ਪੰਨਾ:Alochana Magazine January 1957.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਲੋਚਨਾ ਸਬੰਧੀ ਸੂਚਨਾਵਾਂ ੧. ਚੰਦ:-ਆਲੋਚਨਾ ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ। ਇਕ ਪਰਚੇ ਲਈ ਇਕ ਰੁਪਿਆ ਭਾਰਤ ਤੋਂ ਬਾਹਰ ਭੇਜਣ ਲਈ ਸਵਾ ਰੁfਪਆ) ਤੇ ਸਾਲ ਵਿਚ ਚਹੁੰ ਪਰਚਿਆਂ ਲਈ ਤਿੰਨ ਰੁਪਏ (ਭਾਰਤੋਂ ਬਾਹਰ ਭੇਜਣ ਲਈ ਪੰਜ ਰੁਪਏ) ਪੇਸ਼ਗੀ ਆਣੇ ਜ਼ਰੂਰੀ ਹਨ । ਆਲੋਚਨਾ` ਵੀ. ਪੀ. ਪੀ. ਦੁਆਰਾ ਵੀ ਨਹੀਂ ਭੇਜਿਆ ਜਾਂਦਾ । ੨. ਆਲੋਚਨਾ ਤੇ ਮਾਸਕ ਪੱਤਰ ਹੈ ਤੇ ਸਾਲ ਵਿਚ ਚਾਰ ਪਰਚੇ ੧੫ ਜਨਵਰੀ, ੧੫ ਅਪਰੈਲ, ੧੫ ਜੁਲਾਈ ਤੇ ੧੫ ਅਕਤੂਬਰ ਨੂੰ ਪ੍ਰਕਾਸ਼ਤ ਹੋ ਕੇ, ਡਾਕ ਵਿਚ ਪਾ ਦਿਤੇ ਜਾਂਦੇ ਹਨ । ਇਹਨਾਂ ਤਾਰੀਖਾਂ ਦੇ ਇਕ ਹਫਤੇ ਅੰਦਰ ਅੰਦਰ ਸਭ ਪੇਮੀਆਂ ਨੂੰ “ਆਲੋਚਨਾ” ਪਹੁੰਚ ਜਾਣਾ ਜ਼ਰੂਰੀ ਹੈ । ਪ੍ਰੇਮੀ-ਜਨ ਸੰਭਾਲ ਕਰ ਲਇਆ ਕਰਨ । ੩. “ਆਲੋਚਨਾ ਵਿਚ ਕੇਵਲ ਸਾਹੱਤਕ ਖੋਜ ਤੇ ਪੜਚੋਲ ਦੇ ਲਖ ਹੀ ਛਾਪੇ ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵੀਊ । ੪. ਗੈਵਉ ਲਈ ਆਈਆਂ ਸਾਰੀਆਂ ਪੁਸਤਕਾਂ ਤੇ ਪੜਚੋਲ ਵਿਸਥਾਰ ਨਾਲ ਨਹੀਂ ਕੀਤੀ ਜਾ ਸਕਦੀ । ਕੁਝ ਪੁਸਤਕਾਂ (ਇਕ ਜਾਂ ਦ) ਦੀ ਪੜਚੋਲ ਇਸ ਭਾਂਤ ਕੀਤੀ ਜਾਂਦੀ ਹੈ ਕਿ ਉਸ ਨੂੰ ਪੜ੍ਹ ਕੇ ਪਾਠਕਾਂ ਤੇ ਲਿਖਾਰੀ ਜਨਾਂ ਨੂੰ ਸਾਹਿੱਤ ਦੀ ਉੱਨਤੀ ਲਈ ਸੁਝਾਓ ਮਿਲ ਸਕਣ । ਦੂਜੀ ਭਾਂਤ ਦੀ ਪੜਚੋਲ ਰਸਮੀ ਜਿਹੀ ਹੁੰਦੀ ਹੈ ਤੇ ਤੀਜੀ ਵਿੱਥੇ ਬਾਕੀ ਰਹਿੰਦੀਆਂ ਪੁਸਤਕਾਂ ਨਾਲ ਕੇਵਲ ‘ਜਾਨ-ਪਛਾਣ 1 4, 'ਆਲੋਚਨਾ ਵਿਚ ਛਪੇ ਹਰ ਲੇਖ ਦੇ ਲਿਖਾਰੀ ਨੂੰ ੧੦ ਰੁਪਏ ਨਜ਼ਰਾਨੇ ਵਜੋਂ ਦਿੱਤ ਜਾਂਦੇ ਹਨ ਤੇ ਨਾਲੇ ਉਸਦੇ ਲੇਖ ਦੀਆਂ ਪੰਜ ਕਾਪੀਆਂ ਵੀ ਭੇਜੀਆਂ ਜਾਂਦੀਆਂ ਹਨ। ੬. ਆਲੋਚਨਾ ਦੇ ਕਿਸੇ ਅੰਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਿਲਾਂ ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । ੭. ਨਾ ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੮. ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਦਾ ਹੈ । | ਪਦ-ਜੋੜ ਵੀ ਪ੍ਰਵਾਣਤ ਨੇਮਾਂ ਅਨੁਸਾਰ ਹੋਣੇ ਚਾਹੀਦਹਨ । ੯ ਏਜੰਸੀ ੨੫% ਕਮਿਸ਼ਨ ਤੇ ਦਿੱਤੀ ਜਾ ਸਕਦੀ ਹੈ । ਏਜੰਟ ਸਾਹਿਬਾਨ ਨੂੰ ਚਾਹੀਦਾ , ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ ਕੀਮਤ ਪੇਸ਼ਗੀ ਭੇਜਣ । ਡਾਕ ਖਰਚ ਅਸੀਂ ਦਿਆਂਗੇ । ੧੦. ਆਲੋਚਨਾ ਵਿਚ ਇਸ਼ਤਿਹਾਰ ਵੀ ਦਿੱਤੇ ਜਾ ਸਕਦੇ ਹਨ | ਨਿਰਖ ਲਿਖਾ ਪੜੀ ਕਰਕੇ ਨਿਯਤ ਕੀਤੇ ਜਾਣ ।