ਪੰਨਾ:Alochana Magazine January, February and March 1985.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਉਂਦੇ ਹਨ । ਉਹ ਕਦੀ ਖਿੜ ਖਿੜ ਕੇ ਹਸਦੇ ਨਹੀਂ ਤੇ ਨਾ ਹੀ ਜੀਵਨ ਨੂੰ ਖੁਸ਼ੀ ਨ ਲ ਜਿਉਂਦੇ ਹਨ । ਉਹਨਾਂ ਵਿਚ ਕਿਧਰੇ ਵੀ ਤਨਾਉ ਨਾਲ ਸਿੱਧਾ ਸਨਮੁਖ ਹੋਣ ਦੀ ਸੱਤਾ ਨਹੀਂ '83 ਇਹ ਇਤਰਾਜ਼ ਆਂਸ਼ਿਕ ਰੂਪ ਵਿਚ ਸਹੀ ਹੋਣ ਦੇ ਬਾਵਜੂਦ ਨਰੂਲਾ ਦੇ ਯਥਾਰਥਵਾਦ ਦੀ ਕੋਈ ਬੱਜ ਨਹੀਂ ਬਣਦਾ। ਕਿਉਂਕਿ ਜਿਵੇਂ ਨਰਲਾ ਆਪ ਹੀ ਆਖਦਾ ਹੈ, ਉਹ ਪੰਜਾਬੀ ਸ਼ਹਿਰੀ ਗਭਲੇ ਲੋਕਾਂ ਦਾ ਚਿਤੇਰਾ ਹੈ ਅਤੇ ਇਸ ਵਰਗ ਦੇ ਜੀਵਨ ਦੁਖਾਂਤ ਨੂੰ ਪੇਸ਼ ਕਰਨਾ ਹੀ ਉਸਦਾ ਪ੍ਰਯੋਜਨ ਹੈ । ਇਸ ਵਰਗ ਦੇ ਬਹੁਤ ਸਾਰੇ ਲੋਕ ਸਮਾਜ ਦੀਆਂ ਪ੍ਰਬਲ ਲਹਿਰਾਂ ਤੋਂ ਕੱਟੇ ਹੋਏ ਖੂਹ ਦੇ ਡੱਡੂ ਵਾਲਾ ਜੀਵਨ ਬਤੀਤ ਕਰਦੇ ਹਨ । ਇਹੀ ਉਹਨਾਂ ਦੇ ਦੁਖਾਂਤ ਦਾ ਕਾਰਨ ਹੈ । ਕਿਸੇ ਵਡੇਰੇ ਆਦਰਸ਼ ਦੇ ਅਭਾਵ ਵਿਚ ਉਹਨਾਂ ਦਾ ਜੀਵਨ ਵਿਸ਼ਾਦ ਗ੍ਰਸਤ ਹੈ । ਇਹਨਾਂ ਵਿਚ ਜੇ ਆਗ ਤੇ ਕੁਰਬਾਨੀ ਦੀ ਭਾਵਨਾ ਹੈ ਤਾਂ ਉਹ ਵੀ ਪਰਿਵਾਰ ਦੇ ਸੁਮਿਤ ਜਿਹੇ ਘਰ ਵਿਚ ਸੀਮਿਤ ਹੈ । ਨਿਜੀ ਵਲਗਣ ਦੇ ਘੇਰੇ 'ਚੋਂ ਨਿਕਲੇ ਬਗੈਰ ਉਹਨਾਂ ਦਾ ਕਲਿਆਣ ਸੰਭਵ ਨਹੀਂ। ਇਕ ਸਿਰੇ ਹੀਰਾ ਸਿੰਘ ਅਤੇ ਦੂਸਰੇ ਸਿਰੇ ਕਾਮਨ ਦੇਵੀ (ਦਿਲ ਦਰਿਆ) ਇਸ ਤਰ੍ਹਾਂ ਦੇ ਪਾਤਰਾਂ ਦੇ ਤਿਨਿਧ ਹਨ । ਨਰੂਲਾ ਇਹਨਾਂ ਨੂੰ ਧੱਕੇ ਨਾਲ ਸਰਫਰੋਸ਼ਾਂ ਦੀ ਕਤਾਰ ਵਿਚ ਖੜਾ ਨਹੀਂ ਕਰਦਾ । | ਪਰ ਉਸਦੇ ਸਾਰੇ ਹੀ ਪਾਤਰ ਸਿਤਲ ਤੇ ਉਦਾਸੀਨ ਹੋਣ ਅਜਹੀ ਗਲ ਵੀ ਨਹੀਂ। ਬਲਦੀਆਂ ਪਰਸਥਿਤੀਆਂ ਵਿਚ ਇਹ ਮਧ ਵਰਗੀ ਪਾਤਰ ਆਪਣੇ ਸੰਸਕਾਰ ਛੱਡਕੇ ਆਪਣੇ ਆਪ ਤੋਂ ਅਗਾਂਹ ਵੇਖਦੇ ਹੋਏ ਸਮਾਜਿਕ ਸੰਘਰਸ਼ਾਂ ਬਾਰੇ ਚੇਤੰਨਤਾ ਹੋਏ ਉਹਨਾਂ ਵਿਚ ਯਥਾਸ਼ਕਤ ਸ਼ਰੀਕ ਵੀ ਹੁੰਦੇ ਹਨ । 'ਰੰਗ ਮਹੱਲ’, ‘ਦੀਨ ਦੁਨੀਆਂ”, ਹਿਣ ਕਰਦੇ 'ਦਿਲ ਦਰਿਆ' ਅਤੇ “ਗੱਲਾਂ ਰੇਤ ਦੀਆਂ ਵਿਚਲੇ ਜਗਜੀਤ, ਰਵੀ ਬਾਬ, ਹਰਿਦਿਆਲ, ਕਮਲੇਸ਼, ਜਸਬੀਰ ਅਤੇ ਗਫੂਰ ਕੁਰੇਸ਼ੀ ਵਰਗੇ ਮਧ ਵਰਗੇ ਨੌਜਵਾਨ ਮੁੰਡੇ ਕੁੜੀਆਂ ਟਰੇਡ ਯੂਨੀਅਨੇ ਸਰਗਰਮੀਆਂ ਅਤੇ ਕ੍ਰਾਂਤੀਕਾਰੀ ਲਹਿ ਤਾਂ ਵਿਚ ਭਾਗ ਲੈਂਦੇ ਨਜ਼ਰ ਆਉਂਦੇ ਹਨ । ਪਾਤਰ ਚਿਤਰਨ ਦੀ ਯਥਵਾਦੀ ਵਿਧੀ ਦੀ ਦ੍ਰਿਸ਼ਟੀ ਤੋਂ ਨਰੂਲਾ ਦੇ ਮਰੀਅਲ ਤੇ ਉਦਾਸ ਤੋਰਾਂ ਉਤੇ ਇਤਰਾਜ਼ ਕਰਨ ਦੀ ਥਾਂ ਸਗੋਂ ਉਹਨਾਂ ਪਾਤਰਾਂ ਉਤੇ ਉਂਗਲ ਰੱਖਣੀ ਵਧੇਰੇ ਯੋਗ ਹੈ ਜਿਨ੍ਹਾਂ ਨੂੰ ਉਸਨੇ ਸ਼ੁਧ ਨਾਇਕਾਂ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ । ਲੋਕ ਦੁਸ਼ਮਣ' ਵਿਚ ਖੁਸ਼ਬਖ਼ਤ ਸਿੰਘ ਅਤੇ “ਨੀਲੀ ਬਾਰ’ ਵਿਚ ਮੁਬਾਰਕ ਅਜਿਹੇ ਨਾਇਕ ਹਨ । ਇਹਨਾਂ ਨੂੰ ਜੀਵਨ ਸੰਘਰਸ਼ ਦੌਰਾਨ ਨਾਇਕ ਵਜੋਂ ਵਿਗਸਦਿਆਂ ਨਹੀਂ ਵਿਖਾਇਆ ਗਿਆ, ਸਗੋਂ ਇਹ ਜਨਮ ਤੋਂ ਹੀ ਮਹਾਨ ਹਨ । ਮੁਬਾਰਕ ਨੂੰ ਤਾਂ ਨਾਇਕਪਣਾ ਵਿਰਾਸਤ ਵਿਚ ਮਿਲਿਆ ਹੈ । ਉਸਦਾ ਪਿਤਾ ਉਹਨਾਂ ਜਾਂਗਲੀ ਟੱਪਰੀਵਾਸਾਂ ਦਾ ਸਰਦਾਰ ਸੀ ਜੋ ਸਕੇਮਰ ਦੀਆਂ ਪਹਾੜੀਆਂ ਦਾ ਪੰਧ ਤੈਅ ਕਰਕੇ ਆਪਣੇ ਸਾਥੀਆਂ ਸਮੇਤ ਜਿਹਲਮ ਦੇ ਤਟ ਉਤੇ ਆਇਆ ਸੀ । ਮੁਬਾਰਕ ਦੀਆਂ ਰਗਾਂ ਵਿਚ ਆਪਣੇ ਸੂਰਬੀਰ 34. .