ਪੰਨਾ:Alochana Magazine January, February, March 1967.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਜਲ ਸਿੰਘ ਬਾਹਰੀ ਡੋਗਰੀ ਅਤੇ ਪੰਜਾਬੀ ਭੂਮਿਕਾ, ਨਾਂ : ਡੋਗਰੀ, ਜੰਮੂ-ਕਸ਼ਮੀਰ ਰਿਆਸਤ ਦੇ ਜੰਮ ਪ੍ਰਾਂਤ ਦੇ 'ਡੂੰਗਰ’ ਦੇ ਇਲਾਕੇ ਈ ਪ੍ਰਮੁਖ ਬੋਲੀ ਹੈ ਅਤੇ 'ਡੂੰਗਰ' ਸ਼ਬਦ ਤੋਂ ਹੀ ਇੱਥੋਂ ਦੀ ਬਲੀ ਦਾ ਨਾਂ ਡੋਗਰੀ' ਪਿਆ ਹੈ । ਡੁੱਗਰ' ਸ਼ਬਦ ਦੀ ਉਤਪਤੀ ਬਾਰੇ ਬਹੁਤ ਅਨੁਮਾਨ ਲਾਏ ਗਏ ਹਨ, ਪਰ ਹਾਲਾਂ ਕਿਸੇ ਸਾਂਝੇ ਫ਼ੈਸਲੇ ਨਿਸ਼ਚਿਤ ਨਹੀਂ ਹੋਇਆ। ਪੰਜਾਬ ਨੋਟਸ ਐਂਡ ਕੁਐਰੀਜ਼ ਦੇ ਅਪ੍ਰੈਲ ੧੮੮੪ ਦੇ ਪਰਚੇ ਦੇ ਪੰਨਾ ੮੪ ਉਤੇ ਇਸ ਸ਼ਬਦ ਬਾਰੇ ਕਿਹਾ ਗਿਆ ਹੈ : "Dogarh has a legendary origin. Dogarhs include any Cross-bred people : Do-two, and Gar-(=nia) is maker. (The word however is Duggar, the d' being cerebral)."'1 | ਇਸ ਬੱਚਗਾਨਾ ਰਾਏ ਅਨੁਸਾਰ ਡੋਗਰ’ ਨੂੰ 'ਦੋਗਰ' ਸਮਝ ਕੇ ਇੱਥੋਂ ਦੇ ਵਸਨੀਕਾਂ ਨੂੰ 'ਦੋਗਲੇ' ਦੱਸਿਆ ਹੈ ਪਰ ਕਸ਼ਮੀਰ ਦੀ ਸਭ ਤੋਂ ਪੁਰਾਤਨ ਤੇ ਪ੍ਰਮਾਣਿਕ ਇਤਿਹਾਸ-ਪੁਸਤਕ ‘ਰਾਜ-ਗਿਣੀ' ਵਿਚ ਕਿਸੇ ਥਾਂ ਵੀ 'ਡੋਗਰਿਆਂ ਨੂੰ ਦੂਜਾਤੀਏ' ਜਾਂ ਦੋਗਲੇ ਨਹੀਂ ਦੱਸਿਆ ਗਿਆ । ਰਾਜ-ਗਿਣੀ' ਦੇ ਸੰਪਾਦਕ ਡਾਕਟਰ ਸਟਾਈਨ ਨੇ ਡੁੱਗਰ' ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਦਿਗਤ' ਤੋਂ ਹੋਈ ਮੰਨੀ ਹੈ। ਇਸੇ ਮਤ ਦੇ ਹਾਮੀ ਡਾਕਟਰ ਅਰਸਨ ਵੀ ਹਨ 3 . ਇਕ ਪ੍ਰਚਲਿਤ ਵਿਚਾਰ ਅਨੁਸਾਰ, 'ਡੂੰਗਰ' ਦੇ ਝੀਲਾਂ-ਸਰੋਈਸਰ' ਅਤੇ ‘ਮਾਨਸਰ’ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹੈ । ‘ਗਤ' ਦਾ ਅਰਥ ਹੈ 'ਟੋਆਂ, ਇਸ ਤਰ੍ਹਾਂ 'ਗ == ਦੋ ਟੋਏ । ਇਸ ਤੋਂ ਵਿਗੜਦਾ ਵਿਗੜਦਾ ਇਹ 'ਡੱਗਰ' ਬਣ ਗਿਆ | 1 Panjab Notes and Queries : April 1884, p. 87. 2 Raj Trangni Tr. by Dr. Stein-p. 432 Vol. II: • Grierson on Panjabi-Panjabi Deptt., Panjab Govt., Patiala. F. Drew ; “Jainmoo Kashmir Territories. ੨੯