ਪੰਨਾ:Alochana Magazine January, February, March 1967.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਠੋਹਾਰੀ ਜਾਂ ਪੁਣਛੀ ‘ਪਕਾਈ ਛੜਿਆ’ ਜਾਂ ਪਕਾ ਛੋੜਿਆ' ਡੋਗਰੀ ਵਿਚ 'ਪਕਾਈ ਓੜਿਆ ਜਾਂ ਪਕਾਊੜਿਆਂ' ਬਣ ਜਾਂਦਾ ਹੈ । “ਪਕਾਈ ਛੜਿਆ’ ਵਿਚ ‘ਛ’ ਪਹਿਲੋਂ 'ਸ਼' ਵਿਚ ਫਿਰ “ਹ’ ਵਿਚ ਬਦਲਿਆ ਅਤੇ ਉਸ ਤੋਂ ਬਾਦ ਕੇਵਲ ‘ੴ’ ਰਹਿ ਗਿਆ ਜਾਪਦਾ ਹੈ । 'ਛੇ' ਵਿਚਲ ‘ਓ' ਧੁਨੀ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ‘ਛ' ਵਿਅੰਜਨ ਲੋਪ ਹੋ ਜਾਂਦਾ ਹੈ । ਡੋਗਰੀ ਵਿਚ ਇਹ ਪ੍ਰਭਾਵ ਪੁਣਛੀ ਅਤੇ ਪੁਠੋਹਾਰੀ ਦਾ ਜਾਪਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਬੋਲੀਆਂ ਵਿਚਲਾ ਇਹ ਰੂਪ ਕੇਂਦਰੀ ਪੰਜਾਬੀ ਨਾਲ ਸਾਂਝ ਰੱਖਦਾ ਹੋਇਆ ‘ਪਕਾ ਛੱਡਿਆ ਹੈ, ਪਰ ਪੁਣਛੀ ਅਤੇ ਹਾਰੀ ਵਿਚ ਪਕਾਈ ਛੜਿਆ' ਜਾਂ 'ਪਕਾਈ ਛੁੜਿਆ' ਹੈ। ਪੁਠੇਹਾਰੀ, ਪੁਣਛੀ ਅਤੇ ਮੀਰਪੁਰੀ ਵਿਚ ਇਸ ਪ੍ਰਕਾਰ ਦੇ ਕੁਝ ਕੁ ਹੋਰ ਉਦਾਹਰਣ ਇਹ ਹਨ :-ਪਾਈ ਛਿੜਿਆ, ਸੱਟੀ ਛੜਿਆ, ਰੱਖੀ ਛੋੜਿਆ, ਪੜ੍ਹਾਈ ਛੱੜਿਆ । ਵੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਕ੍ਰਿਆਵਾਂ ਬਣਾਉਣ ਦੀ ਰੀਤੀ ਵਧੇਰੇ, ਪੰਜਾਬੀ ਸਮੂਹ ਦੀਆਂ ਪੱਛਮੀ ਸ਼ਾਖਾਂ ਦੀ ਇੱਕ ਖ਼ਾਸ ਸਿਫ਼ਤ ਹੈ ਕਿਉਂ ਕਿ ਜਿਉਂ ਜਿਉਂ ਅਸੀਂ ਪੂਰਬੀ ਪੰਜਾਬੀ ਵੱਲ ਵਧਦੇ ਜਾਂਦੇ ਹਾਂ ਤਾਂ 'ਛੜਿਆ’ ਤੇ ‘ਛੱਡਿਆ’ ਵਿਚ ਬਦਲਦਾ ਜਾਂਦਾ ਹੈ । ਹਿੰਦੀ-ਉਰਦੂ ਵਿਚ 'ਛੜਾ' ਤਾਂ ਹੈ, ਪਰ ਛੜਿਆ ਨਹੀਂ। ਇਸੇ ਤਰ੍ਹਾਂ ‘ਰੱਖਾ’ ਦੀ ਥਾਂ ਪੰਜਾਬੀ ਵਿਚ ਰੱਖਿਆ ਹੈ । ਡੋਗਰੀ ਦੇ ਇਸ ਤਰ੍ਹਾਂ ਦੇ ਸ਼ਬਦਾਂ ਵਿਚ ਮੂਲ ਧਾਤੂ ਨਾਲ ਇਆ' ਜਾਂ “ੜਿਆ’ ਲਾ ਕੇ ਕ੍ਰਿਆਵਾਂ ਬਣਾਈਆਂ ਜਾਂਦੀਆਂ ਹਨ ਜੋ ਕੇਂਦਰੀ ਪੰਜਾਬੀ ਅਤੇ ਇਸ ਦੀਆਂ ਉਪ/ਭਾਸ਼ਾਵਾਂ ਵਿਚ ਇੱਕ ਢੰਗ ਨਾਲ ਚਲਦਾ ਹੈ । ਇਸ ਤਰ੍ਹਾਂ ਦੇ ਭੂਤ-ਲਿਕ ਸੰਗਤ ਰੂਪਾਂ ਦੇ ਕੁੱਝ ਕੁ ਹੋਰ ਨਮੂਨੇ ਹੇਠਾਂ ਦਿੱਤੇ ਜਾਂਦੇ ਹਨ । ਬੈਕਟਾਂ ਵਿਚ ਪੁਠੋਹਾਰੀ ਅਤੇ ਪੁਣਛੀ ਵਗੈਰਾ ਦੇ ਰੂਪ ਹਨ : | ਖਾਉੜਿਆ-ਖਾਈਓੜਿਆ (ਖਾਈ ਛੜਿਆ); ਪੀਉੜਿਆ ਪੀ ਓੜਿਆ (ਪੀ ਛੜਿਆ): ਕਰੂੜਿਆ ਜਾਂ ਕਰੀ/ਓੜਿਆ (ਕਰ ਛੱੜਿਆ ਜਾਂ ਕਰੀ ਛੋੜਿਆ); ਸਾਂਭੀਓੜਿਆਂ ਜਾਂ ਸਾਂਭੜਿਆ (ਸਾਂਭੀ ਛੋੜਿਆ ਜਾਂ ਸੰਭਾਲੀ ਛੱੜਿਆ; ਡਰਾਊੜਿਆ ਜਾਂ ਡਰਾਈ/ਓੜਿਆ (ਡਰਾਈ ਛੜਿਆ); ਮਰੋੜੀ/ਓੜਿਆ ਜਾਂ ਮਰੋੜੂੜਿਆਂ (ਰੋੜੀ ਛੋੜਿਆ); ਇਸਤ, ਲਿੰਗ ਰੂਪ ਇੰਝ ਹੋਣਗੇ : ਪੀਛੜੀ+ਪੀਊੜੀ ; ਪਾ/ਛੜੀ+ਪਾਉੜੀ | ਸੁਣਾ/ਛੋੜੀ+ਸੁਣਾਉੜੀ ; ਬਣਾ ਛੜੀ+ਬਣਾਉੜੀ ਇਨਾਂ ਨਾਲ ਜੇ ਅੰਤ ਵਿਚ ਅਨੁਸਾਰ ਲਾ ਲਏ ਜਾਣ ਤਾਂ ਆਗਿਆ-ਸੂਚਕ ਕ੍ਰਿਆਵਾਂ ਬਣ ਜਾਂਦੀਆਂ ਹਨ, ਜਿਵੇਂ ਪੀ/ਛੜੀ' ਆਦਿ । ਉੱਪਰ ਦਿੱਤੇ ਸ਼ਬਦਾਂ ਦੇ ਉੱਤਮ ਪੁਰਖ ਵਾਚਕ ਸੰਭਾਵ ਭਵਿਖਤ ਰੂਪ ਬਣਾਉਣ ਲਈ ‘ਗੀ’ ਪ੍ਰਧਯ ਲਗਦਾ ਹੈ : ੫੬