ਪੰਨਾ:Alochana Magazine January, February and March 1985.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਦਿਸ਼ਯ ਮੁਲਕ ਅਲੰਕਾਰਾਂ ਦਾ ਨਿਰੂਪਣ ਕੀਤਾ ਹੈ । ਅਪੱਯ ਦੀਖਸ਼ਿਤ ਨੇ ਵੀ ਆਪਣੇ ਰਥ ‘ਚਿ ਮਾਸਾ' ਵਿਚ ਉਰਮਾ ਪ੍ਰਪੰਚ' ਦੇ ਅਲੰਕਾਰਾਂ ਵਿਚ ਸਭ ਤੋਂ ਵਧ ਮਹਿਮਾਂ ਉਪਮਾ ਦੀ ਹੀ ਗਾਈ ਹੈ । ਇਸ ਦਾ ਮੂਲ ਕਾਰਨ ਇਹ ਹੈ ਕਿ ਉਪਮਾ ਵਿਧੀ ਰਾਹੀਂ ਚਿਤ੍ਰ ਜਾਂ ਬਿੰਬ ਪੇਸ਼ ਹੁੰਦੇ ਹਨ । ਬਿੰਬਾਂ ਰਾਹੀਂ ਅਸੀ ਅਪ੍ਰਸਤੁਤ ਉਪਮਾਨ ਨਾਲ ਵਧੇਰੇ ਰਾਗਾਤਮਿਕ ਸੰਬੰਧ ਜੋੜ ਕੇ ਵਾਸਤਵਿਕ ਜੀਵਨ ਨੂੰ ਵਧੇਰੇ ਪ੍ਰਭਾਵਸ਼ਾਲੀ ਰੂਪ ਵਿਚ ਵੇਣ ਵਿਚ ਸਮਰੱਥ ਹੋ ਜਾਂਦੇ ਹਾਂ । ਜਿਵੇਂ ਕਿ ਅਸਲੀ ਜੀਵਨ ਨੂੰ ਸਾਨੂੰ ਬਿੰਬਾਂ ਦੇ ਦਰਪਣ ਰਾਹੀਂ ਵਿਖਾਇਆ ਜਾ ਰਿਹਾ ਹੋਵੇ ਕਿਉਂ ਜੋ ਸੌਂਦਰਯ ਦਾ ਮੂਲ ਜੀਵਨ ਅਤੇ ਪ੍ਰਕ੍ਰਿਤੀ ਹੀ ਹੈ । ਇਸ ਲਈ, ਇਨਾਂ ਸਾਦਿਸ਼ਯ ਮੁਲਕ ਅਲੰਕਾਰਾਂ ਰਾਹੀਂ ਜੀਵਨ ਤੇ ਪ੍ਰਕ੍ਰਿਤੀ ਦੇ ਸੌਂਦਰਯ ਦਾ ਇਕੱਠਾ ਹੀ ਉਪਭੋਗ ਕਰਦੇ ਹਾਂ । ਇਹੋ ਕਾਰਨ ਹੈ ਕਿ ਕਾਵਿ ਵਿਚ ਅਤੁਤ-ਵਿਧਾਨ ਦੀ ਇੰਨੀ ਮਹਿਮਾ ਗਾਈ ਜਾਂਦੀ ਹੈ । ਇਹ ਕਾਰਨ ਹੈ ਕਿ ਅਲੰਕਾਰ ਨੂੰ ਸੌਂਦਰਯ ਦਾ ਉਤਪਾਦਨ ਧਰਮ ਸਵੀਕਾਰ ਕੀਤਾ ਜਾਂਦਾ ਹੈ । ਕਾਵਿ ਦੀ fਸਰਜਨ ਪ੍ਰਕ੍ਰਿਆ ਵਿਚ ਇਸੇ ਲਈ ਅਲੰਕਾਰਾਂ ਦਾ ਇਨਾਂ ਗੌਰਵਪੂਰਨ ਸਨ ਸਵੀਕਾਰ ਕੀਤਾ ਜਾਂਦਾ ਹੈ । ਇਸੇ ਲਈ ਪੰਡਤਰਾਜ ਜਗਨ ਨਾਥ ਸਾਦਿਯੇ ਦੀ ਸੁੰਦਰਤਾ ਅਤੇ ਅਨੌਖੇ ਆਨੰਦ ਨੂੰ ਅਪ੍ਰਸਤੁਤ ਵਿਧਾਨੇ ਅਤੇ ਬਿ: ਵਿਧਾਨ ਦੇ ਲਈ ਲਾਜ਼ਮੀ ਮੰਨਦੇ ਹਨ ,8 ਕਵਿ ਵਿਚ ਅਪ੍ਰਸਤੁਤ ਵਿਧਾਨ ਦੇ ਉਪਕਰਣ ਮਨੁੱਖੀ ਜੀਵਨ ਅਤੇ ਪ੍ਰਕ੍ਰਿਤੀ ਵਿਚੋਂ ਹੀ ਲਏ ਜਾਂਦੇ ਹਨ । ਇਸ ਪ੍ਰਸਤੁਤ ਵਿਧਾਨ ਨਾਲ ਕਥਨ ਵਿਚ ਅਭਿਯਤਾ ਦੇ ਵਕੁਤਾ ਆਉਂਦੀ ਹੈ । ਸਾਦਿਸ਼ਯ ਵਿਧਾਨ ਰਾਹੀਂ ਨਾ ਕੇਵਲ ਬਿੰਬਾਂ ਦੀ ਰਚਨਾ ਹੁੰਦੀ ਹੈ ਸਗੋਂ ਸਾਜ਼ਿਸ਼ ਜੀਵਨ ਆਚਰਣ ਦਾ ਵੀ ਇਕ ਪ੍ਰਮੁੱਖ ਆਧਾਰ ਬਣ ਜਾਂਦਾ ਹੈ । ਮਨੁੱਖੀ ਜੀਵਨ ਨੂੰ ਸੁੰਦਰ ਬਣਾਉਣ ਲਈ ਸ਼ਿੰਗਾਰ ਅਤੇ ਅਲੈ ਲਈ ਤਾਂ ਕ੍ਰਿਤੀ ਦਾ ਸਾਦਿਸ਼ਯ ਹੀ ਪ੍ਰਮੁੱਖ ਹੁੰਦਾ ਹੈ । ਮਨੁੱਖੀ ਸੌਂਦਰਯ-ਬੋਧ ਦਾ ਆਧਾਰ ਵੀ ਸਾਜ਼ਿਸ਼ਯ ਹੀ ਹੁੰਦਾ ਹੈ । ਉਪਮਾ ਵਿਚ ਸਾਜ਼ਿਸ਼ਯ ਹੀ ਸੌਂਦਰਯ ਦਾ ਮੂਲ ਕਾਰਣ ਹੁੰਦਾ ਹੈ । ਜੇ ਉਪਮਾ ਵਿਚ ਸਾਜ਼ਿਸ਼ਯ ਵਿਧਾਨ ਦੋਸ਼ਪੂਰਨ ਹੋਵੇਗਾ ਤਾਂ ਸੌਂਦਰਯ ਦੀ ਥਾਂ ਤੇ ਅਸੌਂਦਰਯ ਦੀ ਹੀ ਸ਼ਿਸ਼ਟੀ ਹੋਵੇਗੀ । ਉਪਮਾਂ ਤੋਂ ਇਲਾਵਾ ਹੋਰ ਉਸ ਨਾਲ ਸੰਬੰਧ ਰੱਖਣ ਵਾਲੇ ਅਲੰਕਾਰ---ਅਨੰਵਯ, ਵਿਅਤਿਰੇਕ, ਤੀਪ ਆਦਿ ਸਭ ਵਿਚ ਸੌਂਦਰਯ ਦਾ ਕਾਰਣ, ਭੌਤਿਕ ਜਵਨ ਦਾ ਸਾਖਿਆਤਕਾਰ ਹੈ । 2.2.3.2. ਵਾਸਤਵਮੂਲਕ ਅਲੰਕਾਰ ਅਤੇ ਵਾਸਤਵਿਕਤਾ ਦਾ ਸਰੂਪ : ਰਟ ਨੇ ਆਪਣੇ ਇਸ ਵਰਗ ਦੀ ਰਚਨਾ ਇਸ ਮੰਤਵ ਨੂੰ ਲੈ ਕੇ ਕੀਤੀ ਸੀ ਕਿ ਕੁਝ ਅਲੰਕਾਰਾਂ ਵਿਚ ਨਿਰੇ ਜੀਵਨਗਤ ਯਥਾਰਥ ਅਤੇ ਕਿਤੀਗਤ ਯਥਾਰਥ ਦੇ ਸੁਭਾਵਕ ਚਿਤ ਅੰਕਿਤੇ ਹੁੰਦੇ ਹਨ ਇਸ ਲਈ, ਉਨ੍ਹਾਂ ਦਾ ਵਾਸਤਵਿਕ ਹੀ ਸੌਂਦਰਯ ਦਾ ਦੇ ਕਾਰਣ ਹੁੰਦਾ ਹੈ । ਭਾਰਤੀ ਵਿਚ ਤਾਂ ਜਿਵੇਂ ਦੇ ਵੇਂ ਯਥਾਰਥ ਵਰਣਨ ਨਾਲ 110