ਪੰਨਾ:Alochana Magazine July, August and September 1986.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜਲਾਏ -ਸਤੰਬਰ 1986 103 (Three Penny Opera, 1928) ਦਾ ਸੰਗੀਤ ਕੁਰਤ ਵੀਲ (Kurt Wil) ਨੇ ਦਿੱਤਾ ਸੀ । ਇਸ ਨਾਟਕੇ ਤੋਂ ਉਪਰੰਤ ਬਰੈਖ਼ਤ, ਇਨਕਾਰਵਾਦ (nihilism) ਤੋਂ ਟੁੱਟ ਕੇ ਮਾਰਕਸਵਾਦ ਵੱਲ ਆ ਗਿਆ। 1933 ਵਿਚ ਬਰੈਖ਼ਤ ਆਪਣੇ ਦੇਸ਼ ਤੋਂ ਨਿਰਵਾਸਿਤ ਹੋ ਕੇ ਡੈਨਮਾਰਕ ਅਤੇ ਫ਼ਿਨਲੈਡ ਤੋਂ ਹੁੰਦਾ ਹੋਇਆ ਅਮਰੀਕਾ ਆ ਪਹੁੰਚਾ । ਇਨ੍ਹਾਂ ਦਿਨਾਂ ਵਿਚ ਉਸਨੇ ਫਾਸ਼ੀਵਾਦ ਦੇ ਵਿਰੋਧ ਵਿਚ ਬੜੇ ਸ਼ਕਤੀਸ਼ਾਲੀ ਨਾਟਕ ਰਚੇ ' ਉਸਦੀ ਬਹੁਤੀ ਪ੍ਰਸਿੱਧੀ ਵਿਆਪਕ ਮਾਨਵੀ ਮਸਲਿਆਂ ਨਾਲ ਜੁੜੇ ਹੋਏ ਨਾਟਕਾਂ, ਜਿਵੇਂ ਕਿ ਮਦਰ ਕਰੇਜ (Mother Courage, 1941) ਆਦਿ ਕਾਰਣ ਹੋਈ । ਸੰਨ 1948 ਵਿਚ ਬਰੈਖ਼ਤ ਵਾਪਸ ਆਪਣੇ ਦੇਸ਼ ਜਰਮਨੀ ਆ ਗਿਆ ਅਤੇ ਆਪਣੀ ਅਭਿਨੇਤਰੀ ਪਤਨੀ ਹੈਲੈਨੇ ਵੀਗੇਲ (Helene Weigel) ਨਾਲ ਪੂਰਬੀ ਬਰਲਿਨ ਵਿਚ ਆ ਵੱਸਿਆ। ਇਥੇ ਹੀ ਉਸਨੇ 'ਬਰਲੀਨਰ ਆਸਾਥ' (Berliner Ensemble) ਦੀ ਸਥਾਪਨਾ ਕਰ ਲਈ । ਇਥੋਂ ਹੀ ਉਸਦੀਆਂ ਮਹਾਂਕਾਵਿਕ-ਰੰਗਮੰਚ (Epie tlicatre) ਸੰਬੰਧੀ ਸਥਾਪਨਾਵਾਂ ਅੰਕੁਰਿਤ ਹੋਈਆਂ ਜਿਹੜੀਆਂ ਕਿ ਵਧੇਰੇ ਕਰਕੇ ਉਸਦੇ ਆਪਣੇ ਹੀ ਨਾਟਕਾਂ ਦੀ ਵਿਆਖਿਆ ਕਰਦੀਆਂ ਹਨ । ਆਪਣੇ ਇਨ੍ਹਾਂ ਸਿੱਧਾਂਤਾਂ ਅਤੇ ਸਥਾਪਨਾਵਾਂ ਕਾਰਨ ਛੇਤੀ ਹੀ ਬਰੈਖ਼ਤੇ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ ! ਬਰੈਖ਼ਤ ਨੇ ਰੰਗਮੰਚ ਉਤੇ ਉਨਾਂ ਤਾਕਤਾਂ ਨੂੰ ਉਘੜਿਆ, ਜੋ ਮਨੁੱਖ ਦੀ ਕਿਸਮਤ ਨੂੰ ਮਿਥਦੀਆਂ ਹਨ -ਸਮਾਜਿਕ ਸ਼੍ਰੇਣੀ, ਆਰਥਿਕ ਵਿਕਾਸ ਅਤੇ ਇਤਿਹਾਸਿਕ ਹਾਲਤਾਂ । ਉਸਦੇ ਰੰਗਮੰਚ ਵਿਚ ਨਾਟਕ ਨੂੰ ਨਾਟਕ ਵਾਂਗ ਹੀ ਪੇਸ਼ ਕੀਤਾ ਜਾਂਦਾ ਹੈ । ਅਭਿਨੇਤਾ ਕਈ ਤਰਾਂ ਦੇ ਰੌਂਅ ਦਰਸਾਉਂਦੇ ਹਨ ਅਤੇ ਦਰਸ਼ਕਾਂ ਨੂੰ ਆਪਣੇ ਵੇਖੇ ਦੀ ਆਲੋਚਨਾ ਕਰਨ ਲਈ ਕਹਿੰਦੇ ਹਨ : ਝੰਡਿਆਂ ਉਤੇ ਲਿਖੇ ਨਾਅਰੇ , ਸੰਬੰਧਿਤ ਗੀਤ ਜਾਂ ਮੰਚ ਉਤੇ ਮੰਜ਼ਦ ਸੂਤਰਧਾਰ, ਨਾਟਕ ਦੇ ਕਾਰਜ ਨੂੰ ਅਤੇ ਗੁੱਝੀਆਂ ਸਮਾਜਿਕ ਪਰਿਸਥੀਆਂ ਨੂੰ ਬਿਆਨ ਕਰਦੇ ਹਨ । ਜੋ ਕੁਝ ਮੰਚ ਉਤੇ ਵਾਪਰਦਾ ਹੈ, ਉਹ 'ਅਣਗੋਲਿਆ' ਹੁੰਦਾ ਜਾਂਦਾ ਹੈ । ਉਹ ਏਨਾ ਅਨੋਖਾ ਤੇ ਉਲਟਾ ਬਣਾ ਦਿੱਤਾ ਜਾਂਦਾ ਹੈ ਕਿ ਦਰਸ਼ਕ ਸ਼੍ਰੇਣੀ ਕੁਝ ਵੀ ਯਕੀਨੀ ਨਹੀਂ ਸਮਝਦੀ, ਸਗੋਂ ਉਹਦੇ ਬਾਰੇ ਸੋਚਦੀ ਹੈ ਅਤੇ ਆਪਣੇ ਵੱਖਰੇ ਨਤੀਜੇ ਅਤੇ ਹੱਲ ਕਢੰਦੀ ਹੈ । ਦੁਨੀਆਂ ਬਦਲਣ ਵਾਲੀ ਦਿਖਾਈ ਜਾਂਦੀ ਹੈ ਅਤੇ ਬਰੈਖ਼ਤ ਦੇ ਰੰਗਮੰਚ ਦਾ ਉਦੇਸ਼ ਦੁਨੀਆਂ ਨੂੰ ਬਦਲਣ ਵਿਚ ਸਹਾਈ ਹੋਣਾ ਹੈ । ਲਗਾਤਾਰ ਵੱਧਦੀ ਨਿਪੁੰਨਤਾ ਨਾਲ ਬਰੈਖ਼ਤ ਨੇ ਆਪਣੇ ਨਾਟਕਾਂ ਵਿਚ ਤਰਕਮਈ ਨਾਟਕ ਦੀ ਆਪਣੀ ਹੁਨਰੀ ਸੋਚ ਨੂੰ ਇੰਜ ਅਮਲ ਵਿਚ ਲੈ ਆਂਦਾ ਹੈ ਜੋ ਦਰਸ਼ਕ ਨੂੰ ਬੌਧਿਕ-ਬਹਿਸ ਵਿਚ ਆਪਣੇ ਨਾਲ ਸ਼ਾਮਿਲ ਕਰ ਲੈਂਦੀ ਹੈ । ਆਪਣੇ ਇਕ ਨਾਟਕ 'ਸ਼ੇਰਵਾਨ ਦੀ ਭਲੀ ਔਰਤ ਦੇ ਅੰਤ ਵਿਚ ਸੂਤਰਧਾਰ ਦਰਸ਼ਕਾਂ ਨਾਲ ਸਿੱਧੇ ਤੌਰ ਤੇ ਗੁਫ਼ਤਗੂ ਕਰਦਾ ਹੋਇਆ ਇੰਜ ਕਹਿੰਦਾ ਹੈ :