ਪੰਨਾ:Alochana Magazine January, February, March 1967.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੇਸ਼ ਕੀਤੇ ਜਾਣ ਵਾਲੇ ਨਾਟਕ ਵਸ਼ੇ ਅਤੇ ਤਕਨੀਕ ਦੇ ਪੱਖੋਂ ਮੰਚ ਲਈ ਵੰਗਾਰ ਸਨ । ਜ਼ਿੰਦਗੀ ਤੋਂ ਦੂਰ’, ‘ਕਿੰਗ ਮਿਰਜ਼ਾ ਤੇ ਸਪੇਰਾ’ ਅਤੇ ‘ਆਪਣਾ ਘਰ' ਵਰਗੇ ਨਾਟਕਾਂ ਲਈ ਤਾਂ ਦਰਸ਼ਕਾਂ ਨੂੰ ਉਚੇਚੇ ਤੌਰ ਉੱਤੇ ਤਿਆਰ ਹੋ ਕੇ ਆਉਣ ਦੀ ਲੋੜ ਹੈ । ਦੁਰਭਾਗ ਵੱਸ ਕੁੱਝ ਸ਼ਰਾਰਤੀ ਅਨਸਰ ਇੰਚ ਭਾਰੂ ਹੋਇਆ ਕਿ ਉਸ ਨੇ ਦਰਸ਼ਕਾਂ ਅਤੇ ਅਦਾਕਾਰਾਂ ਵਿਚ ਇਕਸੁਰਤਾ ਹੋਣ ਹੀ ਨਾ ਦਿੱਤੀ। ਇਸ ਦੇ ਬਾਵਜੂਦ ਤਜਰਬਾਤੀ ਪੱਖ ਤੋਂ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਸੂਟ ਪਾਉਣ ਵਾਲੀ ਨਹੀਂ ਸੀ । ਜ਼ਿੰਦਗੀ ਤੋਂ ਦੂਰ ਕਪੂਰ ਸਿੰਘ ਘੁੰਮਣ ਦੇ ਇਸ ਨਾਟਕ ਵਿਚ ਬੜੇ ਵਿਸ਼ਾਲ ਰੰਗ ਮੰਚ ਦੀ ਕਲਪਣਾ ਹੈ । ਪਹਿਲੇ ਅਤੇ ਤੀਜੇ ਐਕਟ ਦਾ ਕਾਰਜ ਕਸ਼ਮੀਰ ਦੀਆਂ ਪਹਾੜੀਆਂ ਵਿਚ ਵਾਪਰਦਾ ਹੈ । ਚੀ ਦੇ ਬਿਰਛ, ਪਾਣੀ ਦੇ ਚਸ਼ਮੇ, ਵੱਡੇ ਵੱਡੇ ਪੱਥਰ, ਬਰਫ਼ੀਲੀਆਂ ਚੋਟੀਆਂ, ਪੱਥਰਾਂ ਦੇ ਮੱਠ, ਆਦਿ ਮੰਚ ਉੱਤੇ ਵਿਖਾਉਣ ਲਈ ਮਹਿੰਦਰਾ ਕਾਲਜ, ਪਟਿਆਲਾ ਦੀ ਨਾਟਕ-ਮੰਡਲੀ ਨੇ ਬਹੁਤ ਸਾਰੇ ਇਤਰੇ ਹੋਏ ਪੜਾਵਿਆਂ ਅਤੇ ਫ਼ਲੈਟਾਂ ਦੀ ਵਰਤੋਂ ਕੀਤੀ । ਮੰਚ ਉੱਤੇ ਘਾਹ ਵੀ ਖਿਲਾਰ ਦਿੱਤਾ । ਪਰੰਤ ਪਾਸਿਆਂ ਵਲ ਲੱਗੀਆਂ ਹੋਈਆਂ ਕਨਾਤਾਂ, ਸਿਰ ਉੱਤੇ ਸ਼ਾਮਿਆਨਾ ਅਤੇ ਲਟਕਦੇ ਮਾਈਕ ਨੇ ਉਨ੍ਹਾਂ ਦੇ ਇਸ ਭਰਮ ਨੂੰ ਤੋੜ ਦਿੱਤਾ ਕਿ ਪਰਦਾ ਉੱਠਦਿਆਂ ਸਾਰ ਦਰਸ਼ਕ ਕਸ਼ਮੀਰ ਪਹੁੰਚ ਜਾਣਗੇ । ਕਸ਼ਮੀਰ ਉਸਾਰਨ ਲਈ ਸਾਰੀ ਸੈਟਿੰਗ ਉਨ੍ਹਾਂ ਨੂੰ ਦਰਸ਼ਕਾਂ ਦੇ ਸਾਹਮਣੇ ਹੀ ਕਰਨੀ ਪਈ । ਗੱਤੇ ਦੇ ਪੱਥਰ, ਪਹਾੜ, ਦਰਖ਼ਤ ਚੁੱਕੀ ਜਾਂਦਿਆਂ ਵੇਖ ਕੇ ਦਰਸ਼ਕ ਅਨੋਖਾ ਵਿਅੰਗਮਈ ਹਾਸਾ ਹੱਸ ਰਹੇ ਸਨ । ਇਸ ਨਾਟਕ ਦੀ ਪੇਸ਼ਕਾਰੀ ਵਾਸਤੇ ਕਸ਼ਮੀਰ ਦੀ ਝਾਕੀ ਉਸਾਰਨ ਉਪਰੰਤ ਬੱਦਲਾਂ ਦੀ ਛਾਂ ਹੋ ਜਾਣੀ, ਬੱਦਲ ਫਟ ਜਾਣੇ, ਬੱਦਲਾਂ ਦੇ ਗੱਜਣ, ਵੱਸਣ ਅਤੇ ਬਿਜਲੀ ਕੜਕਣ ਦੇ ਪਰਭਾਵ ਉਸਾਰਨੇ ਵੀ ਬਹੁਤ ਜ਼ਰੂਰੀ ਸਨ । ਮੰਚ ਉੱਤੇ ਚਾਨਣ ਦੇ ਘੇਰੇ ਵੀ ਬਣਨੇ ਚਾਹੀਦੇ ਸਨ ਤਾਂ ਜੋ ਜ਼ਿੰਦਗੀ ਤੋਂ ਦੂਰ, ਯਥਾਰਥ ਤੋਂ ਦੂਰ, ਕਲਪਣਾ ਦੇ ਦੇਸ ਦਾ ਸੁਪਨ-ਸੰਸਾਰ ਠੀਕ ਤਰ੍ਹਾਂ ਉਸਾਰਿਆ ਜਾ ਸਕਦਾ । ਪਰੰਤੁ ਬਿਜਲੀ-ਪ੍ਰਬੰਧ ਅਤਿਅੰਤ ਨਾਕਿਲ ਸੀ । ਨਿਸ਼ਾ ਜਦ ਕਵੀ ਨੂੰ ਆਖਦੀ ਹੈ ਔਹ ਵੇਖੋ ਕਾਲੀਆਂ ਘਟਾਵਾਂ ...ਕਵੀ ਦੇ ਪੈਰਾਂ ਵਿਚ ਸਿਜਦੇ ਕਰਨ ਲਈ ਉੱਪਰ ਨੂੰ ਉੱਠਦੀਆਂ ਆ ਰਹੀਆਂ ਨੇ ਤਾਂ ਮੰਚ ਉੱਤੇ ਚਾਨਣ ਮੱਧਮ ਹੋ ਜਾਣਾ ਚਾਹੀਦਾ ਹੈ । ਇਸੇ ਤਰਾਂ ‘ਕਲਪਣਾ-ਦੇਸ਼ ਵਿਚ ਇਹ ਯਥਾਰਥ ਦੀ ਬਿਜਲੀ ਕਿੱਥੋਂ ਕੜਕ ਪਈ ?' ਆਦਿ ਅਨੇਕਾਂ ਵਾਕ, ਮੰਚ ਦੇ ਪਿਛੋਕੜ ਵਿੱਚ, ਪ੍ਰਭਾਵਾਂ ਦੀ ਇਕਸੁਰਤਾ ਬਗ਼ੈਰ ਨਿਰਾਰਥਕ ਹੋ ਜਾਂਦੇ ਹਨ । ਇਹ ਪ੍ਰਭਾਵ ਯੁਕਤੀ-ਪੂਰਬਕ ਨਾ ਦਿੱਤੇ ਜਾ ਸਕੇ । ਮੰਚ ਉੱਤੇ ਪਿੰਜਰ ਦਾ ਪ੍ਰਵੇਸ਼, ਬਾਂਦਰਾਂ ਦੀ ੧੫੦