ਪੰਨਾ:Alochana Magazine January, February and March 1985.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(1950) ਅਤੇ 'ਜੱਗਬੀ' (1954) ਦੀ ਪਿੱਠ-ਭੂਮੀ ਉਸਦਾ ਆਪਣਾ ਸ਼ਰਿਹ ਅੰਮ੍ਰਿਤਸਰ ਹੈ । ਇਹਨਾਂ ਵਿਚੋਂ ਵੀ ਪਹਿਲੇ ਦੋ ਨਾਵਲਾਂ ਵਿਚ ਆਂਢ ਗੁਆਂਢ ਦੇ ਬਹੁਤ ਨੇੜਿਉਂ ਤੱਕੇ ਜੀਵਨ ਦਾ ਚਿਤਰ ਹੈ । ਪ੍ਰਗਤਿਵਾਦੀ ਲਹਿਰ ਦੇ ਪ੍ਰਭਾਵ ਸਦਕਾ ਉਸਨੇ ਆਪਣੀਆਂ ਕਈ ਰਚਨਾਵਾਂ ਵਿਚ ਡੂੰਘੇ ਸਮਾਜਕ ਅਰਥਾਂ ਦਾ ਸਮਾਵੇਸ਼ ਕਰਨ ਦਾ ਵੀ ਯਤਨ ਕੀਤਾ ਹੈ ਤੇ ਇਸ ਕਾਰਨ ਸੇਖੋਂ ਨੇ ਉਸਨੂੰ ਪ੍ਰਗਤਿਵਾਦੀ ਸ਼ਾਖਾ ਦੇ ਨਾਵਲਕਾਰਾਂ ਵਿਚ ਗਿਣਿਆ ਹੈ |ਿ ਉਹ ਖੁਦ ਵੀ ਇਹ ਸਮਝਦਾ ਹੈ ਕਿ ਯਥਾਰਥ ਦਾ ਚਿਤਰਨ ਕਿਸੇ ਆਦਰਸ਼ ਤੋਂ ਹੀ ਹੋ ਸਕਦਾ ਹੈ ਤੇ ਉਹ ਪੂੰਜੀਵਾਦੀ ਜਗਤ ਦੇ ਪ੍ਰਤਿਵਾਦੀ ਲੇਖਕਾਂ ਵਾਂਗ ਆਪਣੇ ਆਪ ਨੂੰ 'ਆਲੋਚਨਾਤਮਕ ਯਥਾਰਥਵਾਦੀ ਤਸੱਵਰ ਕਰਦਾ ਹੈ । ਪਰ ਉਸਦੀ ਮੂਲ ਰੂਚੀ ‘ਨਿਰੋਲ ਯਥਾਰਥਵਾਦੀ ਚਿਤਰਨ ਦੀ ਹੈ । ਉਨੀਵੀਂ ਸਦੀ ਦੇ ਯੂਰਪੀਅਨ ਯਥਾਰਥਵਾਦੀ ਲੇਖਕਾਂ ਵਾਂਗ ਉਹ ਭਰਪੂਰ ਦਸਤਾਵੇਜ਼ ਸਮੱਗਰੀ ਇਕੱਠ ਕਰਦਾ ਹੈ ਤੇ ਉਸਨੂੰ ਵੱਧ ਤੋਂ ਵੱਧ ਤਰਕ ਸੰਗਤ ਰੂਪ ਵਿਚ ਪ੍ਰਸਤੁਤ ਕਰਨ ਉਤੇ ਹੀ ਸੰਤੁਸ਼ਟ ਹੋ ਜਾਂਦਾ ਹੈ । 'ਪਿਉ ਪੁੱਤਰ' ਲਿਖਣ ਤੋਂ ਪਹਿਲਾਂ ਉਸਨੇ ਆਪਣੇ ਪਿਤਾ ਜੀ ਦੇ ਜੀਵਨ ਵੇਰਵਿਆਂ ਦੀ ਆਪਣੇ ਚਾਚਿਆਂ ਤੇ ਆਪਣੀ ਭੂਆ ਪਾਸੋਂ ਪੁਸ਼ਟੀ ਕੀਤੀ ਸੀ । ਛੇ ਮਹੀਨੇ ਤਕ ਪੁਰਾਣੇ ਅੰਮ੍ਰਿਤਸਰ ਬਾਰੇ ਲੋੜੀਂਦੀ ਵਾਕਫੀ ਇਕੱਠੀ ਕਰਨ ਲਈ ਸਥਾਨਕ ਮਿਊਸਪਲ ਲਾਇਬ੍ਰੇਰੀ ਵਿਚੋਂ ਸ਼ਹਿਰ ਦੇ ਪੁਰਾਣੇ ਰੀਕਾਰਡ ਖੋਜੇ ਸਨ । ਕਿਰਮ ਖਾਧੀਆਂ ਫਾਈਲਾਂ ਵਿਚੋਂ ਪੁਰਾਣੇ ਅੰਮ੍ਰਿਤਸਰ ਦੇ ਨਕਸ਼ੇ , ਜਨਮ ਮਰਨ ਦੇ ਖਾਨਿਆਂ ਵਿਚੋਂ ਲੋਕਾਂ ਦੇ ਪੇਸ਼ਿਆਂ ਤੇ ਹੋਰ ਗੱਲਾਂ ਦੀ ਭਾਲ ਕੀਤੀ ਸੀ ਤੇ 6 'ਨੀਲੀ ਬਾਰ' (1952) ਲਿਖਣ ਲਈ ਨਵਾਬ ਕਾਲਾ ਬ ਗ ਦੇ ਹੈਡ ਮੁਨਸ਼ੀ, ਕਲ ਲੰਮਾ ਸਮਾਂ ਰਹਿਕੇ ਨਾਵਲ ਵਿਚ ਪਿੱਠਭੂਮ ਲਈ ਮਸਾਲਾ ਜਮਾਂ ਕੀੜਾ ਸੀ । ਵੱਡੇ ਖਾਨਾਂ, ਨਵਾਬਾਂ ਤੇ ਭੂਪਤੀਆਂ ਦੇ ਲਾਗੇ ਰਹਿਕੇ ਸ਼ਿਕਾਰ ਖੇਡਣ ਤੇ ਨਾਚ-ਰੰਗ ਦੀਆਂ ਮਹਿਫਲਾਂ ਨੂੰ ਵੇਖਦਿਆਂ ਹੋਇਆਂ ਉਹਨਾਂ ਦੇ ਘਰ ਪਰਿਵਾਰ, ਰਹਿਣ ਸਹਿਣ, ਵਰਤੋਂ ਵਿਹਾਰ ਅਥਵਾ ਉਹਨਾਂ ਦੀ ਮਾਨਸਿਕਤਾ ਦਾ ਅਧਿਐਨ ਕੀਤਾ ਸੀ । 'ਮੁਲਤਾਨੀ ਗਲਾਸਰ’, ‘ਨੂੰ ਝਨਾਂ' ਜਨਰਲ ਓਡਵਾਇਰ ਦੀ ਸੈ-ਜੀਵਨੀ ਅਨੰਦ ਪੁਸਤਕਾਂ ਪੜ੍ਹੀਆਂ ਸਨ ਤੇ ਪੁਰਾਤੱਤਵ ਸਮੱਗਰੀ ਦੀ ਛਾਣਬੀਣ ਕੀਤੀ ਸੀ । ਪਿਉ ਪੁੱਤਰ', ਸਿਲ ਅਲੂਣੀ' ਅਤੇ 'ਦੀਨ ਤੇ ਦੁਨੀਆਂ' (1951) ਵਿਚਲੇ ਰਾਜਸੀ ਪਿਛੋਕੜ ਲਈ ਉਸ ਨੇ ਸਿੰਘ ਸਭਾ, ਨਾਮਧਾਰ ਤੇ ਆਰੀਆ ਸਮਾਜ ਦੀਆਂ ਲਹਿਰਾਂ ਬਾਰੇ ਸਰਕਾਰੀ ਤੇ ਗੈਰ ਸਰਕਾਰੀ ਕਿਤਾਬਾਂ ਦਾ ਪਾਠ ਕੀਤਾ ਸੀ ? ਰਾਵਲਪਿੰਡੀ ਦੇ ਲਾਗੇ ਮੌਰਗਾਹ ਦੇ ਤੇਲ ਕਾਰਖ਼ਾਨੇ ਦੇ ਮਜ਼ਦੂਰਾਂ ਦੇ ਜੀਵਨ ਬਾਰੇ ਨਾਵਲਿਟ 'ਚਗਰਾਤਾ’ (1950) ਉਥੇ ਹੀ ਰਹਿਕੇ ਲਿਖਿਆ ਸੀ ਤੇ ਸੰਬੰਧਤ ਕਾਰਖਾਨੇ ਦੀ ਟਰੇਡ ਯੂਨੀਅਨ ਦੇ , ਸਕੱਤਰ ਪਾਸੋ` ਜਾਣਕਾਰੀ ਪ੍ਰਾਪਤ ਕੀਤੀ ਸੀ । ਨਰੂਲਾ ਦੇ ਦੱਸਣ ਅਨੁਸਾਰ “ਲੋਕ ਦੁਸ਼ਮਣ' (1952) ਲਈ ਆਮ ਚੋਣਾਂ ਸਮੇਂ ਪੈਪਸੂ ਦੇ 13