ਪੰਨਾ:Alochana Magazine July, August and September 1986.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

18 ਆਲੋਚਨਾ, ਜੁਲਾਈ-ਸਤੰਬਰ 1986 ਕਵੀਆਂ ਨੇ ਇਸਦੇ ਸ਼ਾਬਦਿਕ ਅਰਥਾਂ ਦੇ ਘੇਰੇ ਨੂੰ ਜੋ ਵਿਸ਼ਾਲਤਾ ਪ੍ਰਦਾਨ ਕੀਤੀ ਸੀ, ਉਰਦੂ ਕਵੀਆਂ ਨੇ ਉਸਨੂੰ ਜੀ-ਆਇਆਂ ਆਖਿਆ ਤੇ ਗ਼ਜ਼ਲ ਨੂੰ ਅਰਬੀ-ਗਜ਼ਲ ਦੇ ਰੂਪ ਵਿਚ ਸਵੀਕਾਰ ਕਰਨ ਦੀ ਥਾਵੇਂ ਉਸਦੇ ਫ਼ਾਰਸੀ ਰੂਪ ਨੂੰ ਅੰਗੀਕਾਰ ਕੀਤਾ । ਇਸ ਲਈ ਉਰਦ ਭਾਸ਼ਾ ਵਿਚ ਵੀ ਗ਼ਜ਼ਲ, ਫ਼ਾਰਸੀ ਭਾਸ਼ਾ ਵਾਂਗ, ਇਸ਼ਕੇਮਜਾਜ਼ੀ ਅਤੇ ਇਸ਼ਕ-ਹਕੀਕੀ, ਦੋਵਾਂ ਰੰਗਾਂ ਦੀ ਰੰਗਣ ਲੈ ਕੇ ਪ੍ਰਗਟ ਹੁੰਦੀ ਹੈ । ਪਰ ਉਰਦ ਵਿਚ ਇਸ ਕਾਵਿ ਰੂਪ ਨੇ ਲੋਕਪ੍ਰਿਯਤਾ ਦੀਆਂ ਸਿਖਰਾਂ ਨੂੰ ਛੋਹ ਲਿਆ ਤੇ ਅੱਜ ਤੀਕ ਗ਼ਜ਼ਲ ਉਰਦੂ ਭਾਸ਼ਾ ਦੀ ਸਰਬੋਤਮ ਕਾਵਿ-ਵੰਨਗੀ ਬਣੀ ਹੋਈ ਹੈ । ਸਮੇਂ ਦੇ ਨਾਲ-ਨਾਲ ਉਰਦੂ ਸ਼ਾਇਰ ਗਜ਼ਲ ਦੇ ਘੇਰੇ ਨੂੰ ਵਿਸ਼ਾਲ ਤੋਂ ਵਿਸ਼ਾਲਤਰ ਬਣਾਉਂਦੇ ਰਹੇ ਅਤੇ ਹੌਲੀ-ਹੌਲੀ ਇਹ ਆਪਣੇ ਪਰੰਪਰਾਤਮਕ ਅਰਥਾਂ ਤੋਂ ਹੀ ਨਿੱਖੜ ਗਈ । ਉਰਦੂ ਗ਼ਜ਼ਲ ਨੇ ਵਿਅਕਤੀ ਅਤੇ ਸਮਾਜ, ਦੋਹਾਂ ਨੂੰ, ਆਪਣੇ ਘੇਰੇ ਵਿਚ ਲੈ ਲਿਆ ਤੇ ਗ਼ਜ਼ਲ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਇਤਿਹਾਸਿਕ ਵਿਸ਼ਿਆਂ ਨੂੰ ਥਾਂ ਮਿਲ ਗਈ । ਜਦੋਂ ਪੰਜਾਬੀ ਨੇ ਉਰਦੂ ਕੋਲੋਂ ਇਹ ਕਾਵਿ-ਰੂਪ ਪ੍ਰਾਪਤ ਕੀਤਾ, ਉਦੋਂ 'ਰਾਜ਼ੀਲ ਸ਼ਬਦ ਦੇ ਅਰਥ ਬਦਲ ਚੁੱਕੇ ਸਨ । ਪੰਜਾਬੀ ਦਾ ਪਹਿਲਾ ਗ਼ਜ਼ਲਕਾਰ ਹੰਮਦ ਬਖ਼ਮ }849 ਵਿਚ ਹੋਇਆ ਹੈ , ਜੋ ਗਾਲਿਬ ਦਾ ਸਮਕਾਲੀ ਸੀ । ਮਿਰਜ਼ਾ ਗਾਲਿਬ ਦੀ ਸੀਮਾ ਉਰਦੂ ਗਜ਼ਲ ਦਾ ਸੁਨਹਿਰੀ ਯੁੱਗ ਹੈ । ਇਸ ਯੁੱਗ ਤੀਕ ਅੱਪੜਣ ਤੋਂ ਪਹਿਲਾਂ ਉਰਦੂ ਗ਼ਜ਼ਲ ਦੱਖਣੀ ਸ਼ਇਰਾਂ ਦੀ ਲੰਮੀ ਸਾਹਿਤ-ਸਾਧਨਾ ਵਿਚੋਂ ਦੀ ਲੰਘਦੀ ਹੋਈ ਖਾਜਾ ਮਰ ਦਰਦ, ਮੀਰ ਤਕੀ ਮੀਰ, ਮਿਰਜ਼ਾ ਰਫ਼ੀ ਸੌਦਾ, ਨਜ਼ੀਰ ਅਕਬਰਾਬਾਦੀ ਤੇ ਸ਼ਾਹ ਨਸੀਰੇ ਜਿਹੇ ਬਾਕਮਾਲ ਸ਼ਾਇਰਾਂ ਦੇ ਵਿਹੜੇ ਖੇਡ ਕੇ ਭਰਪੂਰ ਜਵਾਨੀ ਪ੍ਰਾਪਤ ਕਰ ਚੁੱਕੀ ਸੀ । ਪੰਜਾਬੀ ਦੇ ਮੁੱਢਲੇ ਗ਼ਜ਼ਲਕਾਰਾਂ ਤ੍ਰੈਮਦ ਬਖ਼ਸ਼ ਅਤੇ ਗੁਲਾਮ ਫ਼ਰੀਦ ਨੇ ਰਲ ਦੇ ਫ਼ਾਰਸੀ ਰੂਪ ਤੋਂ ਅਗਾਂਹ ਵਧਣ ਦਾ ਜਤਨ ਨਹੀਂ ਕੀਤਾ । ਇਸ ਲਈ ਪੰਜਾਬੀ ਗ਼ਜ਼ਲ ਆਪਣੀ ਮੁੱਢਲੀ ਅਵਸਥਾ ਵਿਚ, ਇਸ਼ਕੇ-ਮਜਾਜ਼ੀ ਤੇ ਇਸ਼ਕੇ -ਹਕੀਕੀ ਦੇ ਮਿਸ਼ਰਤ ਦਾਇਰ ਵਿਚ ਹੀ ਰਹੀ ਹੈ । ਪਰ 18 90 ਤੋਂ, ਕਿਉਕਿ ਰਜ਼ਲ ਕਾਵਿ-ਰੂਪ ਪੰਜਾਬੀ ਚਿੰਕਾਰ ਕਵੀਆਂ ਦੇ ਹੱਥ ਜਾ ਚੜਿਆ ਸੀ, ਇਸ ਲਈ ਪੰਜਾਬੀ ਸਾਹਿਤ ਦੀ ਇਸ ਬਾਲ ਕਾਵਿ-ਵੰਨਗੀ ਨੇ ਹੀ ਪਰੰਪਰਾਤਮਕ ਅਰਥਾਂ ਨਾਲ ਆਪਣਾ ਰਿਸ਼ਤਾ ਤੌੜ ਲਿਆ। ਸਿੱਟੇ ਵਜੋਂ, ਪੰਜਾਬੀ ਦੇ ਪਹਿਲੇ ਸਾਹਿਬੇ-ਦੀਵਾਨ ਗ਼ਜ਼ਲਕਾਰ ਮੌਲਾ ਬਖ਼ਸ਼ ਕੁਸ਼ਤਾਂ ਤਕ ਪੁੱਜਣ ਤੋਂ ਕਿਤੇ ਪਹਿਲਾਂ ਹੀ ਪੰਜਾਬੀ ਗ਼ਜ਼ਲ, ਯੁੱਗਬਧ ਨਾਲ ਗਦ ਹੋ ਕੇ, ਆਪਣੇ ਸਮ ਦੇ ਹਾਲਾਤ ਦੀ ਤਲਖ਼ੀ ਆਲੋਚਨਾ ਕਰਨ ਲੱਗ ਪੈਂਦੀ ਹੈ । ਇਸ ਪਿੱਠਭੂਮੀ ਨੂੰ ਸਾਹਮਣੇ ਰੱਖ ਕੇ ਅਸੀਂ ਗਜ਼ਲ ਦੀ ਪਰਿਭਾਸ਼ਾ ਔਰਤਾਂ ਨਾਲ ਜਾਂ ਔਰਤਾਂ ਬਾਰੇ ਗੱਲਾਂ ਕਰਨਾ ਨਹੀਂ ਕਰ ਸਕਦੇ । ਗ਼ਜ਼ਲ, ਵਰਿਆਂ ਪਹਿਲਾਂ ਆਪਣੀ ਇਸ ਪਰੰਪਰਾਤਮਕ ਸ਼ਾਬਦਿਕ ਪਰਿਭਾਸ਼ਾ ਨੂੰ ਤਿਆਗ ਕੇ ਅੱਗੇ ਵਧ ਚੁੱਕੀ ਸੀ ਤੇ ਅੱਜ ਇਸਦੇ ਸ਼ਬਦ-ਅਰਥ ਨੂੰ ਇਸਦੀ ਪਰਿਭਾਸ਼ਾ ਦਾ ਆਧਾਰ ਬਣਾਉਣਾ · ਇਸ ਨੂੰ ਸਦੀਆਂ