ਪੰਨਾ:Alochana Magazine January, February and March 1985.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੂੜ ਅਮਾਵਸ ਦਾ ਗੜ੍ਹ ਟੁੱਟਾ ਕਾfਬਰ ਕਾਲ ਨੂੰ ਦੰਦਲਾਂ ਪਈਆਂ | 36 ਹਸਰਤ ਦੇ ਸ਼ਕਤੀ ਸੰਕਲਪ ਦੇ ਇਸ ਜਾਇਜ਼ੇ ਅਤੇ ਵਿਸ਼ਲੇਸ਼ਣ ਉਪਰੰਤ ਪ੍ਰਿੰਸੀਪਲੇ ਸੰਤ ਸਿੰਘ ਸੇਖੋਂ 37 ਵਾਂਗ ਸਾਡੇ ਮਨ ਵਿਚ ਵੀ ਇਹ ਸਵਾਲ ਉਭਰਦਾ ਹੈ ਕਿ ਕਿਧਰੇ ਹਸਰਤ ਗੁਫਤਾਰ ਦਾਰਾਜ਼ੀ ਬਣ ਕੇ ਹੀ ਤਾਂ ਨਹੀਂ ਰਹਿ ਜਾਵੇਗਾ ? ਵਰਤਮਾਨ ਯੁੱਗ ਵਿਚ ਮਨੁੱਖ ਦੇ ਸਾਮਰਾਜੀ ਸ਼ਕਤੀਆਂ ਦੀਆਂ ਚਾਲਾਂ ਅਤੇ ਧਰਤੀ ਅਤੇ ਪੁਲਾੜ ਵਿਚ ਵਿਸ਼ਾਲ ਪੱਧਰ ਉੱਤੇ ਬਣਾਏ ਜਾ ਰਹੇ ਜੰਗ ਮਨਸੂਬਿਆਂ ਦੇ ਪਰਿਪੇਖ ਵਿਚ ਇਹ ਸਵਾਲ ਹੋਰ ਵੀ ਅਹਿਮ ਰੂਪ ਧਾਰਨ ਕਰ ਲੈਂਦਾ ਹੈ । ਜਿਸ ਦਿੜਤਾ ਅਤੇ ਵਿਸ਼ਵਾਸ ਨਾਲ ਉਹ ਪਿਛਲੇ ਦੋ ਦਹਾਕਿਆ ਤੋਂ ਸ਼ਕਤੀ ਅਤੇ ਸਤਿ ਦੇ ਪ੍ਰਚਾਰ ਵਿਚ ਰੁੱਝਾ ਰਿਹਾ ਹੈ, ਉਸ ਤੋਂ ਆਸ ਕਰਨੀ ਚਾਹੀਦੀ ਹੈ ਕ ਮਨੁੱਖ ਜਾਤੀ ਵਾਸਤੇ ਕਲਿਆਣਕਾਰੀ ਇਨਕਲਾਬ ਵਿਸ਼ਵ ਪੱਧਰ ਉਤੇ ਜੋ ਜਦੋ ਜਹਿਦ ਹੋ ਰਹੀ ਹੈ, ਹਸਰਤ ਉਸ ਵਿਚ ਅਮਲੀ ਹਿੱਸਾ ਲੈ ਕੇ ਕਿਰਦਾਰ ਦਾ ਗਾਜ਼ੀ ਸਿੱਧ ਹੋਵੇਗਾ ਤਾਂ ਜੋ ਮਨੁੱਖ ਦੇ ਸੁਖ ਸਮਰਿਧੀ ਵਾਸਤੇ ਜਿਸ ਸਮਾਜਵਾਦੀ ਨਿਜ਼ਾਮ ਦੇ ਉਹ ਸੁਪਨੇ ਵੇਖਦਾ ਰਿਹਾ ਹੈ, ਉਹ ਸਾਕਾਰ ਰੂਪ ਵਿਚ ਸਾਮਣੇ ਆ ਸਕਣ । ਇਹ ਲੇਖ ਸਮਾਪਤ ਕਰਨ ਤੋਂ ਪਹਿਲਾਂ ਹਸਰਤ ਦੇ ਗੀਤ ਅਤੇ ਗ਼ਜ਼ਲ ਕਾਵ ਸੰਬੰਧੀ ਵਿਚਾਰ ਕਰਨਾ ਵੀ ਯੋਗ ਭਾਸਦਾ ਹੈ । ਹਸਰਤ ਦੇ ਕਾਵਿ ਸੰਗ੍ਰਹਾਂ ਖਾਸ ਕਰਕੇ ਪਿਛਲੇਰਿਆਂ ਵਿਚ ਉਸ ਦੇ ਕੁਝ ਗੀਤ ਅਤੇ ਗ਼ਜ਼ਲਾਂ ਵੀ ਸੰਕਲਿਤ ਸਾਡੀ ਨਜ਼ਰ ਤੋਂ ਗੁਜ਼ਰੀਆਂ ਹਨ । ਇਹ ਦੋਵੇਂ ਕਾਵਿ ਰੂਪ ਵੇਖਣ ਨੂੰ ਜਿੰਨੇ ਸਰਲ ਅਤੇ ਸੌਖੇ ਪ੍ਰਤੀਤ ਹੁੰਦੇ ਹਨ. ਵਾਸਤਵ ਵਿਚ ਇਨ੍ਹਾਂ ਦੀ ਰਚਨਾ ਇੰਨੀ ਹੀ ਔਖੀ ਅਤੇ ਜਟਿਲ ਹੈ, ਅਤੇ ਇਸ ਵਿੱਚ ਸਫਲਤਾ ਲਈ ਕਾਵਿ ਕਲਮ ਦਾ ਚੋਖਾ ਅਭਿਆਸ ਲੋੜੀਦਾ ਹੈ । ਹਸਰਤ ਨੇ ਇਸ ਕੂਚ ਵਿਚ ਫਕ ਫੂਕ ਕੇ ਕਦਮ ਰੱਖੇ ਹਨ । ਦੁਹਾਂ ਕਾਵਿ ਰੂਪਾਂ ਲਈ ਵਲਵਲੇ, ਮਨੋਭਾਵੇ ਅਤੇ ਜਜ਼ਬੇ ਸੰਗ ਵੇਗ ਮੱਤੇ ਹਿਰਦੇ ਅਤੇ ਮਨ ਦੀ ਲੋੜ ਹੈ । ਗੀਤ ਰਚਨਾ ਵਾਸਤੇ ਤੋਲ 3 ਬਿਨਾਂ ਤਾਲ ਅਤੇ ਸੁਰ ਦਾ ਗਿਆਨ ਵੀ ਨਾਂ ਕੇਵਲ ਅਤਿ ਆਵੱਸ਼ਕ ਹੈ, ਸਗੋਂ ਇਨ੍ਹਾਂ ਵਿਚ ਪ੍ਰਬੀਨਤਾ ਦਰਕਾਰ ਹੈ । ਪੰਜਾਬੀ ਵਿਚ ਉਸ ਤੋਂ ਪਹਿਲਾਂ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ ਅਤੇ ਸ਼ਿਵ ਕੁਮਾਰ ਨੇ ਗੀਤ ਰਚਨਾ ਕੀਤੀ ਹੈ । ਹਸਰਤ ਦੇ ਗੀਤਾਂ ਵਿਚ ਕੇਲਾ ਕੌਸ਼ਲਤਾ ਤੋਂ ਬਿਨਾਂ ਸੰਗੀਤ ਪੱਖ ਵਿਸ਼ੇਸ਼ ਕਰਕੇ ਸਲਾਹੁਣਯੋਗ ਹੈ । ਉਸ ਦੇ ਗੀਤਾਂ ਦੀਆ ਤਕਾਂ ਕੀ ਹਨ, ਇਉਂ ਜਾਪਦਾ ਹੈ ਜਿਵੇਂ ਸਿਤਾਰ ਦੇ ਤਾਰਾਂ ਵਿਚੋਂ ਸੰਗਤ ਝਰ ਰਿਹਾ ਹੋਵੇ । ਉਸ ਦੇ ਪ੍ਰਥਮ ਕਾਵਿ ਸੰਗ੍ਰਹਿ 'ਸਰਸਬਜ਼ ਪਤਝੜਾਂ' (1956) ਵਿਚੋਂ ਗੋਬਿੰਦ ਗਰ' ਕਵਿਤਾ ਦਾ ਇਕ ਟੁਕੜਾ ਜੋ ਉਤੱਮ ਗੀਤ ਦੇ ਸਭ ਗੁਣਾਂ ਨਾਲ ਓਤਪੋਤ ਹੈ ਅਸੀ ਨਮੂਨੇ ਵਜੋਂ ਪੇਸ਼ ਕਰ ਰਹੇ ਹਾਂ । ਇਸ ਤੋਂ ਬਿਨਾਂ ਉਸ ਦੇ ਕਾਵਿ ਸੰਗ੍ਰਹਿ “ਰ ਦਾ ਸਾਗਰ' (1975) ਵਿਚੋਂ ਉਸ ਦਾ ਇਕ ਗੀਤ ਵੀ ਹੇਠਾਂ ਦਰਜ ਕਰ ਰਹੇ ਹਾਂ । ਇਸ ਤੋਂ ਸਾਡਾ ਮੰਤਵ ਹਸਰਤ ਦੇ ਗੀਤ ਰਚਨਾ ਅਤੇ ਕਾਵਿ ਕਲਾ ਦੇ ਵਿਕਾਸ ਵੱਲ ਝਾਤੀ ਪੁਆਉਣਾ 66