ਪੰਨਾ:Alochana Magazine January 1957.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਸਿੰਘ ਭੋਗਲ-- ਪੁਰਾਤਨ ਸਾਹਿਤ ਦੀ ਖੋਜ-ਲੜੀ ਨੰ: ੩ ਸੂਫੀ ਕਵੀ--ਸੱਯਦ ਮੀਰਾਂ ਸ਼ਾਹ ਪਿਛਲੀਆਂ ਦਸ ਸਦੀਆਂ ਵਿਚ ਬੇਸ਼ੁਮਾਰ ਕਵੀਆਂ ਤੇ ਲੇਖਕਾਂ ਨੇ ਪੰਜਾਬੀ ਸਾਹਿਤ ਵਿਚ ਬੜਾ ਕੀਮਤੀ ਹਿੱਸਾ ਪਾਇਆ, ਪਰ ਅਫਸੋਸ ਹੈ ਕਿ ਉਸ ਵਿਚੋਂ ਸਾਡੇ ਪਾਸ ਬਹੁਤ ਥੋੜਾ ਪਹੁੰਚਿਆ ਹੈ । ਕਾਫੀ ਕੁੱਝ ਸਦਾ ਲਈ ਗੁੰਮ ਹੋ ਗਇਆ ਹੈ । ਕਾਫ਼ੀ ਸਾਹਿਤ ਅਜੇਹਾ ਹੈ, ਜੋ ਮੌਜੂਦ ਹੈ, ਪਰ ਜੋ ਅਜ ਲੱਭ ਕੇ ਸੰਭਾਲਣ ਵਾਲਾ ਹੈ । ਕੁੱਝ ਸਾਹਿਤ ਅਜੇਹਾ ਹੈ, ਜੋ ਥਾਂ ਥਾਂ ਪਇਆ ਹੈ, ਸਾਡੇ ਕੁੱਝ ਸਾਹਿਤਕਾਰਾਂ ਨੂੰ ਉਸਦਾ ਪਤਾ ਹੈ, ਪਰ ਉਸ ਨਾਲ ਪੰਜਾਬੀ ਦੁਨੀਆ ਦੀ ਜਾਣ ਪਛਾਣ ਨਹੀਂ ਕਰਾਈ ਜਾ ਰਹੀ । ਸੱਯਦ ਮੀਰਾਂ ਸ਼ਾਹ ਵੀ ਇਕ ਅਜੇਹਾ ਕਵੀ ਹੈ, ਜਿਸ ਨੇ ਕਦਰਯੋਗ ਕੰਮ ਕੀਤਾ ਹੈ, ਪਰ ਜਿਸ ਦੇ ਕੰਮ ਬਾਰੇ ਪੰਜਾਬੀ ਦੁਨੀਆਂ ਨੂੰ ਪਤਾ ਨਹੀਂ ਲਗ ਸਕਿਆ । ਮੀਰਾਂ ਸ਼ਾਹ ਨੇ ਬੜਾ ਕੰਮ ਕੀਤਾ ਹੈ, ਪਰ ਅਜ ਉਸਦੀ ਕੋਈ ਰਚਨਾ ਵੀ ਬਾਜ਼ਾਰ ਵਿਚ ਛਪੀ ਨਹੀਂ ਮਿਲਦੀ । | ਕੁੱਝ ਵਰੇ ਹੋਏ ਮੈਨੂੰ ਇਸ ਕਵੀ ਦੀ ਲਿਖੀ ਹੋਈ ਹੀਰ ਮਿਲੀ ਸੀ । ਇਹ ਇਕ ਉੱਤਮ ਰਚਨਾ ਹੈ । ਡਾ: ਮੋਹਨ ਸਿੰਘ ਜੀ ਨੇ ਆਪਣੀ ਕਿਤਾਬ 'ਸੂਫੀਆਂ ਦਾ ਕਲਾਮ”” ਵਿਚ ਇਕ ਕਿਤਾਬ "ਗੁਲਦਸਤਾ ਮੀਰਾਂ ਸ਼ਾਹ ਦਾ ਜ਼ਿਕਰ ਕੀਤਾ ਸੀ ! ਸੂਫੀਆਂ ਦਾ ਕਲਮ ਸੰਪਾਦਤ ਕਰਨ ਵੇਲੇ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਇਹ ਕਿਤਾਬ (ਗੁਲਦਸਤਾ ਮੀਰਾਂ ਸ਼ਾਹ) ਬਾਜ਼ਾਰ ਵਿਚ ਵਿਕਦੀ ਸੀ, ਪਰ ਅਜ ਇਹ ਕਿਤਾਬ ਵੀ ਦੁਰਲਭ ਹੈ । ਮੈਨੂੰ ਕੋਸ਼ਸ਼ ਕਰਨ ਤੇ ਵੀ ਮਿਲ ਨਹੀਂ ਸਕੀ । ੩: ਸਾਹਿਬ ਦੇ ਦੱਸਣ ਮੁਤਾਬਕ ਕਿਤਾਬ ਵਿਚ ਮੀਰਾਂ ਸ਼ਾਹ ਦੀਆਂ ਉਰਦੂ ਗਜ਼ਲਾਂ, ਨੀਵੀਆਂ, ਪੰਜਾਬੀ ਕਾਫ਼ੀਆਂ, ਤਿੰਨ ਮੁੱਲਾਂ ਨਾਮੇ ਤੇ ਇਕ “ਸ਼ਜਰਾ ਚਿਸ਼ਤੀਆਂ ਹੀਰ ਸੱਯਦ ਮੀਰਾਂ ਸ਼ਾਹ ਬਾਰੇ ਪੜ੍ਹਨ ਲਈ ਦੇਖੋ, "ਪੰਜਾਬੀ ਕਵਿਤਾ ਦੇ ਸੌ ਸਾਲ ਪੰਜਾਬੀ ਦੁਨੀਆi--ਨਵੰਬਰ ੧੯੫੩ ਵਿਚ ਮੇਰਾ ਲੇਖ । ਜਾਂ [੧੩