ਪੰਨਾ:Alochana Magazine January, February, March 1967.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੱਖ ਵੀ ਪਹਿਚਾਣ ਸਕਦੀ ਸੀ । ਏਨੀ ਵੱਡੀ ਸਟੇਜ ਸੱਖਣੀ ਸੱਖਣੀ ਜਾਪਦੀ ਸੀ । ਮੰਜੇ ਉੱਤੇ ਵਿਛੀ ਚਾਦਰ ਖੂੰਜੇ ਲਗਦੀ ਸੀ । | ਸਰਨੀ (ਰੋਗੀ) ਨੂੰ ਜਦ ਮਾਸੜ ਆਵਾਜ਼ ਮਾਰਦਾ ਸੀ ਤਾਂ ਉਹ ਆਈ 'ਮਾਸੀ ਜੀ ਜਵਾਬ ਦੇਂਦੀ ਸੀ । fਪਿਆਰ ਸਿੰਘ ਦੀ ਥਾਂ ਉਹ ਸਵਰਨ ਸਿੰਘ ਬੱਲ ਜਾਂਦੀ ਸੀ । ਕਈ ਵਾਕ ਦੋਬਾਰਾ ਬੋਲ ਜਾਂਦੀ । ਇਹ ਸਭ ਤੋਂ ਢਿੱਲਾ ਪਾਤਰ ਸੀ । ਲਾਲੇ ਦੇ ਅੰਦਰ ਆਉਣ ਦੇ ਬਾਦ ਦਰਵਾਜ਼ੇ ਦਾ ਪਰਦਾ ਬਾਹਰੋਂ ਠੀਕ ਹੋ ਜਾਂਦਾ ਹੈ । ਬਾਹਰਲੇ ਦਰਵਾਜ਼ੇ ਦੇ ਬੰਦ ਹੋਣ ਦਾ ਪ੍ਰਭਾਵ ਖੁਦਕੁਸ਼ੀ ਵਾਲੇ ਦ੍ਰਿਸ਼ ਲਈ ਬਹੁਤ ਜ਼ਰੂਰ ਸੀ । ਪਰ ਦਰਵਾਜ਼ੇ ਦਾ ਕਿਵਾੜ ਕੋਈ ਨਾ ਲਗਾਇਆ ਗਿਆ । ਜਗਨ ਨਾਥ ਦੀ ਇਕ ਮੁੱਛ ਈ ਡਿੱਗ ਪਈ । ਰਾਣੀ ਦੇ ਫਾਹੇ ਲੈਣ ਵਾਸਤੇ ਜੋ ਕੁੰਡੇ ਵਾਲਾ ਸਰੀਆ ਛੱਤ ਵਿਚ ਲਟਕਾਇਆ fਗਿਆ, ਉਸ ਉਤੇ ਕੋਈ ਸ਼ਮਾਂਦਾਨ ਜਾਂ ਹੋਰ ਸਜਾਵਟੀ ਚੀਜ਼ ਲਟਕਦੀ ਹੋਣੀ ਚਾਹੀਦੀ ਸੀ । ਇੰਜ ਲਗਦਾ ਸੀ ਜਿਵੇਂ ਉਹ ਕੇਵਲ ਖੁਦਕੁਸ਼ੀ ਵਾਸਤੇ ਲਗਾਇਆ ਹੈ । ਫਾਹਾ ਲੈਣ ਵਾਸਤੇ ਰਾਣੀ ਨੂੰ ਕੋਈ ਸੂਤਰੀ ਰੱਸਾ ਦੇਣਾ ਚਾਹੀਦਾ ਸੀ । ਚਾਦਰ ਨਾਲ ਫਾਹ ਨਹੀਂ ਲਿਆ ਜਾ ਸਕਦਾ। ਫਿਰ ਕਮਰੇ ਵਿਚ ਪਿੱਛੋਂ ਆਏ ਜਗਨ ਨਾਥ ਨੂੰ ਸ਼ਰੀਆ ਛਤ ਵਿਚ ਹਿਲਦਾ ਵੇਖ ਕੇ ਇਹ ਕਿਵੇਂ ਪਤਾ ਲਗ ਗਿਆ ਕਿ ਰਾਣੀ ਚਾਦਰ ਨਾਲ ਫਾਹ ਲੈਣ ਲੱਗੀ ਸੀ । ਉਹ ਕਿੰਨਾ ਚਿਰ ਚਾਦਰ ਈ ਚੁੱਕੀ ਫਿਰਦਾ ਰਿਹਾ, ਦੇ ਮੱਥੇ ਨਾਲ ਲਾਵੇ ਕਦੇ ਰੋਵੇ, ਕਦੇ ਕੱਛੇ ਮਾਰ ਲਵੇ । ਆਪਣੇ ਘਰ ਵਿਚ ਜਗਨ ਨਾਥ ਜਰਾਬਾਂ ਚੜਾਈ ਮੰਜੇ ਤੇ ਬੈਠਦਾ ਹੈ । ਇਹ ਅਸੁਭਾਵਕ ਹੈ । | ਨਾਟਕਕਾਰ ਨੇ ਕਈ ਵਾਰਤਾਲਾਪ ਲਿਖਣ ਲੱਗਿਆਂ ਦਰਸ਼ਕਾਂ ਦਾ ਧਿਆਨ ਨਹੀਂ ਰੱਖਿਆ ਜਾਪਦਾ । ਦਰਸ਼ਕਾਂ ਦੀ ਖਿੱਲੀ ਉਡਾ ਕੇ ਹੱਸਣਾ ਢੁੱਕਵਾਂ ਪ੍ਰਤੀਤ ਹੁੰਦਾ ਸੀ । ਉਦਾਹਰਣ : ਰਾਣੀ ਅਤਿਅੰਤ ਦੁੱਖ ਤੇ ਤਰਲੇ ਵਿਚ ਲੋਕ ਨੂੰ ਆਪਣੇ ਨਿਰਦੋਸ਼ ਹੋਣ ਦਾ ਵਿਸ਼ਵਾਸ਼ ਦਿਵਾਉਣ ਲਈ ਇੰਜ ਦੇ ਵਾਕ ਬੋਲਦੀ ਹੈ : ਮੈਨੂੰ ਤੁਹਾਡੇ ਨਾਲ ਈ ਲਾਭ ਏ । ਮੈਂ ਤੁਹਾਨੂੰ ਤਨੋਂ ਮਨੋਂ ਪਿਆਰ ਕਰਾਂਗੀ ।' ਮੇਰੇ ਮਨ ਵਿਚ ਤੁਹਾਡੇ ਲਈ ਪਿਆਰ ਏ । ਮੇਰਾ ਕੋਈ ਟਿਕਾਣਾ ਨਹੀਂ । ਏਸੇ ਤਰਾਂ ਪਿਆਰਾ ਸਿੰਘ ਦਾ ਵਾਕ : “ਦੁਰਗਾ ਦਾਸ ਆਖਣਾ ਸੀ, ਤੇਰੇ ਪੁੱਤਰ ਵਿਚ ਸ਼ਾਹ ਸਤ ਨਹੀਂ ਸੀ, “ਪੂਰਨ ਦੇ ਬਲ ਮਾਰਦਾ ਨਾ ਤੇ ਹੋਰ ਉਹਨੂੰ ਸ਼ਾਬਾਸ਼ੇ ੧੬੧