ਪੰਨਾ:Alochana Magazine July, August and September 1986.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

112 ਆਲੋਚਨਾ/ਜੁਲਾਈ-ਸਤੰਬਰ 1986 ਜਨਰਲ ਸਕੱਤਰ ਨੂੰ ਭੇਜਨ ਲਈ ਬੇਨਤੀ ਕੀਤੀ ਗਈ ਜੋ ਉਨ੍ਹਾਂ ਨੂੰ ਆਪਣੇ ਸਹਿਯੋਗੀਆਂ ਨਾਲ ਆਰਥਕ ਪੱਖ ਤੋਂ ਵਾਚਕੇ ਕਾਰਜਕਾਰਣੀ ਦੀ ਅਗਲੀ ਇਕੱਤਰਤਾ ਵਿਚ ਪੇਸ਼ ਕਰਨਗੇ । ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਤੇ ਲਾਇਬ੍ਰੇਰੀ ਵੱਲ ਹੋਰ ਉਚੇਚਾ ਧਿਆਨ ਦੇਣ ਦਾ ਨਿਰਣਾ ਲਿਆ ਗਿਆ । ਰੰਗਮੰਚ ਦੀ ਨਿਰੰਤਰ ਵਰਤੋਂ ਬਾਰੇ ਵੀ ਵਿਚਾਰਿਆ ਗਿਆ ਤੇ ਫੈਸਲਾ ਕੀਤਾ ਗਿਆ ਕਿ ਯਤਨ ਕੀਤਾ ਜਾਵੇ ਕਿ ਇਸ ਰੰਗਮੰਚ ਤੇ ਨਾਟਕਾਂ ਦਾ ਮੰਚਨ ਵਧੇਰੀ ਬਾਕਾਇਦਗੀ ਨਾਲ ਹੋਵੇ । ਅਕਾਡਮੀ ਦੇ ਸਾਰੇ ਫਾਊਡਰ, ਲਾਈਫ ਮੈਂਬਰਾਂ, ਸਰਪਰਸਤਾਂ ਤੇ ਹੋਰਨਾਂ ਦਾ ਬਾਕਾਇਦਾ ਰਜਿਸਟਰ ਤਿਆਰ ਕਰਨ ਦਾ ਨਿਰਣਾ ਵੀ ਲਿਆ ਗਿਆ ਜਿਸ ਵਿਚ ਉਨਾਂ ਦੀ ਫੋਟੋ ਤੋਂ ਇਲਾਵਾ ਉਨ੍ਹਾਂ ਸਬੰਧੀ ਹੋਰ ਨਿੱਜੀ ਜਾਣਕਾਰੀ ਵੀ ਹੋਵੇ । ਇਸ ਲਈ ਜਨਰਲ ਸਕੱਤਰ ਵਲੋਂ ਇਕ ਪ੍ਰੋਫਾਰਮਾ ਤਿਆਰ ਕਰਕੇ ਸਭ ਮੈਂਬਰਾਂ ਨੂੰ ਭੇਜੇ ਜਾਣ ਦਾ ਫੈਸਲਾ ਹੋਇਆ । --(ਡਾ.) ਪਰਮਿੰਦਰ ਸਿੰਘ