ਪੰਨਾ:Alochana Magazine January, February, March 1967.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਲੀਪ ਕੌਰ ਟਿਵਾਣਾ ਕਰਤਾਰ ਸਿੰਘ ਦੁੱਗਲ ਦੀ ਕਹਾਣੀ-ਕਲਾ ਕਰਤਾਰ ਸਿੰਘ ਦੁੱਗਲ ਪੰਜਾਬ ਦੇ ਚੋਣਵੇਂ ਕਹਾਣੀਕਾਰਾਂ ਵਿੱਚੋਂ ਹੈ । ਉਸ ਨੇ ਵਿਅਕਤੀਗਤ ਚਿਤਨ, ਵਿਅਕਤੀਗਤ ਯਥਾਰਥ, ਵਿਅਕਤੀਗਤ ਹਿਤ ਤੇ ਵਿਅਕਤੀ ਵਿਕਾਸ ਨੂੰ ਮੁੱਖ ਰੱਖ ਕੇ ਜੀਵਨ ਤੇ ਜਗਤ ਦਾ ਮੁਲੰਕਣ ਕੀਤਾ ਹੈ । ਇਸ ਲਈ ਉਸ ਦੀਆਂ ਕਹਾਣੀਆਂ, ਵਿਅਕਤੀ ਦੀ ਹੱਦ ਦੀਆਂ ਵੱਖਰੀਆਂ ਵੱਖਰੀਆਂ ਸਤਹਾਂ, ਵਿਅਕਤੀਚਿੰਤਨ ਦੇ ਅਨੇਕ ਧਰਾਤਲਾਂ, ਵਿਅਕਤੀਗਤ ਸੰਵੇਦਨਾਵਾਂ ਦੇ ਅਣਗਿਣਤ ਮੰਡਲਾਂ ਦੇ ਪਲ ਛਿਨ ਬਦਲਦੇ ਰੰਗਾਂ ਨੂੰ ਫੜਨ ਦਾ ਜਤਨ ਕਰਦੀਆਂ ਰਹਿੰਦੀਆਂ ਹਨ । ਅੱਜ ਦੀ ਯੁਗ-ਚੇਤਨਾ ਨੇ ਪੁਰਸ਼ ਪ੍ਰਕ੍ਰਿਤੀ ਤੇ ਇਨ੍ਹਾਂ ਦੇ ਆਪਸੀ ਸੰਬੰਧਾਂ ਨੂੰ ਗਤੀ-ਸ਼ੀਲ ਰੂਪ ਵਿਚ ਹੀ ਪ੍ਰਵਾਨ ਕੀਤਾ ਹੈ । ਸੋ ਅੱਜ ਦੇ ਕਲਾਕਾਰ ਲਈ ਮਨੁੱਖ ਨੂੰ ਅਹਿੱਲ, ਗਤੀਹੀਨ ਕਿਸ਼ਮਾ ਮੰਨਣਾ ਯੋਗ ਵੀ ਨਹੀਂ। ਵਿਗਿਆਨ ਨੇ ਮਨੁੱਖੀ ਯਥਾਰਥ ਦਾ ਇਕ ਨਵਾਂ ਸੰਕਲਪ ਉਸਾਰਨ ਵਿਚ ਬੜਾ ਵੱਡਾ ਹਿੱਸਾ ਪਾਇਆ ਹੈ । ਕਾਰਣ-ਕਾਰਜ ਨਿਯਮ ਦੀ ਸੋਝੀ ਨੇ ਮਨੁੱਖ ਨੂੰ ਸੰਸਾਰ ਦੀ ਭਾਲ ਵਿਚ ਇਕ ਮਸ਼ੀਨ ਵਾਂਗ ਲਾ ਦਿੱਤਾ । ੧੭ਵੀਂ ਸਦੀ ਦੇ ਨਿਉਟਨ ਤੇ ਗੈਲੀਲੀਓ ਦੀਆਂ ਖਜ਼ਾਂ ਦਾ ਸਹਾਰਾ ਲੈ ਕੇ ਪੱਛਮ ਵਿਚ ਇਹ ਰੁਚੀ ੧੯ਵੀਂ ਸਦੀ ਦੇ ਦੂਜੇ ਅੱਧ ਤੀਕ ਸਿਖਰ ਉੱਤੇ ਅੱਪੜ ਗਈ ਤੇ ਹਰ ਕਾਰਜ ਪਿੱਛੇ ਕਾਰਣ ਟੋਲਦਾ ਮਨੁੱਖ ਇਸ ਟੋਲ ਨੂੰ ਮਨੁੱਖੀ ਮਨ ਦੇ ਅੰਦਰ ਵੀ ਲੈ ਗਿਆ । ਇਸ ਪੜਾਉ ਉੱਤੇ ਜਦ ਕਹਾਣੀ ਤੁਰਦੀ ਹੈ। ਤਾਂ ਉਹ ਚਾਣਚੱਕ ਵਾਪਰੇ ਸੰਜਗ ਉੱਤੇ ਆਧਾਰਿਤ ਹੋਣ ਦੀ ਥਾਂ ਕਾਰਣ-ਵੱਸ ਹੁੰਦ ਦਿੱਸਦੀ ਹੈ । | ਮਾਰਕਸ ਨੇ ਜਦੋਂ ਮਨੁੱਖ ਤੇ ਉਸ ਦੀ ਮਾਨਸਿਕ ਪੱਧਰ ਨੂੰ ਭੋਤਿਕ ਪਰਿਸਥਿਤੀਆਂ ਦੀ ਉਪਜ ਦੱਸਿਆ ਤਾਂ ਇਸ ਦੇ ਪਿੱਛੇ ਵੀ ਕਾਰਣ-ਕਾਰਜ ਨਿਯਮ ਖਲੋਤਾ ਹੋਇਆ ਸੀ । ਇੱਥੇ ਅੱਪੜ ਕੇ ਪਦਾਰਥਵਾਦ ਹੀ ਜੀਵਨ ਦਾ ਆਦਰਸ਼ ਬਣ ਗਿਆ, ਜਿਸ ਨੇ ਪੁਰਾਣੀਆਂ ਕਦਰਾਂ ਕੀਮਤਾਂ ਉੱਤੇ ਤਕੜੀ ਸੱਟ ਮਾਰੀ । ਜਦੋਂ ਨਿਸਚਿਤ ਕਦਰਾਂ ਕੀਮਤਾਂ ਦਾ ਰਾਹ ਮਨੁੱਖ ਕੋਲੋਂ ਛੁੱਟ ਗਿਆ ਤਾਂ ਉਹ ਆਪਣੇ ਆਪ ਨੂੰ ਸੰਭਾਲਣ ਵੱਲ ਹੋ ਤੁਰਿਆ । ੮੨