ਪੰਨਾ:Alochana Magazine January, February, March 1967.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਵੇਂ : “ਉਸ ਖਾਧਾ, ਮੈਂ ਪੀਤਾ, ਤੇ ਮਾਰਿਆ’ ਅਤੇ ‘ਰਤਨ ਨੇ ਦਿਖਆਂ, ਟੀਟੀ ਬਾਬੂ ਨੇ ਉਦੀ ਸੂਹ ਕੱਢੀ ਲੈਤੀ । ਪਰ ਜਦੋਂ ਭੂਤਕਾਲਿਕ ਕ੍ਰਿਆ ਨਾਲ ਨਾਂਵ ਆਵੇ ਜਾਂ “ਨੈ ਹਰ ਹਾਲਤ ਵਿਚ ਆਉਂਦਾ ਹੈ । ਹਾਂ, ਨਾਂਵ ਦਾ ਅੰਤਲਾ ਸੂਰ ਦੀਰਘ ਹੋ ਜਾਂਦਾ ਹੈ ਅਤੇ ਜੇ ਪਹਿਲਾਂ ਹੀ ਦੀਰਘ ਹੋਵੇ ਤਾਂ ਉਹ ਟਿਕਿਆ ਰਹਿੰਦਾ ਹੈ । ਜਿਵੇਂ : 'ਮਾਊ ਨੇ ਆਖਿਆ, ਮੁੰਡੇ ਨੇ ਆਖਿਆ, ਭਰਾਉ ਨੇ ਦਿੱਤਾ । ਪੁਣਛੀ ਵਿਚ ਇਹ ‘ਨੈ’ ਜਾ ‘ਨੇ ਇਸ ਤਰ੍ਹਾਂ ਦੇ ਰੂਪਾਂ ਵਿਚ ਨਹੀਂ ਲਗਦਾ । ਜਿਵੇਂ : 'ਮਾਊ ਆਖਿਆ, ਮੁੰਡੇ ਆਖਿਆ' ਤੇ ‘ਭਰਾਉ ਦਿੱਤਾ’ ਵਿਚ । ਸੰਪ੍ਰਦਾਨ ਪਸਰਗ ਲਈ', ਪੰਜਾਬੀ ਅਤੇ ਡੋਗਰੀ ਦੋਹਾਂ ਵਿਚ ਵਰਤਿਆ ਜਾਂਦਾ ਹੈ । ਡੋਗਰੀ ਵਿਚ ਇਹ ਦੀ ਥਾਂ ਕਿਧਰੇ ‘ਤੈ’ ਜਾਂ ਵਾਸਤੇ (ਆਸਤੈ) ਵੀ ਵਰਤਿਆ ਜਾਂਦਾ ਹੈ । ਅਧਿਕਰਣ ਪਰਸਰਗ-ਵਿਚ, ਉੱਪਰ, ਪਰ’ ਤਿੰਨੇ ਵੀ ਪੰਜਾਬੀ ਵਾਂਙ ਡਿਗਰੀ ਵਿਚ ਵੀ ਵਰਤੇ ਜਾਂਦੇ ਹਨ । ‘ਵਿਚ ਡਗਰੀ ਵਿਚ, ਮਲਵਈ ਵਾਂ ਬੱਚ’ ਬਣ ਜਾਂਦਾ ਹੈ ਜਾਂ ਕੇਵਲ ‘ਚ' ਹੀ ਰਹਿ ਜਾਂਦਾ ਹੈ, ਜਿਵੇਂ : ਉਹ ਕੰਮੈ ਜੈ ’ਚ ਬੜਾ ਸ਼ਹਾਰ ਐ', | ਇਸੇ ਤਰ੍ਹਾਂ ਵਿੱਚੋਂ’ ਅਤੇ ‘ਵਿੱਚ' ਨੂੰ 'ਬੱਚਾ’ ਅਤੇ ‘ਚ ਜਾ ਬਿਚਾਦਾ' (ਵਿਕਾਰੀ ਰੂਪਾਂ ਵਿਚ) ਵਰਤਿਆ ਜਾਂਦਾ ਹੈ । ਮੂਲ ਰੂਪ ਵਿਚ ਕੋਈ ਅੰਤਰ ਨਹੀਂ ਆਉਂਦਾ। ਡਿਗਰੀ ਅਤੇ ਪੰਜਾਬੀ ਦੇ ਬਹੁਤ ਸਾਰੇ ਸਮਾਨ-ਯੋਜਕ ‘ਤੇ, ਅਤੇ, ਪਰ, ਆਦਿ । ਆਪਸ ਵਿਚ ਮਿਲਦੇ ਹਨ । ਹੋਰ ਯੋਜਕ ਇਹ ਹਨ : “ਜੇ, ਤਾਂ, ਜੋ, ਜਿਹੜਾ (ਜਿਹਦਾ), ਨਾਲੇ, ਭੀ, ਦਹੀਂ, ਸਗੋਂ, ਜਾਂ, ਭਾਏ (ਭਾਵੇਂ), ਨਹੀਂ ਤਾਂ, ਤਾਂ ਭੀ, ਇਸ ਲਈ, ਪਈ ਜੇ, ਜੇਕਰ, ਇਸ ਕਰੀ ( = ਇਸ ਲਈ), ਤਾਂ ਚ, ਮਤੇ ( = ਮਤਾਂ), ਕੰਨੇ ਕਨੇ, ਨਹੀਂ ਤਾਂ, ਜਦੂ, ਜੀਹਾਂ ( = ਜਿਵੇ), ਆਦਿ। | ਕਾਰਕ : ਪੰਜਾਬੀ ਤੇ ਡੋਗਰੀ (ਸਮੇਤ ਕਾਂਗੜੀ ਦੇ) ਦੌਹਾਂ ਵਿਚ, ਕਾਰਕਾਂ ਅਨੁਸਾਰ ਨਾਵਾਂ ਦੇ ਰੂਪ ਬਦਲਦੇ ਹਨ । ਉਨ੍ਹਾਂ ਦੀ ਸਮਾਨਤਾ ਅੱਗੇ ਦਿੱਤੀ ਜਾ ਰਹੀ ਰੂਪਾਵਲੀ ਤੋਂ ਸਿੱਧ ਹੋ ਜਾਂਦੀ ਹੈ : ६२