ਪੰਨਾ:Alochana Magazine July, August and September 1986.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

108 ਆਲੋਚਨਾ/ਜੁਲਾਈ-ਸਤੰਬਰ 1986 ਦਾ ਨਾਟਕ), ਸੁਰਜੀਤ ਸਿੰਘ ਸੇਠੀ (ਇਹ ਜ਼ਿੰਦਗੀ ਹੈ ਦੋਸਤੋਂ), ਆਤਮਜੀਤ (ਚਾਬੀਆਂ ਅਤੇ ਕਪੂਰ ਸਿੰਘ ਘੁੰਮਣ ਦੇ ਕੁਝ ਨਾਟਕਾਂ ਉਪਰ ਬਰੈਖ਼ਤ ਦੀ ਤਕਨੀਕ ਦਾ ਪ੍ਰਭਾਵ ਦਿਸ਼ਟੀ ਚਰ ਹੁੰਦਾ ਹੈ । ਇਨ੍ਹਾਂ ਨਾਟਕਾਂ ਦੀ ਰੂਪ ਵਿਧੀ ਤੇ ਤਕਨੀਕ ਦਾ ਵਿਵੇਚਨ ਕਰਦਾ ਹੋਇਆ ਸਤੀਸ਼ ਵਰਮਾ ਲਿਖਦਾ ਹੈ, “ਸਮੁੱਚੇ ਰੂਪ ਵਿਚ ਪੰਜਾਬੀ ਨਾਟਕ ਨੇ ਤਕਨੀਕ ਪੱਖ ਬਰੈਖ਼ਤ ਦੀ ਨਾਟ ਧਾਰਨਾ 'ਐਪਕ ਥੀਏਟਰ ਤੋਂ ਪ੍ਰਭਾਵ ਗਹਿਣ ਕੀਤਾ ਹੈ ਤੇ ਇਹ ਪ੍ਰਭਾਵ ਹੂਬਹੂ ਉਸੇ ਪ੍ਰਕਾਰ ਨਹੀਂ ਕ ਰੂਲਆਂ, ਸਗੋਂ ਇਸ ਵਿਚ ਤਕਨੀਕ ਦੇ ਵੱਖ-ਵੱਖ ਪੱਖਾਂ ਨੂੰ ਪੰਜਾਬੀ ਨਾਟਕਕਾਰਾਂ ਨੇ ਆਪਣੇ ਨਾਟਕਾਂ ਦੀ ਤਕਨੀਕ ਉਸਾਰੀ ਲਈ ਵਰਤਿਆ ਹੈ ...... ਨਵੇਂ ਨਾਟਕਕਰਾਂ ਦੀਆਂ ਰਚਨਾਵਾਂ ਤੇ ਪੁਰਾਣੇ ਨਾਟਕਕ ਰਾਂ ਦੀਆਂ ਨਵੀਆਂ ਰਚਨਾਵਾਂ ਨੂੰ ਵੇਖfਦਿਆਂ ਇਹ ਪ੍ਰਗਟ ਰੂਪ ਵਿਚ ਸਾਹਮਣੇ ਆਉਂਦਾ ਹੈ ਕਿ ਇਸ ਵੇਲੇ ਹੋਰ ਨਾਟਕ ਧਾਰਨਾਵਾਂ ਦੇ ਮੁਕਾਬਲੇ ਬਰੈਖ਼ਤ ਦੀ ਤਕਨੀਕ ਅਤੇ ਇਸ ਤਕਨੀਕ ਦੇ ਵੱਖ-ਵੱਖ ਪੱਖਾਂ ਤੋਂ ਵੀ ਪੰਜਾਬੀ ਨਾਟਕ ਵਧੇਰੇ ਪ੍ਰਭਾਵਿਤ ਹੈ ) 13 ਆਪਣੀ ਇਸ ਪੁਸਤਕ ਦੇ ਤੀਜੇ ਅਤੇ ਅੰਤਮ ਅਧਿਆਇ ਵਿਚ ਲੇਖਕ ਨੇ ਆਪਣੇ ਅਧਿਐਨ ਅਤੇ ਵਿਸ਼ ਤੇਸ਼ਣ ਦੁਆਂ ' ਕੁਝ ਸਿੱਟਿਆਂ ਦੀ ਸਥਾਪਨਾ ਕੀਤੀ ਹੈ । ਬਰੋਖ਼ਤ ਦੇ ਪੰਤੀ ਨਾਟ ਤੇ ਉਪ ਪ ਭਾਵ ਸੰਤ ਧੀ ਉਸਨੇ ਨਿਮਨ ਲਿਖਤ ਅਨੁਸਾਰ ਸਿੱਟੇ ਕੱਢੇ ਹਨ : 1. ਬਰੈਖ਼ਤ ਦਾ ਪ੍ਰਭ ਵ ਪੰਜਾਬੀ ਨਾਟਕਕਾਰਾਂ ਨੇ ਅੰਨੇਵਾਹ ਅਨੁਕਰਣ ਦੇ ਰੂਪ ਵਿਚ ਨਹੀਂ ਕਬੂਲਿਆ ਸਗੋਂ ਆਪਣੇ ਨਾਟਕਾਂ ਦੀ ਸੀਮਾ ਨੂੰ ਸਾਹਮਣੇ ਰੱਖਦੇ ਹੋਏ ਇਸ ਧਾਰਣਾ ਦੇ ਅੱਡ ਅੱਡ ਪੱਖਾਂ ਨੂੰ ਇਸ ਪ੍ਰਕਰ ਗ੍ਰਹਿਣ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪ੍ਰਭਾਵ ਪੰਜਾਬੀ ਨਾਟਕ ਦੇ ਅਨੁਰੂਪ ਲੱਗਦਾ ਹੈ, ਓਪਰੇ ਤੌਰ ਤੇ ਓੜਿਆ ਹੋਇਆ ਨਹੀਂ ਲੱਗਦਾ । 2. ਸਾਡੇ ਨਾਟਕਕਾਰਾਂ ਨੇ ਵਸਤੂ ਖੇਤਰ ਨਾਲੋਂ ਤਕਨੀਕ ਪੱਖੋਂ ਪ੍ਰਭਾਵ ਲੈਣ ਵਲ ਵਧੇਰੇ ਰੁਚੀ ਦਿਖਾਈ ਹੈ । 3. ਬਰੈਖ਼ਤ ਦੀ ਨਾਟਧਾਰਣਾ ਦਾ ਪ੍ਰਭਾਵ ਇਸ ਪੱਖੋਂ ਵੀ ਪਿਆ ਕਿ ਇਸੇ ਰਣਾ ਨਾਲ ਇਕ ਨਵੀਂ ਸ਼ੈਲੀ ਸਾਹਮਣੇ ਆਈ ਜੋ ਯਥਾਰਥਵਾਦੀ ਸ਼ੈਲੀ ਤੋਂ ਬਿਲਕੁਲ ਭਿੰਨ ਸੀ । 4. ਬਰੈਖਤ ਦੇ ਨਾਟਕਾਂ ਦਾ ਵਸਤੂ ਖੇਤਰ ਸਾਡੇ ਸਮਾਜਿਕ ਤੇ ਰਾਜਨੀਤਕ cਲ ਦੇ ਅਨਰੂਪ ਹੈ । ਸਾਡੀਆਂ ਪਰਿਸਥਿਤੀਆਂ ਨੂੰ ਸਮਝਣ ਵਿਚ ਬਰੈਖ਼ਤ ਦੇ ਨਾਟਕ ਸਹਾਈ ਹੋ ਸਕਦੇ ਹਨ । 5. ਤਕਨੀਕ ਪਖ ਬਰੈਖ਼ਤ ਦੇ ਪ੍ਰਭਾਵ ਦੀ ਸਾਡੇ ਲਈ ਮੱਪ ਆਪਣੀਆਂ ਸ਼ਾਸਤਰ ਅਤੇ ਲੋਕ ਨਾਟ ਪਰੰਪਰਾਵਾਂ ਨਾਲ ਜੁੜਨ ਦੀ ਵੀ ਹੈ ।