ਪੰਨਾ:Alochana Magazine January, February and March 1985.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਵਾ ਬੁੱਧ ਸਿੰਘ ਦੀ ਸਾਹਿਤ-ਇਤਿਹਾਸਕਾਰੀ -ਡਾ. ਹਰਭਜਨ ਸਿੰਘ ਭਾਟੀਆ ਬਾਵਾ ਬੁੱਧ ਸਿੰਘ ਦੀ ਸਾਹਿਤ ਦਾ ਇਤਿਹਾਸਕਾਰੀ ਸੰਬੰਧੀ ਪ੍ਰਸਤੁਤ ਇਹ ਅਧਿਐਨ ਨਿਸ਼ਚੇ ਹੀ ਅਧਿਐਨ-ਕਾਰਜ ਦੀ ਉਸ ਸ਼ਾਖਾ ਨਾਲ ਜੁੜਿਆ ਯਤਨ ਹੈ ਜਿਸ ਵਿਚ ਅਤੀਤ ਵਿਚ ਹੁੰਦੇ ਕਾਰਜਾਂ ਜਾਂ ਸ਼ਾਮ ਨੂੰ ਵਿਕਸਤ ਦਰਸ਼ਨ ਜਾਂ ਸਿੱਧ ਤਿਕ ਪਰਿਪੇਖ ਦੇ ਆਧਾਰ ਉੱਪਰ ਮਾਪਿਆ-ਪਰਖਿਆ ਜਾ ਸਕਦਾ ਹੈ । ਪਰਖ-ਜੋੜੇ ਦੀ ਇਸ ਬਿਰਤੀ ਪਿੱਛੇ ਮੁਲ ਰੂਪ ਵਿਚ ਜਿੱਥੇ ਅਤੀਤ ਬਾਰੇ ਵਾਕ ਹਾਸਲ ਕਰਨ ਦਾ ਵਿਚਾਰ ਕਾਰਜਸ਼ੀਲ ਹੁੰਦਾ ਹੈ ਉੱਥੇ ਨਾਲ ਹੀ ਵਰਤਮਾਨ ਨੂੰ ਸੋਧਣ ਅਤੇ ਭਵਿੱਖ , ਵਿੱਚ, ਵਿਸ਼ੇਸ਼ ਖੇਤਰ ਵਿਚ,' ਹੋਰ ਸਾਰਥਕ ਕਦਮ ਪੁੱਟਣ ਦੀ ਭਾਵਨਾ ਵੀ ਮਹੱਤਵ ਗ੍ਰਹਿਣ ਕਰਦੀ ਹੈ । ਸਪੱਸ਼ਟ ਹੈ ਕਿ ਬਾਵਾ ਬੁੱਧ ਸਿੰਘ ਦੀਆਂ ਰਚਨਾਵਾਂ ਦੀ ਘੋਖ-ਪੜਤ ਲ ਜਾਂ ਛਾਣਬੀਣ ਕਰਨ ਦਾ ਅਰਥ ਕਿਸੇ ਤਰ੍ਹਾਂ ਨਾਲ ਉਸ ਦੀਆਂ ਰਚਨਾਵਾਂ ਦੇ ਨੁਕਸ ਛਾਂਟਣਾ ਜਾਂ ਉਨ੍ਹਾਂ ਦੇ ਇਤਿਹਾਸਿਕ ਮਹੱਤਵ ਨੂੰ ਘਟਾਉਣਾਂ ਨਹੀਂ । ਨਾਲ ਹੀ ਨਾਲ ਇਹ ਗੱਲ ਵੀ ਧਿਆਨਯੋਗ ਹੈ ਕਿ ਬਾਵਾਂ ਬੁੱਧ ਸਿੰਘ ਦੀ ਇਤਿਹਾਸਕਾਰੀ ਬਾਰੇ ਵਿਚਾਰ-ਚਰਚਾ ਕਰਨ ਤੋਂ ਭਾਵ ਇਹ ਵੀ ਨਹੀਂ ਕਿ ਉਸ ਵਲੋਂ ਇਤਿਹਾਸਕਾਰੀ ਦੇ ਖੇਤਰ ਵਿਚ ਕੀਤੇ ਯਤਨ ਪ੍ਰਮਾਣਿਕ ਹਨ ਜਾਂ ਹੁਣ ਤਕ ਵਿਕਸਤ ਸਾਹਿਤ-ਇਤਿਹਾਸਕਾਰੀ ਦੇ ਨੇਮਾਂ ਉਪਰ ਇਹ ਰਚਨਾਂਵਾਂ ਐਨ ਪੂਰੀਆਂ ਉਤਰਦੀਆਂ ਹਨ । ਅਧਿਐਨ-ਕਾਰਜ ਵਿਚ ਦਾਖਲ ਹੋਣ ਤੋਂ ਪਹਿਲਾਂ ਕੁਝ ਨੁਕਤਿਆਂ ਵਲ ਸੰਕੇਤ ਕਰਨਾ ਜ਼ਰੂਰੀ ਹੈ । ਪ੍ਰਥਮ ਨੁਕਤਾ ਇਹ ਹੈ ਕਿ ਪੰਜਾਬੀ ਸਾਹਿਤ ਚਿੰਤਨ ਜਗਤ ਵਿਚ ਸਾਹਿਤ ਅਧਿਐਨ (ਚਾਹੇ ਉਸ ਦਾ ਸੰਬੰਧ ਖੋਜ ਨਾਲ ਹੋਵੇ, ਇਤਿਹਾਸ ਨਾਲ ਹੋਵੇ ਜਾਂ ਆਲੋਚਨਾਂ ਨਾਲ) ਦੇ ਅਧਿਐਨ (meta study) ਦੀ ਕੋਈ ਪਰੰਪਰਾ ਸਥਾਪਿਤ ਨਹੀਂ ਹੋਈ । ਸਾਹਿਤ ਅਧਿਐਨ ਕਾਰਜ ਦੇ ਅਧਿਐਨ ਲਈ ਲੋੜੀਂਦੀ ਸਿੱਧਾਂਤਿਕ ਅਤੇ ਇਤਿਹਾਸਿਕ ਸੂਝ ਦੀ ਅਸਲੋਂ ਅਣਹੋਂਦ ਹੈ । ਇਹੀ ਕਾਰਣ ਹੈ ਕਿ ਸਾਹਿਤ ਅਧਿਐਨ ਉਪਰ ਕੀਤੇ