ਪੰਨਾ:Alochana Magazine January 1957.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਕੋ ਥੈਲੀ ਦੇ ਚਿਟੇ ਵਦੇ ਹਨ । ਇਹ ਦੋਵੇਂ ਲਿਪੀਆਂ ਬਾਹਮੀ ਤੋਂ ਉਪਜੀਆਂ ਹਨ, ਪਰ ਹੁਣ ਦੋਹਾਂ ਨੂੰ ਵਿਛੜੇ ਤੇ ਨਿਖੜੇ ਕੋਈ ਪੰਦਰਾਂ ਸੋਲਾਂ ਸੌ ਸਾਲ ਦਾ ਸਮਾਂ ਹੋ ਚੁਕਿਆ ਹੈ । ਗੁਰਮੁਖੀ ਲੰਡਿਆਂ ਅਥਵਾ ਟਾਕਰਿਆਂ ਤੋਂ ਵਿਗਸੀ ਹੈ । ਲੰਡੇ ਤੇ ਟਾਕਰੇ ਸ਼ਾਰਦਾ ਦਾ ਸੰਖਿਪਤ ਰੂਪ ਸਨ । ਸ਼ਾਰਦਾ ਉਤਰੀ ਗੁਪਤਾ ਲਿਪੀ ਤੋਂ ਵਿਗਸੀ ਹੈ । ਗੁਪਤਾ ਲਿਪੀ ਬਾਹਮੀ ਦੀ ਇਕ ਸਟੇਜ ਹੈ ਜਿਸ ਤੋਂ ਦੇਵਨਾਗਰੀ ਨੇ ਜਨਮ ਲਇਆ ਹੈ । ਪਰੰਤੂ ਹੁਣ ਦੇਵਨਾਗਰੀ ਤੇ ਗੁਰਮੁਖੀ ਇਕੋ ਸਮੇਂ ਤੋਂ ਵਿਕਸੇ ਹੋਣ ਦੇ ਬਾਵਜੂਦ ਵੀ ਕਾਫੀ ਦੁਰੇਡੇ ਚਲੀਆਂ ਗਈਆਂ ਹਨ | ਦੇਵਨਾਗਰੀ ਵਿਚ ਦੁੱਤ ਅੱਖਰ (Conjunct Consonant) ਬੜੀ ਕਬਾਹਤ ਪੈਦਾ ਕਰਦੇ ਹਨ । ਗੁਰਮੁਖੀ ਦੇ ਦੁੱਤ ਅਖਰ [ਮਸਲਨ ਤ , ਤੂ ਆਦਿ] ਕੇਵਲ ਦੇਵਨਾਗਰੀ ਦੀ ਨਕਲ ਕਾਰਣ ਹਨ । ਨਹੀਂ ਤਾਂ ਪੰਜਾਬੀ ਵਿਚ ਨਾ ਇਹ ਆਵਾਜ਼ਾਂ ਹਨ ਤੇ ਨਾ ਇਨ੍ਹਾਂ ਦੀ ਕੋਈ ਲੋੜ ਹੈ । ਪੰਜਾਬੀ ਉਚਾਰਣ ‘ਤੇ ਨੂੰ ‘ਤਰੈ’ ਕਰ ਕੇ ਪਰਗਟ ਕਰਦਾ ਹੈ ਤੇ ਸੰਸਕ੍ਰਿਤ ਦੀ ਤਰਾਂ ‘ਤੇ ਉਚਾਰਣ ਕੇਵਲ ਪੰਡਤਾਊ (Pedantic) ਉਚਾਰਣ ਹੈ । ਸਚ ਪੁਛੋ ਤਾਂ ਪੰਜਾਬੀ ‘ਤੇ ਦੇ ਬੰਧਨ ਤੋਂ ਚਿਰਾਂ ਤੋਂ ਆਜ਼ਾਦ ਹੋ ਚੁਕੀ ਹੈ । ਪੰਜਾਬੀ ਜਨਤਾ “ਤਿੰਨ ਆਖਦੀ ਹੈ । ‘ਤੇ ਕੇਵਲ ਪੰਡਤਾਊ-ਰੂਚੀ ਕਾਰਣ ਤੁਰਿਆ ਆ ਰਹਿਆ ਹੈ। ਇਸ ਦਾ ਸਬੂਤ ਹੈ ‘ਤਰਤਰਾ' ਦਾ ਪੰਜਾਬੀ ਵਰਣ ਮਾਲਾ ਤੋਂ ਨਿਕਲ ਜਾਣਾ । ਇਹ ਤਰਤਰਾ ਕਦੇ ਪੰਜਾਬੀ ਵਰਣ ਮਾਲਾ ਦਾ ਅੰਗ ਹੋਇਆ ਕਰਦਾ ਸੀ, ਪਰ ਅਜ ਦਾ ਪੋਜ ਤਰਤਰੇ ਤੋਂ ਬਿਲਕੁਲ ਨਾ-ਵਾਕਫ ਹੈ ਅਤੇ ਗੁਰਮੁਖੀ ਬਾਲ-ਉਪਦੇਸ਼ਾਂ ਵਿਚ ਕਿਤੇ ਇਸ ਦਾ ਪਤਾ ਨਹੀਂ ਚਲਦਾ । ਦੂਜੀ ਗੱਲ ਇਹ ਹੈ ਕਿ ਪੰਜਾਬੀ ਵਿਚ ਕੋਈ ਸ਼ਬਦ ਜੋ ਦੋ ਅਜਿਹੇ ਵਿਅੰਜਣਾਂ ਤੇ ਮਸਤਮਲ ਹੋਵੇ । ਜਿਸ ਵਿਚ ਦੂਜਾ ਵਿਅੰਜਣ (ਗ) ਹੋਵੇ ਤੇ ਦੋਲਾਵਾਂ ਤੇ ਮੁਕੇ, ਨਹੀਂ ਹੈ । ਜੋ ਹਨ, ਉਹ ਬ੍ਰਿਜ ਭਾਸ਼ਾ ਦੇ ਹਨ । ਬਾਕੀ ਰਿਹਾ ‘ਤੂ ਇਹ ਪੰਜਾਬੀ ਵਿਚੋਂ ਮੁਕ ਚੁਕਿਆ ਹੈ । ਕੇਵਲ ਲਕੀਰ ਪਿਟਣ ਵਾਲੇ ‘ਤੁ ਆਦਿ ਦੱਤਾਂ ਨੂੰ ਲਿਖਦੇ ਤੇ ਵਰਤਦੇ ਹਨ | ਆਮ ਪੰਜਾਬੀ ਬੋਲੀ ਜਿਸ ਦਾ ਸੁਭਾ ਪੇਂਡੂ ਹੈ ਇਹੋ ਜਿਹੀ ਮੀਣ ਖੇਖ ਨੂੰ ਅਪਣਾਉਣ ਤੋਂ ਅਸਮਰਥ ਹੈ । ਦੇਵਨਾਗਰੀ ਵਿਚ ਸਭ ਤੋਂ ਵਧ ਭੇੜ ਹੈ ਹਰੇਕ ਵਿਅੰਜਣ ਵਿਚ ਜਦੋਂ ਤਕ ਲਗ ਨਾ ਲੱਗੀ ਹੋਵੇ ਜਾਂ ਹੋਰਵੇਂ ਨਾ ਦਸਿਆ ਗਇਆ ਹੋਵੇ ਅਥਵਾ ਹਲੰਤ ਚਿੰਨ੍ਹ ਨਾ ਵਰਤਿਆ ਗਇਆ ਹੋਵੇ, ਧ ਦੀ ਸਤੇ ਹੀ ਲੁਪਤ ਆਵਾਜ਼ (Inherent )। ਸਾਨੂੰ ਪਤਾ ਨਹੀਂ ਕਿ ਮੁਢਲੀ ਬਾਹਮੀ ਲਿਪੀ, ਜਿਸ ਵਿਚ ਪਹਿਲਾਂ ਪਹਿਲਾਂ ਆਰੀਆਂ ਦੀ ਬੋਲੀ ਲਿਖੀ ਜਾਂਦੀ ਸੀ, ਕੇਹੋ ਜਿਹੀ ਸੀ । ਸੰਭਵ ਹੈ ਕਿ ਇਹ ਦੱਖਣੀ ਬਾਹਮੀ ਜਿਹੀ ਹੋਵੇਗੀ ਜਿਸ ਵਿਚ ਵਿਅੰਜਣ ਅਖਰਾਂ ਨਾਲ ਲਪਤ ਬ (Inherent ਧ) ਨਹੀਂ [પ