ਪੰਨਾ:Alochana Magazine January 1957.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਪਹੁੰਚਦੇ । | ਦੂਸਰੇ ਪਾਸੇ ਤੋਂ ਕਈ ਸਾਹਿਤਕਾਰ ਐਸੇ ਹੁੰਦੇ ਹਨ ਜਿਨ੍ਹਾਂ ਦੀ ਟੁਚੀ ਜ਼ਿੰਦਗੀ ਨੂੰ ਤਬਦੀਲਣ ਵਲ ਜ਼ਿਆਦਾ ਚੇਤੰਨ ਹੁੰਦੀ ਹੈ । ਉਹ ਜ਼ਿੰਦਗੀ ਦੇ ਤਜਰਬੇ ਤੋਂ ਕਿਸੇ ਜਨਰਲਾਈਜ਼ੇਸ਼ਨ, ਕਿਸੇ ਫਿਲੌਸਫੀ, ਕਿ ਸੇ ਪੈਟਰਨ ਦੇ ਕਾਇਲ ਹੈ ਜਾਂਦੇ ਹਨ । ਉਹ ਇਸ ਪੈਟਰਨ ਨੂੰ ਠੇਸ ਬੁਨਿਆਦ ਲੈ ਕੇ ਤੁਰਦੇ ਹਨ । ਚੂੰਕਿ ਸਾਹਿਤਕਾਰ ਦੀ ਲਗੂਨ ਇਨਸਾਨੀਅਤ ਦੇ ਪਖੀ ਹੁੰਦੀ ਹੈ । ਇਸ ਵਾਸਤੇ ਪੈਟਰਨ ਆਮ ਤੌਰ ਤੇ ਸਦਾਚਾਰਕ ਪੈਟਰਨ ਹੁੰਦਾ ਹੈ । ਐਸੇ ਸਾਹਿਤ ਵਿਚ ਪੈਟਰਨ ਪਰਧਾਨ ਹੁੰਦਾ ਹੈ, ਪਾਤਰ, ਮੌਕੇ, ਅਨਭਵ ਸਭ ਇਸਦੇ ਅਧੀਨ ਹੁੰਦੇ ਹਨ । ਇਕ ਤਰ੍ਹਾਂ ਪੈਟਰਨ ਨੂੰ ਪ੍ਰਤੱਖ ਕਰਨ ਵਾਸਤੇ ਮਸਾਲਾ ਹੁੰਦੇ ਹਨ | ਪੈਟਰਨ ਤੋਂ ਦੁਰਕੇ ਸਾਹਿਤ ਤਾਂ ਕਾਮਯਾਬ ਹੁੰਦਾ ਹੈ ਜੇ ਇਹ ਜ਼ਿੰਦਗੀ ਦੇ ਅਨੁਭਵ ਦੇ ਅਨਕੂਲ ਤੇ ਮੇਚ ਹੋਵੇ । ਕਿਉਕਿ ਪੈਟਰਨ ਤੋਂ ਬਣੇ ਸਾਹਿਤ ਦੀ ਸ਼ਕਤੀ ਪੈਟਰਨ ਦੀ ਹੋਵੇਗੀ, ਤਜਰਬਾ ਉਸ ਵਿਚ ਪੈਟਰਨ ਦੀ ਮਿਸਾਲ ਹੀ ਹੋਵੇਗਾ, ਜ਼ਿੰਦਗੀ ਦਾ ਤਾਣਾ ਪੇਟਾ ਬੜਾ ਬਾਰੀਕ, ਸੰਘਣਾ ਤੇ ਬੇਅੰਤ ਰੁਖਾ ਹੈ, ਜੇ ਪੈਟਰਨ ਅਨੁਭਵ ਨਾਲੋਂ ਸੌੜਾ ਹੋਵੇ ਤਾਂ ਕੁਦਰਤੀ ਹੈ ਕਿ ਜਾਂ ਤਾਂ ਅਨੁਭਵ ਆਪਣੇ ਜ਼ੋਰ ਤੇ ਪੈਟਰਨ ਨੂੰ ਤੋੜ ਕੇ ਵਜੂਦ ਵਿਚ ਆ ਜਾਵੇਗਾ ਜਿਸ ਤਰ੍ਹਾਂ ਕਿ ਅੰਗਰੇਜ਼ੀ ਕਵੀ ਮਿਲਦਨ ਕਾਵ ਵਿਚ ਸ਼ੈਤਾਨ ਦਾ ਚਿਤਰ ਹੈ ਨਹੀਂ ਤੇ ਰਚਨਾ ਨਿਰੀ ਫਾਰਮੁਲਸ਼ਨ ਹੀ ਰਹਿ ਜਾਵੇਗੀ । ਜੇ ਪੈਟਰਨ ਜ਼ਿੰਦਗੀ ਦੇ ਅਨੁਭਵ ਦੇ ਮੇਚ ਹੈ . ਅਤੇ ਅਨੁਭਵ ਉਜ ਵਿਚ ਰਸੀ ਜੁਤੀ ਵਿਚ ਪੈਰ ਦੇ ਪੈਣ ਵਾਂਗ ਘਰ ਕਰਦਾ ਹੈ ਤਾਂ ਕੋਈ ਵਜ਼ਾ ਨਹੀਂ ਕਿ ਪੈਟਰਨ ਤੋਂ ਤੁਰ ਕੇ ਵੀ ਮਹਾਂ ਸਾਹਿਤ ਕਿਉਂ ਨ ਬਣੇ । ਇਹ ਵੀ ਜ਼ਰੂਰੀ ਨਹੀਂ ਕਿ ਪੈਟਰਨ ਸਾਹਿਤਕਾਰ ਦਾ ਆਪਣਾ ਹੀ ਹੋਵੇ । ਬਨਅਨ ਦੀ ਪਿਲਗਰਮਜ਼ ਪੂਰੈਸ ਇਕ ਕਾਮਯਾਬ ਸਾਹਿਤ ਹੈ, ਭਾਵੇਂ ਪੈਟਰਨ ਲਿਖਾਰੀ ਦਾ ਆਪਣਾ ਨਹੀਂ ਸੀ । ਪੈਟਰਨ ਤੋਂ ਤਰ ਕੇ ਬਣਿਆ ਸਾਹਿਤ ਪੰਜਾਬੀ ਵਿਚ ਬਹੁਤ ਹੈ, ਗੁਰੂ ਸਾਹਿਬਾਨ ਦੀ ਰਚਨਾਂ ਭਗਤਾਂ ਦੀ ਬਾਣੀ ਅਤੇ ਸੂਫ਼ੀਆਂ ਦੀ ਕਿਰਤ ਐਸੇ ਸਾਹਿਤ ਦੀਆਂ ਕਾਮਯਾਬ ਮਿਸਾਲਾਂ ਹਨ । ਗੁਰੂ ਸਾਹਿਬਾਨ ਦੀ ਰਚਨਾ ਦੀ ਮਹਾਨਤਾ ਫਿਲੌਸਫੀ ਦੇ ਦਿਮਾਗੀ ਅਸਲਾਂ ਕਰਕੇ ਨਹੀਂ, ਬਲਕਿ ਇਸ ਵਾਸਤੇ ਹੈ ਕਿ ਉਸ ਵੇਲੇ ਦੀ ਲੋਕ-ਲਹਿਰ ਦਾ ਸਾਰਾ ਅਨਭਵ ਉਸ ਵਿਚ ਕਲਮਬੰਦ ਹੋਇਆ ਪਇਆ ਹੈ । ਗੁਰੂ ਸਾਹਿਬਾਨ ਸਦਾਚਾਰਕ ਪੈਟਰਨ ਤੋਂ ਸ਼ੁਰੂ ਕਰਦੇ ਹਨ ਅਤੇ ਲਗਦਾ ਇਹ ਹੈ ਕਿ ਉਹ ਪੈਟਰਨ ਨੂੰ ਸਾਬਤ ਹੀ ਕਰ ਰਹੇ ਹਨ | ਜੋ ਕਹਿਣਾ ਹੈ ਉਸਨੂੰ ਸਪਸ਼ਟ ਕਰਨ ਵਾਸਤੇ ਜ਼ਿੰਦਗੀ ਤੋਂ ਮਿਸਾਲਾਂ ਹੀ ਲੈ ਰਹੇ ਹਨ, ਪਰ ਪੈਟਰਨ ਲੋਕ-ਲਹਿਰ ਦੇ ਤਜਰਬੇ ਦੇ ਐਨਾ ਮੇਚ ਹੈ ਕਿ ਪੈਟਰਨ ਜ਼ਿੰਦਗੀ ਦੇ ਅਨੁਭਵ ਨਾਲ ਰੋਮ ਰੋਮ ਪੁਰ ਹੈ । ਪੈਟਰਨ ਅਨੁਭਵ (੧੧