ਪੰਨਾ:Alochana Magazine January, February and March 1985.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫੁੱਟਦਾ ਵਜੂਦ ਸਾਰਾਂ । ਸੁੱਤੇ ਹੋਏ ਹਜ਼ਾਰਾਂ ਹੀ ਗੀਤ ਜਾਗ ਉੱਠੇ ਜਿਹਨਾਂ 'ਚ ਜਜ਼ਬਿਆਂ ਦਾ ਲੁਕਿਆ ਸੀ ਵੇਗ ਭਾਰਾ । ਅੱਜ ਯਾਦ ਤੇਰੀ ਫਿਰ ਤੋਂ ਕੁਝ ਇਸ ਤਰ੍ਹਾਂ ਹੈ ਆਈ ਜੀਕਨ ਰਵੀ ਨੇ ਪੀਤਾ ਕਾਲਖ ਦਾ ਕੁੰਡ ਸਾਰਾ |' ਇਸ ਕਵਿਤਾ ਉਤੇ ਵਿਚਾਰ ਕਰਨ ਤੋਂ ਪfਹਲਾਂ ਹਸਰਤ ਦਾ ਜੀਵਨ ਪ੍ਰਤੀ ਨਜ਼ਰੀਆ ਜਾਨਣਾ ਜ਼ਰੂਰੀ ਹੈ, ਜੋ ਕੁਝ ਕੁ ਇਸੇ ਪ੍ਰਕਾਰ ਹੈ : “ਮੈਂ ਅਮੋੜ ਆਸ਼ਾਵਾਦੀ ਹਾਂ ਅਤੇ ਬੰਧਨਾਂ ਦਾ ਵੈਰੀ ਹਾਂ । ਸਥਾਪਤ ਹੋ ਚੁੱਕੀਆਂ ਬਸੀਦਾ ਸਮਾਜਿਕ, ਸਦਾਚਾਰਿਕ ਤੇ ਰਾਜਨੀਤਕ ਕੀਮਤਾਂ ਦਾ ਕੱਟੜ ਵਿਰੋਧੀ ਹਾਂ । ਮੈਂ ਕਿਸੇ ਦੀ ਈਨ ਨਹੀਂ ਮੰਨ ਸਕਦਾ।””3 "ਮੈਂ ਮਨੁੱਖਵਾਦੀ ਪ੍ਰਗਤੀਵਾਦ ਦਾ ਕਾਇਲ ਹਾਂ ਅਤੇ ਸ਼੍ਰੇਣੀ-ਰਹਿਤ | ਸਮਾਜ ਲਈ ਤਤਪਰ ਹਾਂ । ਇਹ ਪ੍ਰਾਪਤ ਸ਼ਕਤੀ ਬਿਨਾਂ ਨਹੀਂ ਮਿਲ ਸਕੇ । ਹੁਣ ਇਸ ਪਰਿਪੇਖ ਵਿਚ ਇਸ ਕਵਿਤਾ ਦਾ ਵਿਸ਼ਲੇਸ਼ਣ ਕਰੀਏ । ਇਸ ਕਵਿਤ ਦੀਆਂ ਕਈ ਪਰਤਾਂ ਹਨ । ਜਿਉਂ ਜਿਉਂ ਪੜ੍ਹਦੇ ਜਾਓ, ਪਰਤਾਂ ਉਤਰ ਦੀਆਂ ਜਾਂਦੀਆਂ ਹਨ ਅਤੇ ਹਰ ਨਵੀਂ ਪਰਤ ਸਾਨੂੰ ਇਕ ਨਵੇਂ ਵਿਸ਼ੇ ਨਾਲ ਦੋ ਚਾਰ ਕਰਦੀ ਹੈ । ਸੂਰਜ ਹਸਰਤ ਦਾ ਮਹਿਬੂਬ ਅਤੇ ਨਿੱਜੀ ਬੰਬ ਹੈ । ਹਸਰਤ ਇਸ ਨੂੰ ਸ਼ਕਤੀ ਦੇ ਪ੍ਰਤੀਕ ਵਲੋਂ ਪੇਸ਼ ਕਰਦਾ ਹੈ । (ਹਸਰਤ ਦੇ ਇਸ ਬਿੰਬ ਅਤੇ ਉਸ ਦੇ ਸ਼ਕਤੀਵਾਦ ਬਾਰੇ ਵੇਰਵੇ ਸਹਤ ਚਰਚਾ ਅਸੀਂ ਇਸ ਲੇਖ ਦੇ ਅਖ਼ੀਰ ਵਿਚ ਕਰਾਂਗੇ, ਤੇ ਇਹੀ ਉਸ ਦੇ ਕਾਵਿ-ਵਿਕਸ ਦਾ ਤਕਾਜ਼ਾ ਹੈ ) ਸੂਰਜ ਅਥਾਹ ਸ਼ਕਤੀ ਦਾ ਸਮਾਂ ਤਾਂ ਹੈ ਹੀ। ਉਸ ਵਿਚ ਤਪਸ਼ ਅਤੇ ਗਰਮੀ ਵੀ ਹੈ ਅਤੇ ਸਭ ਕੁਝ ਸਾੜ ਕੇ ਸਵਾਹ ਕਰ ਦੇਣ ਦੀ ਸਮਰੱਥਾ ਵੀ। ਇਸ ਦੇ ਨਾਲ ਹੀ ਸੂਰਜ ਰੌਸ਼ਨੀ ਅਤੇ ਲੋਅ ਦੀ ਦਾਤ ਵੀ ਸਭ ਨੂੰ ਇਕਸਾਰ ਵੰਡਦਾ ਹੈ । ਗਿਆਰ ਰੂਪ ਸੂਰਜੇ ਜੁਗਾਂ ਪੁਰਾਣੀਆਂ ਦਕਿਆਨੂਸੀ ਸਮਾਜਿਕ ਅਤੇ ਰਾਜਨੀਤਕ ਕਦਰਾਂ ਕੀਮਤਾਂ ਨੂੰ ਭਸਮ ਕਰ ਕੇ ਸ਼੍ਰੇਣੀ ਰਹਿਤ ਸਮਾਜ ਦੇ ਝਮ ਝਮ ਕਰਦੇ ਜਲੌ ਨਾਲ ਸਾਰੇ ਸੰਸਾਰ ਨੂੰ ਇਕ ਨਵੀਂ ਆਭਾ ਸੰਗ ਜਗਮਗਾ ਦਿੰਦਾ ਹੈ । ਸੂਰਜ ਦੇ ਇਸ ਕਾਰਜ ਨੂੰ ਉਹ ‘ਚਾਨਣ ਦੀ ਸਹਿਜਧਾਰਾ’ ਕਹਿੰਦਾ ਹੈ, ਜਿਸ ਤੋਂ ਉਸ ਦੀ ਮੁਰਾਦ ਇਕ ਅਜਿਹੇ ਸਮਾਜ ਦੀ 47