ਪੰਨਾ:Alochana Magazine July, August and September 1986.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ ਜੁਲਾਈ-ਸਤੰਬਰ 1986 ਕਿ ਈਸ਼ਵਰ ਰੂਪੀ ਕਾਰਣ ਜੇ ਸੱਚਾ ਹੈ ਤਾਂ ਇਹ ਸੰਸਾਰ ਸਰੂਪ ਕਾਰਜ ਕਿਵੇਂ ਮਿਥਿਆ ਜਾਂ ਝੂਠਾ ਹੋ ਸਕਦਾ ਹੈ ? ਇਸ ਕਰਕੇ ਇਸ ਸੰਸਾਰ ਨੂੰ ਛੱਡੇ ਬਿਨਾਂ ਵਿਰਤੀ ਮਾਰਗ ਉਤੇ ਚਲਦਿਆਂ ਭਗਤੀ ਰਾਹੀਂ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ । ਜਿਸ ਉਤੇ ਵੀ ਈਸ਼ਵਰ ਦੀ ਮਿਹਰ, ਕਿਰਪਾ ਜਾਂ ਅਨੁਹਿ ਹੋਵੇਗਾ, ਉਹ ਗਿਆਨ ਆਦਿ ਸਾਰਿਆਂ ਕੰਮਾਂ ਵਿਚ ਪੂਰਣਤਾ ਨੂੰ ਪ੍ਰਾਪਤ ਕਰੋ ਗਾ । ਮੱਧਕਾਲੀਨ ਭਗਤੀ ਧਾਰਾ ਦੇ ਸਾਰੇ ਸੰਪ੍ਰਦਾਵਾਂ ਦੀਆਂ ਰਚਨਾਵਾਂ ਉਤੇ ਆਪਣੇ ਆਪਣੇ ਦਿਸ਼ਟੀਕੋਣ ਦਾ ਪ੍ਰਭਾਵ ਮਿਲਦਾ ਹੈ । ਭਗਤੀ ਮਾਰਰ: ਦੇ ਸਾਰੇ ਸੰਪ੍ਰਦਾਵਾਂ ਦੀ ਵਿਆਖਿਆ ਆਪਣੇ ਆਪਣੇ ਦ੍ਰਿਸ਼ਟੀਕੋਣ ਦੁਆਰਾ ਕੀਤੀ ਗਈ ਹੈ । ਇਨ੍ਹਾਂ ਵਿਆਖਿਆਵਾਂ ਵਿਚ ਦਾਰਸ਼ਨਿਕ ਦ੍ਰਿਸ਼ਟੀਕੋਣ ਨੂੰ ਹੀ ਭਾਵਾਤਮਕ ਪੱਧਰ ਉਤੇ ਸਨਮੁਖ ਕੀਤਾ ਗਿਆ ਹੈ । ਕੁਝ ਭਾਰਤੀ ਮਾਰਗ ਦੇ ਸੰਪ੍ਰਦਾਵਾਂ ਵਿਚ ‘ਤ ਤੇਈਂ (ਭਾਗਵਤ, ਗੀਤਾ, ਮਸੂਤ) ਉਤੇ ਟੀਕਾ ਕਰਨਾ ਸੰਪ੍ਰਦਾਇ ਦੇ ਮੋਢੀ ਲਈ ਜ਼ਰੂਰੀ ਸਮਝਿਆ ਜਾਂਦਾ ਸੀ । ਕਿਸੇ ਵੀ ਸੰਪ੍ਰਦਾਇ ਦੇ ਆਗੂ ਨੂੰ ਨਵੀਂ ਸੰਪ੍ਰਦਾਇ ਚਲਾਣ ਵਾਲਾ ਨਹੀਂ ਸੀ ਮੰਨਿਆ ਜਾ ਸਕਦਾ, ਜਦ ਤਕ ਉਸ ਦੇ ਦ੍ਰਿਸ਼ਟੀਕੋਣ ਦੇ ਅਸਾਰ ‘ਬਿਹਤ ਤੇਈਂ' ਉਤੇ ਉਹ ਟੀਕਾ ਪੂਰਾ ਨਹੀਂ ਸੀ ਕਰ ਲੈਂਦਾ। ਇਸ ਤਰ੍ਹਾਂ ਹੁਮ ਸੂਤ, ਗੀਤਾ ਤੇ ਸ੍ਰੀ ਮਦ ਭਾਗਵਤ-ਇਸ ‘ਬਿਹਤ ਤੇਈ ਉਤੇ ਕੀਤੇ ਗਏ ਟੀਕੇ ਨੂੰ ਜਦੋਂ ਤਕ ਵਿਦਵਾਨਾਂ ਦੀ ਮਾਨਤਾ ਨਹੀਂ ਸੀ ਮਿਲ ਜਾਂਦੀ, ਉਦੋਂ ਤਕ ਉਸ ਨੂੰ ਸੰਪ੍ਰਦਾਇ ਚਲਾਉਣ ਲਈ ਮੋਢੀ ਦੀ ਪਦਵੀ ਨਹੀਂ ਸੀ ਦਿੱਤੀ ਜਾਂਦੀ ! ਸਾਰੇ ਸੰਪ੍ਰਦਾਵਾਂ ਦੇ ਮੋਢੀ ਆਚਾਰੀਆਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ‘ਬਿਹਤ ਤੇਈਂ' ਉਤੇ ਵਿਸਤਾਰ ਨਾਲ ਟੀਕੇ ਲਿਖੇ ਹਨ । ਇਸ ਤੋਂ ਟੀਕੇ ਦੇ ਮਹੱਤਵ ਦਾ ਪਤਾ ਲਗਦਾ ਹੈ । ‘ਗੀਤਾ' ਉਤੇ ਤਾਂ ਸੈਂਕੜੇ ਟੀਕੇ ਮਿਲਦੇ ਹਨ ਜਿਹੜਾ ਕਿ ਟੀਕਿਆਂ ਦਾ ਦਾ ਇਕ ਰੀਕਾਰਡ ਹੈ । ਸੰਤ ਮੱਤ ਦੇ ਕਵੀ ਦੂਜਿਆਂ ਦੇ ਟਾਕਰੇ ਵਿਚ ਗਿਆਨ, ਗੁਰੂ , ਨਾਮ ਤੇ ਸਿਮਰਨ ਵਿਚ ਵਧੇਰੇ ਆਸਥਾ ਰਖਦੇ ਹਨ ਅਤੇ ਆਪਣੇ ਟੀਕਿਆਂ ਵਿਚ ਵੀ ਇਸੇ ਦ੍ਰਿਸ਼ਟੀਕੋਣ ਦਾ ਪ੍ਰਗਟ ਕਰਦੇ ਹਨ । ਉਨ੍ਹਾਂ ਦਾ ਰਹੱਸਵਾਦ ਗਿਆਨ ਅਤੇ ਭਗਤੀ ਦਾ ਸੁਮੇਲ ਹੈ ਜਦੋਂ ਕਿ ਸੂਫੀਆਂ ਦਾ ਰੱਹਸਵਾਦ ਵਧੇਰੇ ਪ੍ਰੇਮ ਨੂੰ ਪ੍ਰਾਪਤ ਕਰਦਾ ਹੈ ਕਿਉਂਕਿ ਗਿਆਨ ਵਿਚ ਤਰਕ ਹੁੰਦਾ ਹੈ । ਇਸ ਲਈ ਸੰਤ ਮੱਤ ਦੇ ਕਵ} ਆਪਣੇ ਰਹੱਸਵਾਦ ਵਿਚ ਵੀ ਦਲੀਲ ਜਾਂ ਤਰਕ ਨੂੰ ਨਹੀਂ ਛਡਦੇ ਜਦੋਂ ਕਿ ਪ੍ਰੇਮ ਮਾਰਗੀ ਕਵੀ ਮਸਤਸ਼ਕ ਦਾ ਸਹਾਰਾ ਨਾ ਲੈ ਕੇ ਕੇਵਲ ਹਿਰਦੇ ਦਾ ਸਹਾਰਾ ਲੈਂਦੇ ਹਨ । ਉਦਾਹਰਣ ਵਜੋਂ ਨਿਰਾਕਾਰ ਨਿਰਲੇਪ ਤੇ ਨਿਰਗੁਣ ਈਸ਼ਵਰ ਦੇ ਨਾਲ, ਆਧਾਰ ਨਾ ਹੋਣ ਕਰਕੇ ਭਾਵਾਤਮਕ ਏਕਤਾ ਸੰਭਵ ਨਹੀਂ । ਪਰ ਸਣ ਤੇ ਸਾਕਾਰ ਵਿਚ ਕਿਸੇ ਮੂਰਤੀ ਆਦਿ ਪ੍ਰਤੀਕਾਂ ਨਾਲ ਭਾਵਾਤਮਕ ਏਕਤਾ ਸੰਭਵ ਹੈ । ਇਸ ਲਈ ਗਿਆਨ ਨੂੰ ਭਾਵਾਤਮਕ ਪੱਧਰ ਤੇ ਲਿਆਉਣ ਲਈ ਸਾਰੇ ਸੰਤ