ਪੰਨਾ:Alochana Magazine January, February and March 1985.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਥਾਪਨਾ ਹੈ, ਜਿਸ ਵਿਚ ਮਾਨਸ ਕੀ ਜਾਤ ਨੂੰ ਇਕ ਤਸਾਦੀ ਬਰਾਬਰੀ ਸਦਕਾ। ਖੁਸ਼ਹਾਲ ਜੀਵਨ ਨਸੀਬ ਹੋਵੇ ਅਤੇ ਹਰ ਕਿਸੇ ਨੂੰ 'ਸਭੈ ਸਾਂਝੀਵਾਲ ਸਦਾਇਨ’ ਦਾ ਇਹਸਾਸ ਹੋਵੇ । ਕਵਿਤਾ ਦੇ ਅਖੀਰ ਵਿਚ ਕਵੀ ਆਪਣੀ ਮਹਿਬੂਬਾ ਦੀ ਯਾਦ ਨੂੰ ਸਮੱਰਪਿਤ ਕਰਦਾ ਹੈ । ਰਵੀ ਦੀ ਅਸੀਮ ਸ਼ਕਤੀ, ਜਿਸ ਦਵਾਰਾ ਉਹ ਸਰਮਾਇਦਾਰੀ ਇਸ ਹਲ (exploitation) ਦੇ ਕਲੰਕ ਨੂੰ ਦੂਰ ਕਰਕੇ ਸਾਰੀ ਮਨੁੱਖਤਾ ਦੇ ਵਰਤਮਾਨ ਨੂੰ ਰੌਸ਼ਨ ਅਤੇ ਭਵਿੱਖ ਨੂੰ ਉਜਲਾ ਬਣਾ ਦੇਵੇਗਾ । ਜਿਵੇਂ ਉੱਪਰ ਇਸ਼ਾਰਾ ਕੀਤਾ ਗਿਆ ਸੀ, ਇਸ ਕਵਿਤਾ ਨੂੰ ਸ਼ੈਲੀ ਅਤੇ ਵਰਨਣ ਪੱਖ ਤੋਂ ਵਾਚੀਏ ਤਾਂ ਇਸ ਦੀ ਸਫਲਤਾ, ਰਵਾਨੀ ਅਤੇ ਬੇਸਾਖ਼ਤਹੀ ਪ੍ਰਭਾਵਿਤ ਕਰਦੀ ਹੈ । ਭਾਵੇਂ ਵਿਸ਼ਾ ਇਕ ਦਰਸ਼ਨ ਵਿਸ਼ੇਸ਼, ਇਕ ਚਿੰਤਨ ਉਤੇ ਆਧਾਰਿਤ ਹੈ, ਕਵਿਤਾ ਉਤੇ ਇਸ ਦਾ ਭਾਰ ਅਸਲੋਂ ਅਨੁਭਵ ਨਹੀਂ ਹੁੰਦਾ। ਉਸ਼ਾ ਨਗਨ, ਗੁਲਾਬ-ਸਰ। ਸੁਗੰਧੀਆਂ ਆਦਿ ਸਮਾਸਾਂ ਅਤੇ ਸ਼ਬਦਾਂ ਦੀ ਵਰਤੋਂ ਨਾਲ ਮਨੁੱਖੀ ਸਮਾਜ ਦਵਾਲੇ ਇਕ ਅਜਿਹਾ ਸੁਖਾਵਾਂ ਵਾਤਾਵਰਣ ਉਸਾਰਿਆ ਗਿਆ ਹੈ ਜਿਸ ਨਾਲ ਹਰ ਮਾਨਵ ਸਨੇਹੀ ਨਸ਼ਿਆ ਜਾਂਦਾ ਹੈ । ‘ਗੁਲਾਬ-ਸਰ ਇਕ ਨਵਾਂ ਅਤੇ ਅਨੋਖਾ ਸਮਸ ਹੈ। ਇਸ ਤੋਂ ਕਵੀ ਦਾ ਭਾਵ ਉਹ ਸਰੋਵਰ ਨਹੀਂ ਜੋ ਗੁਲਾਬਾਂ ਨਾਲ ਭਰਿਆ ਹੋਇਆ ਹੋਵੇ, ਕਿਉਂਕਿ ਗੁਲਾਬ ਤਾਂ ਸਰੋਵਰ ਤੋਂ ਬਾਹਰ ਧਰਤੀ ਉਤੇ ਉੱਗਦੇ ਹਨ, ਸਰੋਵਰ ਵਿਚ ਤਾਂ ਕੰਵਲ ਦੇ ਫੁੱਲ ਉਗਮਦੇ ਹਨ । ਗੁਲਾਬ ਦਾ ਫੁੱਲ ਕਿਉਕਿ ਸਭ ਫੁੱਲਾਂ ਨਾਲੋਂ ਸੋਸ਼ਟ ਮੰਣਿਆਂ ਜਾਂਦਾ ਹੈ, ਇਸ ਲਈ ਗੁਲਾਬ-ਸਰ ਤੋਂ ਭਾਵ ਉਹ ਸਮਾਜ ਹੈ ਜੋ ਖੁਸ਼ੀ, ਖੁਸ਼ਹਾਲੀ ਅਤੇ ਅਮਨ-ਸਕੂਨ ਦੀਆਂ ਸੁਗੰਧੀਆਂ ਨਾਲ ਵਿਰੋਸਾਇਆ ਹੋਵੇ । “ਉਸ਼ਾ-ਨਗਨ' ਤੋਂ ਭਾਵ ਹੈ ਨਿਰੋਲ ਉਸ਼ਾ, ਜਸ ਉੱਤੇ ਲੁੱਟ ਖੋਹ, ਕੀਨੇ, ਨਫ਼ਰਤ ਅਤੇ ਬਦ-ਅਮਨ ਦਾ ਪਰਛਾਵਾ ਨਹੀਂ। ਇਸ ਪ੍ਰਕਾਰ ਦੀ ਬਿੰਬਾਵਲੀ ਉਸਦੀਆਂ ਅਕਸਰ ਕਵਿਤਾਵਾਂ ਵਿਚ ਮਿਲਦੀ ਹੈ, ਜੋ ਉਸ ਦੀ ਇਨਫ਼ਰਾਦੀਅਤ ਵੱਲ ਸੰਕੇਤ ਕਰਦੀ ਹੈ । | ਇਸ ਰੰਗ ਦੀ ਇਕ ਹੋਰ ਕਵਿਤਾ ਹੈ 'ਰੂਪ ਦੇ ਹੰਝੂ : “ਕੇ ਨੇ ਸਾਡੀਆਂ ਪਲਕਾਂ ਦੇ ਵਿਚ ਕੁਝ ਰੂਪ ਦੇ ਹੰਝੂ ਅਨੇਕਾਂ ਵਾਰ ਉਜੜੇ ਨੇ 'ਤੇ ਲੱਖਾਂ ਵਾਰ ਸ਼ਿੰਗਾਰੇ ਅਸਾਨੂੰ ਆਖਦੀ ਸੀ ਆਤਮਾ ਬਲਹੀਣ ਨਾ ਹੋਈਏ ਅਸਾਡੇ ਚੰਨ ਜੇ ਰੋਸ਼ਨ ਤਾਂ ਡੁੱਬੇ ਕਿਸ ਤਰ੍ਹਾਂ ਤਾਰੇ ? 48