ਪੰਨਾ:Alochana Magazine January, February and March 1985.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਲਪਨਿਕ ਧਰਾਤਲ ਉਤੇ ਵਾਪਰਦਾ ਹੈ, ਜਿਸ ਦਾ ਬਿਆਨ ਭਾਵ ਪੂਰਤ ਕਾਵਿ ਦਵਾਰਾ ਹੋਇਆ ਹੈ । ਸੁਖਪਾਲਵੀਰ ਸਿੰਘ ਹਸਰਤ ਨੇ ਕਵ ਖੇਤਰ ਵਿਚ 19 56 ਤੋਂ 1963 ਤਕ ਵਾਸ਼ਨਾਵਾਦ ਤੋਂ ਪ੍ਰਯੋਗਵਾਦ ਤੱਕ ਦਾ ਜ਼ਿਹਨੀ ਸਫ਼ਰ ਕੀਤਾ । ਉਹ ਆਪ ਵਾਸ਼ਨਾਵਾਦ ਨੂੰ ਮੁਹੱਬਤ ਦਾ ਹੀ ਇਕ ਰੂਪ ਸਮਝਦਾ ਹੈ, ਜਿਵੇਂ ਕਿ ਇਸ ਲੇਖ ਵਿਚ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ । ਹਰ ਚਮਕਦਾਰ ਜ਼ ਵਾਂਗ ਉਸ ਜ਼ਮਾਨੇ ਵਿਚ ਪ੍ਰਯੋਗਵਾਦ ਵਿਸ਼ੇਸ਼ ਆਕਰਸ਼ਣ ਰੱਖਦਾ ਸੀ । ਹੋਰ ਵੀ ਪ੍ਰਯੋਗਵਾਦੀ ਸਮੂਹ ਵਿਚ ਸ਼ਾਮਿਲ ਹੋ ਗਿਆ । ਪਰ ਛੇਤੀ ਹੀ ਹਸਰਤ ਨੂੰ ਇਸ ਦੀ ਉਪਯੋਗਤਾ ਸੰਦੇਹ ਨ ਜਾਪਣ ਲੱਗ । ਉਸ ਨੇ ਅਨੁਭਵ ਕੀਤਾ ਕਿ ਪ੍ਰਯੋਗਵਾਦ ਤਾਂ ਕੋਈ ਵਾਦ ਹੋ ਹੀ ਨਹੀਂ ਸਕਦਾ ਕਿਉਂਕਿ ਨਿੱਤ ਨਵੇਂ ਪ੍ਰਯੋਗ ਤਾਂ ਹਰ ਭਾਸ਼ਾ ਦੇ ਹੋਰ ਸਾਹਿਤ ਰੂਪ ਵਿਚ ਹੁੰਦੇ ਹੀ ਰਹਿੰਦੇ ਹਨ, ਜੋ ਕਰੋ ਸਮਾਂ ਬੀਤ ਜਾਣ ਉਪਰੰਤ ਪ੍ਰੰਪਰਾ ਦਾ ਹੀ ਭਾਗ ਬਣ ਜਾਂਦੇ ਹਨ । ਇਸ ਲਈ ਹਰ ਦੀ ਪਤਿਭਾ ਨੇ ਆਪਣੇ ਲਈ ਸ਼ਕਤੀਵਾਦ ਦਾ ਸਿੱਧਾਂਤ ਭਾਲ ਲਿਆ 1 ਸ਼ਕਤੀਵਾਦ ਨਾਲ ਸੰਬੰਧਤ ਉਸ ਦੇ ਕਾਵਿ ਉਤੇ ਵਿਚਾਰ ਕਰਨ ਤੋਂ ਪਹਿਲਾਂ ਯੋਗ ਹੋਵੇਗਾ ਕਿ ਉਸ ਦੇ ਸ਼ਕਤੀਵਾਦ ਦੇ ਸੰਕਲਪ ਬਾਰੇ ਘੋਖ ਪਰਖ ਕਰ ਲਈ ਜਾਵੇ । ਹਰੇਤ ਆਪਣੇ ਸ਼ਕਤੀ ਵਾਦ ਦੀ ਪਰਿਭਾਸ਼ਾ ਇਸ ਤਰ੍ਹਾਂ ਕਰਦਾ ਹੈ : "ਮੇਰੇ ਸ਼ਕਤੀਵਾਦ ਵਿਚ ਭੈ, ਨਿਰਾਸ਼ਾ, ਨਿਪੁੰਸਕਤਾ, ਰਾਗਾਤਮਕੇ ਸੰਬੰਧਾ ਤੋਂ ਸੱਖਣੇ ਜੀਵਨ ਸੰਕਲਪਾਂ, ਬੁਜ਼ਦਿਲੀ, ਜ਼ੁਲਮ, ਕਬਜ਼ੇ, ਅਸਮਾਨਤਾ ਅਤੇ ਭਰਪੂਰਤਾ ਰਹਤ ਹਦ ਲਈ ਕੋਈ ਸਥਾਨ ਨਹੀਂ। ਇਹ ਸ਼ਕਤੀਵਾਦ ਸਦੀਵੀ ਸਤ fਪਿਆਰ ਵਿਸ਼ਵਾਸ, ਰਸ, ਰੰਗ ਨੂੰ ਪਰਸਾਰਨ ਵਾਲ ਤੇ ਜੀਵਨ ਅਸਤਿਤਵ ਦੀਆਂ ਅਨੇਕ ਤੇ ਸਗਲ ਭੁੱਖਾਂ, ਥੁੜਾਂ ਤੋਂ ਅਕ੍ਰਿਤੀਆਂ ਨੂੰ ਪੁਰ ਕਰ ਸਕਣ ਵਾਲੀ ਸ਼ਕਤੀ ਦਾ ਨਾਂ ਹੈ । ਮਹਾਂ ਮਾਨਵ ਅਦੁੱਤੀ ਤੇ ਸਦੀਵੀਂ ਮਹਾਨਤਾ ਦੇ ਸਵਾਮੀ ਹੁੰਦੇ ਹਨ ਉਹ ਅਣ ਨੂੰ ਤੋੜ ਕੇ ਰਜ ਬਣਾ ਸਕਦੇ ਹਨ । ਸਵਾ ਲੱਖ ਦਾ ਟਾਕਰਾ ਇੱਕਲੇ ਤੋਂ ਕਰਵਾ ਸਕਦੇ ਹਨ । ਹੁਸਤਮ ਫੁੱਲਾਂ ਵਰਗੇ ਸੀਨਿਆਂ ਵਾਲੀਆਂ ਅਤੇ ਪਰੀਆਂ ਦੇ ਰੂਪ ਤੋਂ ਵੱਧ ਸੁਹਣੇ ਮੁਖੜਿਆਂ ਵਾਲੀਆਂ ਸੁੰਦਰੀਆਂ ਇਸ ਦੁਨੀਆਂ ਦਾ ਸਭ ਤੋਂ ਕੀਮਤੀ ਸਰਮਾਇਆ ਹਨ । ਸੁੰਦਰ ਇਸਤਰੀ ਬਿਨਾਂ ਇਸ ਦੁਨੀਆਂ ਦਾ ਵਜੂਦ ਕੁੱਝ ਵੀ ਨਹੀਂ। ਆਉ, ਹੁਣ ਦੇਖੀਏ ਕਿ ਹਸਰਤ ਨੂੰ ਸ਼ਕਤੀਵਾਦ ਦੀ ਝਲਕ ਪਹਿਲਾਂ ਗੁੜੇ ਬਿੰਦ ਸਿੰਘ ਅਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਇਕਬਾਲ ਦੀਆਂ ਲਿਖਤਾਂ ਵਿਚ 60