਫ਼ਾ (ਧਰਮ-ਦਰਸ਼ਨ) ਇਕ ਸੁਤੰਤਰ ਅਤੇ ਸਾਰਥਿਕ ਵਿਸ਼ਾ ਹੈ। ਜਿਸ ਨੇ ਧਰਮ ਅਤੇ ਫ਼ਲਸਫ਼ੇ ਨੂੰ ਇਕ ਦੂਜੇ ਦੇ ਸੰਪਰਕ ਵਿਚ ਲਿਆਂਦਾ ਹੈ, ਇਨ੍ਹਾਂ ਦਾ ਪਰਸਪਰ ਸਾਂਝ ਵਧਾਈ ਹੈ ਅਤੇ ਧਰਮ ਨੂੰ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਸਮਝਣ-ਬੁੱਝਣ ਦਾ ਪੰਧ ਉਲੀਕਿਆ ਹੈ । ਧਰਮ ਬੇਸ਼ੱਕ ਕਿਸੇ ਬੌਧਿਕ, ਤਾਰਕਿਕ ਜਾਂ ਦਾਰਸ਼ਨਿਕ ਵਿਆਖਿਆ ਦਾ ਮੁਹਤਾਜ ਨਹੀਂ, ਇਹ ਆਪਣੇ-ਆਪ ਵਿਚ ਮੁਕੰਮਲ ਤੇ ਸਵੈ-ਨਿਰਭਰ ਮਰਿਆਦਾ ਹੈ, ਜਿਸ ਵਿਚ ਮਨੁੱਖੀ ਹਿਰਦੇ ਦੇ ਅਤਿ ਡੂੰਘੇ ਨਿਜੀ ਅਨੁਭਵ ਦੀ ਥਾਂ ਵੀ ਹੈ, ਅਤੇ ਮਨੁੱਖ ਦੇ ਸਮਾਜਿਕ ਵਤੀਰੇ ਦਾ ਪੱਖ ਵੀ ਹੈ । ਵਿਅਕਤੀ ਨੂੰ ਹਕੀਕਤ ਦੀ ਟੋਹ ਦੇਣੇ ਵਾਲਾ, ਪਛਾਣ ਕਰਾਉਣ ਵਾਲਾ, ਦੋਹਾਂ ਨੂੰ ਇਕਮਿਕ ਕਰਨ ਵਾਲਾ ਕਾਰਿ ਦਾ ਧਰਮ ਹੀ