ਪੰਨਾ:Alochana Magazine January, February, March 1967.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ (੧੯੫੪), ਸਾਹਸੀ ਸੰਸਾਰ (੧੯੫੫), ਮੋਰੀ ਰਾਜਸਥਾਨ ਯਾਤ੍ਰ (੧੯੫੭), ਈਰਾਨ ਕੀ ਕਹਾਨੀਆਂ (੧੯੫੮), ਦੂਸਰੀ ਦੁਨੀਆ (੧੯੫੯), ਬ੍ਰਿਟੇਨ ਮੇਂ ਚਾਰ ਸਪਤਾਹ (੧੯੬੦), “ਯੁਗ ਪੁਰਸ਼ ਰਾਮ' ਉੱਤੇ ਇਨ੍ਹਾਂ ਨੂੰ ਪੁਰਸਕਾਰ ਭੀ ਪ੍ਰਾਪਤ ਹੋਇਆ ਹੈ । ਉਜੈਨ ਦੀ ਵਿਕ੍ਰਮ ਯੂਨੀਵਰਸਿਟੀ ਨੇ ੪ ਫ਼ਰਵਰੀ ਨੂੰ ਪੰ. ਸੁਮਿ ਨੰਦਨ ਪੰਤ ਅਤੇ ਪੰ, ਵਿਸ਼ ਨਾਥ ਪ੍ਰਸਾਦ ਮਿਸ਼ ਨੂੰ ਆਨਰੇਰੀ ਡਾਕਟੋਰੇਟ ਪ੍ਰਦਾਨ ਕੀਤੀ ਹੈ । ਪੰਤ ਜੀ ਦੀ ਸਾਹਿੱਤ ਸੇਵਾ ਦਾ ਵੇਰਵਾ ਅਸੀਂ ਇਕ ਪਿਛਲੇ ਅੰਕ ਵਿਚ ਦੇ ਚੁੱਕੇ ਹਾਂ । ਮਿਸ਼ ਦੀ ਅਜ ਕੱਲ ਗਯਾ ਦੇ ਮੁਗਧ ਵਿਦਿਆਲੇ ਵਿਚ ਹਿੰਦੀ ਵਿਭਾਗ ਦੇ ਅਧਿਅੱਖ ਹਨ | ਆਪ ਹਿੰਦੀ ਸਾਹਿੱਤ ਦੇ ਰੀਤਿ ਕਾਲ (ਸੰਨ ੧੬੪੩-੧੮੪੩) ਦੇ ਅਧਿਕਾਰੀ ਵਿਦਵਾਨ ਹਨ । ਬਿਹਾਰੀ ਅਤੇ ਘਨ ਆਨੰਦ ਨਾਂ ਦੇ ਕਵੀਆਂ ਉੱਤੇ ਆਪ ਜੀ ਦੀ ਖੋਜ ਬੇਜੋੜ ਹੈ । | ਪੰ. ਸ੍ਰੀ ਰਾਮ ਸ਼ਰਮਾ (ਜਨਮ ਸੰਨ ੧੮੯੫) ਦਾ ਦੇਹਾਂਤ ੨੮ ਫ਼ਰਵਰੀ ਨੂੰ ਆਗਰਾ ਵਿਚ ਹੋ ਗਿਆ ਹੈ । ਆਪ ਕਲਕੱਤਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਮਾਸਿਕ ਪੱਤਰ ਵਿਸ਼ਾਲ ਭਾਰਤ' ਦੇ ਸੰਪਾਦਕ ਸਨ । ਆਪ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ : ਸ਼ਿਕਾਰ, ਬੋਲਤੀ ਪ੍ਰਤਿਮਾ, ਪ੍ਰਾਣੋਂ ਕਾ ਸੌਦਾ, ਹਮਾਰੀ ਗਾਏਂ, ਝਾਂਸੀ ਕੀ ਰਾਨੀ, ਜੀਵਨ-ਕਣ, ਜੰਗਲ ਕੇ ਗੀਤ, ਅਸ਼ਰੂਮਾਲ, ੧੯੪੨ ਕੇ ਸੰਸਮਰਣ । ਚੌਥੀਆਂ ਆਮ ਚੋਣਾਂ ਤੋਂ ਬਾਦ ਬਣੀ ਲੋਕ-ਸਭਾ ਦੇ ਪਹਿਲੇ ਦਿਨ ਦੇ ਅਧਿਵੇਸ਼ਣ ਦੇ ਅਧਿਅੱਖ ਸੇਠ ਗੋਵਿੰਦ ਦਾਸ ਹਿੰਦੀ ਦੇ ਉੱਘੇ ਨਾਟਕਕਾਰ ਹਨ । ਇਨ੍ਹਾਂ ਦੀ ਮਹਾਨ ਸਾਹਿੱਤ ਸੇਵਾ ਵੱਜ ਇਨ੍ਹਾਂ ਨੂੰ ਅਭਿਨੰਦਨ ਗੰਥ ਪੇਸ਼ ਕੀਤਾ ਗਿਆ ਸੀ । ਉੱਤਰ ਪ੍ਰਦੇਸ਼ ਸਰਕਾਰ ਨੇ ਆਪ ਜੀ ਦੀ ਸਾਹਿੱਤ ਸੇਵਾ ਦੇ ਸਨਮਾਨ ਵਿੱਚ ਮਾਰਚ ਮਹੀਨੇ ਵਿਚ ਦਸ ਹਜ਼ਾਰ ਰੁਪੈ ਦਾ ਇਕ ਵਿਸ਼ਿਸ਼ਟ ਪ੍ਰਸਕਾਰ ਪ੍ਰਦਾਨ ਕੀਤਾ ਹੈ । ਆਪ ੧੯੩੪ ਵਿੱਚ ਮੱਧ ਪ੍ਰਦੇਸ਼ ਹਿੰਦੀ ਸਾਹਿਤ ਸੰਮੇਲਨ ਦੇ ਅਧਿਅੱਖ ਚੁਣੇ ੩ ਸਨ । ਅੱਜ ਕਲ ਆਪ ਹਿੰਦੀ ਸਾਹਿਤ ਸੰਮੇਲਨ ਪ੍ਰਯਾਗ ਦੇ ਅਧਿਅੱਖ ਭੀ ਹਨ ! . ਨੇ ਸੀ ਸ਼ਾਰਦਾ (ਮਾਸਿਕ), “ਲੋਕ ਮਤ’ ਅਤੇ ‘ਜਯ ਹਿੰਦ ਦੈਨਿਕ ਪੱਤਰਾਂ ਦੀ ਸਥਾਪਨਾ ਭੀ ਕੀਤੀ : 'ਇੰਦੂਮਤੀ' (ਨਾਵਲ) ਤੋਂ ਅਲਾਵਾ ਆਪ ਜੀ ਦੇ ਪ੍ਰਮੁਖ ਨਾਟਕ ਸਨ : ਹਰਸ਼, ਕਵ, ਪ੍ਰਕਾਸ਼, ਸਪਧਾ, ਸ਼ਸ਼ਿ ਗੁਪਤ, ਸ਼ੇਰ ਸ਼ਾਹ, ਭਿਕਸ਼ੂ ਸੇ ਬਲ, ਗਿਹਸਥ ਤੇ ਭਿਕਸ਼ੂ, ਭਾਰਤੇਂਦੂ ਅਦਿ । ਕੁੱਲ ਮਿਲਾ ਕੇ ਇਨ੍ਹਾਂ ਦੇ ਗ੍ਰੰਥਾਂ ਦੀ ਗਿਣਤੀ ੧੫੦ ਦੇ ਨੇੜੇ ਪੁੱਜਦੀ ਹੈ । ૧૮૫