ਪੰਨਾ:Alochana Magazine July, August and September 1986.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧਰਮ-ਸਿੱਧਾਂਤ ਤੇ ਸਿੱਖ ਚਿੰਤਨ -ਡਾ. ਵਜ਼ੀਰ ਸਿੰਘ ਆਧੁਨਿਕ ਦੌਰ ਵਿਚ 'ਧਰਮ' ਅ 'ਦਮਿਕ ਪੱਧਰ ਉਤੇ ਇਕ ਗੰਭੀਰ ਵਿਸ਼ਾ ਬਣ ਕੇ ਸਾਹਮਣੇ ਆਇਆ ਹੈ । ਮਨੁੱਖਤਾ ਦੇ ਆਦਿ ਕਾਲ ਤੋਂ ਧਰਮ ਕਿਸੇ-ਨਾ-ਕਿਸੇ ਰੂਪ ਵਿਚ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ : ਕਦੀ ਜਾਦੂ-ਟਣ ਦੇ ਰੂਪ ਵਿਚ, ਕਦੀ ਦੇਵ-ਉਪਾਸ਼ਨਾ ਦੇ ਰੂਪ ਵਿਚ, ਕਦੀ ਪ੍ਰਾਪਤੀ, ਈਸ਼ਵਰ ਤੇ ਅਵਤਾਰ ਵਿਚ ਸ਼ਰਧਾ ਅਤੇ ਕਦੀ ਸਰਬ-ਸੰਪੂਰਨ ਬ੍ਰਹਮ ਦੀ ਵਿਚਾਰ ਦੇ ਰੂਪ ਵਿਚ । ਧਰਮ ਪਾਸੋਂ ਮਨੁੱਖ ਨੇ ਅਧਿਆਤਮਕ ਸੇਧ ਪ੍ਰਾਪਤ ਕੀਤੀ ਹੈ, ਮੁਕਤੀ ਦਾ ਮਾਰਗ ਭਾਲਿਆ ਹੈ, ਸਮਾਜ ਦੀ ਨਵ-ਉਸਾਰੀ ਹਿਤ ਪ੍ਰੇਰਨਾ ਦੀ ਅਕਾਂਖਿਆਂ ਕੀਤੀ ਹੈ । ਧਰਮ ਇਕ ਯਥਾਰਥਕ ਅਨੁਭਵ ਦੇ ਰੂਪ ਵਿਚ, ਸਮਾਜਿਕ ਵਤੀਰੇ ਦੇ ਰੂਪ ਵਿਚ ਅਤੇ ਸਦਾਚਾਰਿਕ ਨਿਯਮਾਵਲੀ ਦੇ ਰੂਪ ਵਿਚ ਮਨੁੱਖ ਨੂੰ ਟੈਬਦਾ ਆਇਆ ਹੈ, ਪ੍ਰਦਾ ਆਇਆ ਹੈ । ਪ੍ਰਾਚੀਨ ਕਾਲ ਦੇ ਚਿਤਕਾਂ ਨੇ, ਯੂਨਾਨ ਦੇ ਪਲੈਟੋ ਤੇ ਅਰੱਸਤੂ ਨੇ, ਭਾਰਤੀ ਤੇ ਚੀਨੀ ਰਿਸ਼ੀਆਂ ਮੁਨੀਆਂ ਨੇ ਧਰਮ ਨਾਲ ਸੰਬੰਧਤ ਵਿਸ਼ਿਆਂ ਉਤੇ ਵਿਚਾਰ ਪ੍ਰਗਟਾਏ ਹਨ । ਮੱਹ ਤਾਂ ਸੰਤਾਂ, ਭਗਤਾਂ ਤੇ ਦਾਰਸ਼ਨਕਾਂ ਨੇ ਰੱਬ ਅਤੇ ਮਨੁੱਖ ਦੇ ਪਰਸਪਰ ਸੰਬੰਧਾਂ ਦੀ ਧਾਰਨਾ ਉਲੀਕੀ ਹੈ : ਪਿਛਲੀ ਸਦੀ ਦੇ ਚਿੰਤਕਾਂ ਨੇ ਧਰਮ ਨੂੰ ਦਾਰਸ਼ਨ ਦ੍ਰਿਸ਼ਟੀ ਤੋਂ ਪਰਖਿਆ ਜਖਿਆ: ਇਸ ਦੀ ਵਕਾਲਤ ਵੀ ਕੀਤੀ ਅਤੇ ਆਲੋਚਨਾ ਵੀ ਵਰਤਮਾਨ ਸਦੀ ਨੇ ਧਰਮ ਨੂੰ, ਨਵfਬਰਜੀਆਂ ਵਿਧੀਆਂ ਦੀ ਵਰਤੋਂ ਰਾਹੀਂ, ਨਵਨ ਸੇਧਾਂ ਦਿੱਤੀਆਂ ਅਤੇ ਬfਧਕ ਅਧਿਐਨ ਦਾ ਵਿਸ਼ਾ ਬਣਾਇਆ ! ਧਰਮ-ਚਿੰਤਨ ਨੇ ਅਜੋਕੇ ਦੌਰ ਦੇ ਸੱਜਰੇ ਦਹਾਕਿਆਂ ਵਿਚ ਵਿਭਿੰਨ ਸਰੂਪ ਧਾਰਨ ਕੀਤੇ ਹਨ, ਜਿਨ੍ਹਾਂ ਵਿਚ ਧਰਮ-ਦਰਸ਼ਨ, ਧਰਮ-ਮੀਸਾ, ਤੁਲਨਾਤਮਕ ਧਰਮ, ਧਰਮ ਦਾ ਸਮਾਜ-ਵਿਗਿਆਨਿਕ, ਮਨੋਵਿਗਿਆਨਿਕ, ਅੰਤ ਬੋਧੀ ਅਧਿਐਨ ਅ ਇਕ ਵਿਸ਼ੇ ਸ਼ਾਮਲ