ਪੰਨਾ:Alochana Magazine January, February, March 1967.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: ਦੰਦਾ?' ਆਦਿ ਨਾਕਸ ਹਨ । ਇਨ੍ਹਾਂ ਤੇ ਦਰਸ਼ਕ ਹੱਸ ਪੈਂਦੇ ਹਨ ਅਤੇ ਵਾਤਾਵਰਣ ਦੀ ਗੰਭੀਰਤਾ ਵਿਚ ਵਿਘਨ ਪੈਦਾ ਹੋ ਜਾਂਦਾ ਹੈ । | ਅਦਾਕਾਰਾਂ ਵਿੱਚੋਂ ਐਸ. ਐਸ. ਬਖਸ਼ੀ ਨੇ, ਜੋ ਨਿਰਮਾਤਾ ਵੀ ਸੀ,ਜਗਨ ਨਾਥ ਅਤੇ ਜੋਗਿੰਦਰ ਕੌਰ ਦੀਵਾਨ ਨੇ ਅਤਿਅੰਤ ਨਿਪੁੰਨਤਾ ਨਾਲ ਪਾਰਟ ਕੀਤੇ । ਇਹ ਦੋਵੇਂ ਮੰਚ ਉੱਤੇ ਚਿਤਰਦਿਆਂ ਸੱਚ ਮੁੱਚ ਰੋਂਦੇ ਰਹੇ । ਇਨ੍ਹਾਂ ਦੇ ਹੰਝੂ ਡੱਲੇ ਨਹੀਂ ਸਨ ਜਾਂਦੇ | ਬਖ਼ਸ਼ੀ ਤਾਂ ਨਾਟਕ ਖ਼ਤਮ ਹੋਣ ਦੇ ਬਾਦ ਵੀ ਰੋਂਦਾ ਰਿਹਾ । ਲੋਕ ਪਰਵੇਸ਼ ਸੇਠੀ), ਦੀਵਾਨਾ (ਦੁਰਗਾ ਦਾਸ) । ਪਿਆਰਾ ਸਿੰਘ (ਬਲਵੰਤ ਬੀਬਾ) ਅਤੇ ਪੂਰਨ (ਜੀ. ਸਭਰਵਾਲ) ਅਤਿਅੰਤ ਸੁਲਝੇ ਹੋਏ ਪਾਤਰ ਸਨ । ਨਾਟਕ ਦੀ ਪ੍ਰਧਾਨਗੀ ਸ੍ਰੀ ਸੁਜਾਨ ਸਿੰਘ, ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨੇ ਕੀਤੀ । ਜੋਗਿੰਦਰ ਕੌਰ ਤੇ ਐਸ. ਐਸ. ਬਖ਼ਸ਼ੀ (ਜਿਗਰੇ’ ਵਿਚ . .. " • " " " "" " " ਸਰਬੋਤਮ ਕਲਾਕਾਰ ਚੰਡੀਗੜ ਦੀਆਂ ਦੇ ਪ੍ਰਾਈਵੇਟ ਸੰਸਥਾਵਾਂ 'ਪੰਜਾਬ ਨਾਟ ਸੰਘ' ਅਤੇ 'ਇੰਡੀਅਨ ਬਟਰ ਰੀਵਾਈਵਲ ਗਰੁਪ' ਵਲੋਂ ਰੰਗ-ਮੰਚ ਦੀ ਉੱਨਤੀ ਵਾਸਤੇ ਜੋ ਯਤਨ ਹੋ ਰਿਹਾ ਹੈ, ਉਹ ਅਤਿਅੰਤ ਸ਼ਲਾਘਾਯੋਗ ਹੈ । ਇਨ੍ਹਾਂ ਦੋਹਾਂ ਸੰਸਥਾਵਾਂ ਵੱਲੋਂ ਹਰ ਸਾਲ ਟੈਗੋਰ ਥੇਟਰ, ਚੰਡੀਗੜ੍ਹ ਵਿਚ ਨਾਟਕ-ਮਕਬਲਾ ਕਰਵਾਇਆ ਜਾਂਦਾ ਹੈ ਜਿਸ ਵਿਚ ਦਰਜਨ ਤੋਂ ਵੱਧ ਇਕਾਂਗੀ ਨਾਟਕ ਤਿੰਨ ਤਿੰਨ ਦਿਨ ਖੇਡੇ ਜਾਂਦੇ ਹਨ । ਸਰਬੋਤਮ ਕਲਾਕਾਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ । ਪੰਜਾਬ ਨਾਟ ਸੰਘ ਵਲੋਂ ਇਨਾਮ ਦੇਣ ਲਈ ਉਚੇਚੇ ਤੌਰ ਉੱਤੇ ਬੰਬਈ ਤੋਂ ਕਿਸੇ ਫ਼ਿਲਮੀ ਸਿਤਾਰੇ ਨੂੰ ਬੁਲਾਇਆ ਜਾਂਦਾ ਹੈ ਜੋ ਪੰਜਾਬੀ ਫਿਲਮਾਂ ਅਤੇ ਨਾਟਕ ਦੇ ਸਰਬੱਤਮ ਕਲਾਕਾਰਾਂ ਨੂੰ ਇਨਾਮ ਦੇਦੇ ਹਨ । ਸਾਲ ੧੯੬੬ ੧੬੨