ਪੰਨਾ:Alochana Magazine January, February and March 1985.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਲੰਕਾਰਿਕ ਵਰਗੀਕਰਣ ਦੇ ਅਧਾਰ -ਡਾ. ਆਸ਼ਾ ਨੰਦ ਵੋਹਰਾ 2.2,2.3. ਵਿਦਿਆਧਰ ਦਾ ਵਰਗੀਕਰਣ : ਵਿਦਿਆਧਰ ਨੇ ਆਪਣੇ ਗ੍ਰੰਥ 'ਏਕਾਵਲੀ' ਵਿਚ ਆਪਣਾ ਅਲੰਕਾਰਾਂ ਦਾ ਵਰਗੀਕਰਣ ਆਚਾਰਯ ਨੂੰ ਹੀ ਆਧਾਰ ਬਣਾ ਕੇ ਪੇਸ਼ ਕੀਤਾ। ਇਨ੍ਹਾਂ ਭਾਸ਼ਾ ਭੇਦ ਨਾਲ ਰੁਯੱਕ ਦੇ ਅਲੰਕਾਰ ਵਰਗਾਂ ਨੂੰ ਸਵੀਕਾਰ ਕਰ ਕੇ 'ਸੋਸ਼ਟੀ’ ਅਤੇ ‘ਸੰਤਰ’ ਦੇ ਵਰਗੀਕਰਣ ਲਈ 'ਅਨਯੋਯਾ ਸ਼ਲੇਸ਼ ਪੇਸ਼ਲ’ ਵਰਗ ਦੀ ਕਲਪਨਾ ਕੀਤੀ । ਇਨ੍ਹਾਂ ਪਹਿਲਾਂ ਸ਼ਬਦ-ਅਰਥ-ਗਤ ਅਲੰਕਾਰ ਮੰਨ ਕੇ ਫਿਰ ਅਰਥ ਅਲੰਕਾਰਾਂ ਦੀ ਵਰਗੀਕਰਣ ਆਚਾਰਯ ਰੂੜੱਕ ਦੇ ਸਦ੍ਰਿਸ਼ਯ ਮੁਲਕ ਅਲੰਕਾਰਾਂ ਦੇ ਤਿੰਨ ਉਪਵਰਗਾਂ - 1. ਭੇਦ ਭੇਦ ਪ੍ਰਧਾਨ, 2. ਅਭੇਦ-ਪ੍ਰਧਾਨ ਅਤੇ 3. ਗਮਯਮਾਨ-ਅਪਮਯ -ਦੇ ਆਧਾਰ ਤੇ ਤਿੰਨ ਅਲੰਕਾਰ ਵਰ ਦੀ ਕਲਪਨਾ ਕੀਤੀ । ਵਿਰੋਧ ਮੁਲਕ ਅਤੇ ਸੰਗਲੀ ਮੁਲਕੇ ਵਰਗਾਂ ਨੂੰ ਵਿਦਿਆਧਰ ਨੇ ਵੀ ਸਵੀਕਾਰ ਕੀਤਾ ਹੈ । ਰੂਥੱਕ ਦੇ ਨਿਆਏ ਮੁਲਕੇ ਅਲੰਕਾਰਾਂ ਦੇ ਤਿੰਨ ਵਰਗਾਂ-ਲੋਕ-ਨਿਆਏ, ਵਾਕਯ-ਨਿਆਏ ਅਤੇ ਤਰਕ-ਨਿਆਏਵਿਚੋਂ ਇਨਾਂ, ਨਿਰੇ ਲੋਕ ਨਿਆਏ ਆਈ ਵਰਗ ਦੀ ਹੋਂਦ ਨੂੰ ਹੀ ਸਵੀਕਾਰ ਕੀਤਾ ਹੈ । ਰੂੜੱਕ ਦੇ ਗੁੜਾਰਥ ਪ੍ਰਤੀਤੀ ਮੁਲਕ ਅਲੰਕਾਰ ਵਰਗ ਨੂੰ ਇਨਾ ਬਲਾਦ ਗੂੜਾਰਥ ਪ੍ਰਤੀਤੀ ਮੁਲਕ ਵਰਗ' ਦਾ ਨਾਂ ਦਿੱਤਾ ਹੈ । ਇਨ੍ਹਾਂ ਰੂੜੱਕ ਦੇ ਵਰਗੀਕਰਣ ਨੂੰ ਸਵੀਕਾਰ ਕਰ ਕੇ ਉਨ੍ਹਾਂ ਦੇ ਵੱਡੇ ਹੋਏ ਅਵਰਗੀਕ੍ਰਿਤ ਅਲੰਕਾਰਾਂ ਨੂੰ ਵੀ ਉਨ੍ਹਾਂ ਹੀ ਵਰਗਾਂ ਵਿਚ ਸ਼ਾਮਿਲ ਕਰਨ ਦਾ ਜਤਨ ਕੀਤਾ ਹੈ । ਮਿਸਾਲ ਵਜੋਂਸੁਭਾਵਕਤੀ, ਭਾਵਿਕ ਅਤੇ ਉੱਦਾਤ ਨੂੰ ਇਨਾਂ ਬਲਾਦ ਗੁੜਾਰਥ ਪ੍ਰਤੀਤੀ ਮੁਲਕ ਵਰਗੇ ਵਿਚ ਹੀ ਸ਼ਾਮਲ ਕਰ ਦਿੱਤਾ ਹੈ । ਪਰ ਇਹ ਗੱਲ ਵਿਚਾਰ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ । ਸੁਭਾਵਕਤੀ, ਭਾਵਿਕ ਅਤੇ ਉੱਦਾਤ ਵਿਚ ਕਿਸੇ ਗੁੜ ਅਰਥ ਦੀ ਵਿਅੰਜਨਾ ਜਾਂ ਪਤੀਤੀ ਨਹੀਂ ਹੁੰਦੀ ਸਗੋਂ ਵਸਤੂ-ਵਰਣਨ ਹੀ ਪੇਸ਼ ਕੀਤਾ ਜਾਂਦਾ ਹੈ ! ਰੂਕ ਇਨ੍ਹਾਂ ਅਲੰਕਾਰਾਂ ਦੇ ਅਜਿਹੇ ਸੁਭਾ ਨਾਲ ਵਾਕਫ਼ ਸਨ । ਇਸ ਲਈ ਉਨ੍ਹਾਂ ਇਨਾਂ ਅਲੰਕਾਰਾਂ ਨੂੰ ਵਰਗੀਕਤ ਨਹੀਂ ਕੀਤਾ ਸੀ । ਵਿਦਿਆਧਰ ਜੇ ਇਨਾਂ, ਅਲੰਕਾਰਾਂ ਨੂੰ ਵਰਗਕਿਤ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਕਿਸੇ ਮੁਲ ਤੱਤ ਦੇ ਆਧਾਰ ਤੇ ਨਵ ਵਰਗ ਦੀ ਕਲਪਨਾ ਕਰਨੀ ਚਾਹੀਦੀ ਸੀ। ਜੇ ਉਹ ਅਜਿਹੀ ਕਲਪਨਾ ਨਹੀਂ *ਲੜੀ ਜੋੜਨ ਲਈ ਵੇਖੋ ‘ਆਲੋਚਨਾ` ਦਾ ਜੁਲਾਈ-ਸਤੰਬਰ, 1984 ਅੰਕ 100