ਪੰਨਾ:Alochana Magazine July, August and September 1986.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 | 09 ਸਤੀਸ਼ ਕੁਮਾਰ ਦੇ ਇਸ ਖੋਜ ਨਿਬੰਧ ਦਾ ਵਿਸ਼ਲੇਸ਼ਣ ਕਰਨ ਉਪਰੰਤ ਅਤੇ ਬੜੇ ਨਿਸ਼ਚੇ ਨਾਲ ਕਹਿ ਸਕਦੇ ਹਾਂ ਕਿ ਉਸਨੇ ਪਹਿਲੀ ਵਾਰ ਗੰਭੀਰ ਰੂਪ ਵਿਚ ਬਰੈਖ਼ਤ ਅਤੇ ਪੰਜਾਬੀ ਨਾਟਕ ਨੂੰ ਇਕ ਦੂਜੇ ਦੇ ਅੰਗਸੰਗ ਰੱਖਕੇ ਵੇਖਣ ਦਾ ਯਤਨ ਕੀਤਾ ਹੈ । ਹਾਂ, ਇਸੇ ਨਾਲ ਮਿਲਦਾ ਜੁਲਦਾ ਇਕ ਪਯਤਨ ਡਾ. ਸੁਰਜੀਤ ਸਿੰਘ ਸੇਠੀ ਨੇ ਆਪਣੇ ਪੀ-ਐਚ. ਡੀ. ਦੇ ਸ਼ੋਧ ਪ੍ਰਬੰਧ ਵਿਚ ਕੀਤਾ ਸੀ ਜਿਸ ਵਿਚ ਉਸਨੇ ਪੰਜਾਬੀ ਨਾਟਕ ਉਪਰ ਇਬਸਨ ਦੇ ਪ੍ਰਭਾਵ ਦਾ ਇਕ ਪ੍ਰਭਾਵਸ਼ਾਲੀ ਜਾਇਜ਼ਾ ਲਿਆ ਸੀ । ਇਥੇ ਇਸ ਤੱਥ ਬਰੇ ਸੰਕੇਤ ਕਰ ਦੇਣਾ ਵੀ ਯੋਗ ਰਹੇਗਾ ਕਿ ਡਾ. ਸੇਠੀ ਦਾ ਕੈਨਵਸ ਵਿਸ਼ਾਲ ਅਤੇ ਦ੍ਰਿਸ਼ਟੀ ਵਧੇਰੇ ਪੈਨੀ ਸੀ । ਨੌਜਵਾਨ ਲੇਖਕ ਸਤੀਸ਼ ਵਰਮਾ ਨੇ ਇਹ ਖੋਜ ਨਿਬੰਧ ਆਪਣੇ ਵਿਦਿਆਰਥੀ ਦਿਨਾਂ ਵਿਚ ਲਿਖਿਆ ਸੀ ਅਤੇ ਉੱਚ ਵੀ ਅਜਿਹਾ ਟਾਪਿਕ ਉਸਨੇ ਕੁਝ ਉਤਸੁਕਤਾਵਸ ਹੀ ਚੁਣਿਆ ਲੱਗਦਾ ਹੈ, ਇਸ ਲਈ ਇਸ ਖਜ ਨਿਬੰਧ ਵਿਚ ਅਜੇ ਕਾਫ਼ੀ ਕੁਝ ਕਰਨੇ ਦੀ ਗੁੰਜਾਇਸ਼ ਸੀ । ਇਥੇ ਹੀ ਇਸ ਤੱਥ ਵਲ ਸੰਕੇਤ ਕਰ ਦੇਣਾ ਵੀ ਯੋਗ ਹੋਵੇਗਾ ਕਿ ਜੀਤ ਸਿੰਘ ਸੇਠੀ ਅਤੇ ਬਲਵੰਤ ਗਾਰਗੀ ਦੀਆਂ ਕੁਝ ਤੀਆਂ ਨੂੰ ਛੱਡ ਕੇ ਪੰਜਾਬੀ ਨਾਟਕ ਉਤੇ ਬਰੈਖ਼ਤ ਦਾ ਪ੍ਰਭਾਵ ਨਾ ਹੋਣ ਬਰਾਬਰ ਹੀ ਹੈ । ਸਾਡੇ ਇਧਰ ਜੋ ਪਾਪੂਲਰ ਨਾਟਕ ਪੈਦਾ ਹੋ ਰਿਹਾ ਹੈ, ਉਸ ਵਿਚ ਗੀਤ-ਸੰਗੀਤ, ਸੂਤਰਧਾਰ, ਗੋਲਾਕਾਰ ਰਗਮੰਚ ਆਦਿਕ ਤਾਂ ਸਭ ਕੁਝ ਹੈ ਪਰ ਅਰਸਤੂ ਦੇ ਕੈਥਾਰਸਿਜ਼ ਸਿੱਧਾਂਤ ਤੋਂ ਟੁੱਟ ਸਕਨ ਦੀ ਸਲਾਹੀਅਤ ਕਿਸੇ ਵੀ ਨਾਟਕਕਾਰ ਵਿਚ ਨਹੀਂ ਹੈ । ਵਿੱਥ-ਸਿੱਧਾਂਤ ਨਾਲ ਜੁੜਕੇ ਅਭਿਨੈ ਕਰਨਾ-ਕਰਵਾਣਾ ਪੰਜਾਬੀ ਨਾਟਕਕਾਰਾਂ ਅਤੇ ਰੰਗਕਰਮੀਆਂ ਲਈ ਅਜੋ ਬੜੀ ਦੂਰ ਦੀ ਗੱਲ ਹੈ । ਪਗ-ਟਿਪਣੀਆਂ ਅਤੇ ਹਵਾਲੇ 1. Encyclopaedia Britannica, Vol. IV, 1967. 2. ਜਰਮਨ ਸਾਹਿੱਤ ਦੀ ਪਰੰਪਰਾ (ਅਨੁ : ਅ.ਤਾ ਪ੍ਰੀਤਮ, ਨਾਗਮਣੀ ਪ੍ਰਕਾਸ਼ਨ, 1973, ਪੰਨਾ 24 !. 3. ਸਤੀਸ਼ ਕੁਮਾਰ ਵਰਮਾ, ਬਰੋਖ਼ਤ ਅਤੇ ਪੰਜਾਬੀ ਨਾਟਕ, ਸ੍ਰੀਮਤੀ ਦਵਾਰਕੀ ਮੈਮੋਰੀਅਲ ਪ੍ਰਕਾਸ਼ਨ, ਪਟਿਆਲਾ, 1983, ਪੰਨਾ 14, 4. Brecht Bertolte. "On the Experimental Theatre," The Tulane Drama Review, Berlin, p. 198. 5. ਸਤੀਸ਼ ਵਰਮਾ, ਉਹੀ ਰਚਨਾ, ਪੰਨਾ 14. 6. Brecht op. cit p. 199. 7. ਸਤੀਸ਼ ਵਰਮਾ, ਉਹੀ ਰਚਨਾ, ਪੰਨਾ 37. 8. Gargi Balwant The Exception and the Rule (Brochure). Deptt of Indian Theatre, Punjab University, Chandigarh, 9. ਸਤੀਸ਼ ਵਰਮਾ, ਉਹ ਰਚਨਾ, ਪੰਨਾ 52.