ਪੰਨਾ:Alochana Magazine January, February, March 1967.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦. ਇੱਕ ਆਈ ਅਣਸੱਦੀ ਦੂਆ ਗਾਂਦੀ ਤਾਲ ਬੇਤਾਲ ॥ ੧੧. ਇਸ਼ਕ ਤੇ ਮੁਸ਼ਕ ਛਪੇ ਗੁੱਝੇ ਨਹੀਂ ਹੁੰਦੇ । ੧੨. ਈਦੀ ਨੂੰ ਤੰਬਾ । ੧੩. ਉਹ ਕਿਹੜੀ ਗਲੀ ਜਿਥੇ ਕੰਤ ਨੀ ਖਲੀ । ੧੪. ਕਿਮਸਤ ਦਿਆ ਬੱਲੀਆ ਰਿੱਧੀ ਖੀਰ ਤੇ ਹੋਈ ਗਿਆ ਦੱਲਆ ੧੫. ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ । ੧੬. ਕੁੱਬੇ ਦੀ ਲੱਤ ਕਾਰੀ ਆਈ । ੧੭. ਕਈ ਮਰੈ ਕੋਈ ਜੀਐ ਸੁਥਰਾ ਘੋਲ ਪਤਾਸੇ ਪੀਐ । ੧੮. ਗੁਰੂ ਜਿਨ੍ਹਾਂ ਦੇ ਟੱਪਣੇ ਚਲੇ ਜਾਣ ਛੜੱਪ । ੧੯. ਗੁਰੂ ਤੇ ਚੇਲਾ ਲਾਲਚੀ, ਖੇਡਣ ਦਾਓ ਦਾ । ੨੦, ਆ ਆੜਿਆ, ਪ੍ਰਸ਼ਾਦ ਲੰਗਰਾ (ਪੰ: ਆ ਅੜਿਓਂ ਪ੍ਰਸ਼ਾਦ ਲੰਗਰੋ) । ਇਸ ਤੋਂ ਇਲਾਵਾ ਸੈਂਕੜੇ ਹੋਰ ਕਹਾਵਤਾਂ ਆਦਿ ਹਨ, ਜਿਹੜੀਆਂ ਪੰਜਾਬੀ ਕਹਾਵਤਾਂ ਦਾ ਖੁੱਲਾ ਅਨੁਵਾਦ ਜਾਪਦੀਆਂ ਹਨ । ਉਪਰ ਦੱਸੀ ਪੁਸਤਕ ਵਿਚ ਬਾਕੀ ਭਾਸ਼ਾਵਾਂ ਵਿਚ ਪ੍ਰਚਲਿਤ ਮੁਹਾਵਰਿਆਂ ਨਾਲ ਟਾਕਰਾ ਕੀਤਾ ਗਿਆ ਹੈ, ਪਰ ੨੦੪ ਸਫ਼ ਦੀ ਵੱਡੇ ਸਾਈਜ਼ ਦੀ ਪੁਸਤਕ ਵਿਚ ਇਕ ਵਾਰ ਵੀ ਕਿਸੇ ਹਾਵਰੇ ਨੂੰ ਪੰਜਾਬੀ ਨਾਲ ਸਾਂਝਾ ਜਾਂ ਰਲਦਾ ਦੱਸਣ ਦੀ ਖੇਚਲ ਨਹੀਂ ਕੀਤੀ ਗਈ । | ਡੋਗਰੀ ਸਾਹਿੱਤ (ਆਧੁਨਿਕ ਤਥਾ ਪੁਰਾਤਨ) . ਡਿਗਰੀ ਸਾਹਿੱਤ ੧੯੪੭ ਤੀਕ ਤਾਂ ਲਕ-ਸਾਹਿੱਤ ਦੀ ਪੱਧਰ ਉੱਤੇ ਹੀ ਚਲਿਆ ਆਉਂਦਾ ਸੀ, ਪਰ ਸੁਤੰਤਰਤਾ ਉਪਰੰਤ, ਲੋਕਾਂ ਵਿਚ ਆਪੋ ਆਪਣੀਆਂ ਬੋਲੀਆਂ ਨੂੰ ਵਧਾਉਣ ਫੁਲਾਉਣ ਵਾਸਤੇ ਉਤਸ਼ਾਹ ਪੈਦਾ ਹੋਇਆ, ਜਿਸ ਵਲੋਂ ਹੁਣ ਕੁੱਝ ਕੁ ਸੱਜਣ a ਪਾਸੇ ਸਚੇਤ ਹੋ ਕੇ ਕਾਵਿ-ਰਚਨਾ; ਨਾਵਲ, ਕਹਾਣੀ, ਡਰਾਮੇ ਆਦਿ ਰਚਣ ਲਈ ਪਏ ਹਨ । ਇਸ ਥਾਂ ਅਸੀਂ ਪੁਰਾਤਨ ਅਤੇ ਨਵੀਨ ਰਚਣਹਾਰਿਆਂ ਦੇ ਕੁੱਝ ਨਮੂਨ ਪੇਸ਼ ਕਰਦੇ ਹਾਂ । ਕਵਿਤਾ : (੧) ਕਿਲਿਆਂ ਬਤਨਾ ਛੁੜੀ ਦਿੱਤਾ । ਸਾਥੀ ਕੰਨੈ ਭਰੀ ਲਿਆਨੀਆਂ ਪਾਣੀ । ਬੁਰਾ ਬੋ ਲੋਕ ਇਸ ਗੰਗਬ ਦਾ, ਅਨ-ਦੋਸਿਆਂ ਗੀ ਦੱਸ ਦਿੰਦਾ ਐ ਜਾਨੀ । ਕੀਹਾਂ ਸੈ ਕੰਨੈ ਹੱਸਣਾ ਬੋਲਣਾ ਕੀਹਾਂ ਸੈ ਕੰਨੈ ਗੱਲ ਗਲਾਣੀ ? 24