ਪੰਨਾ:Alochana Magazine January, February, March 1967.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਧਾਲੂਆਂ ਨੂੰ ਸਮਝਾਇਆ ਕਿ ਸਿਰਫ਼ ਜਲ ਨਾਲ ਸਰੀਰ ਨੂੰ ਧੋਤਿਆਂ ਮਨ ਸਾਫ਼ ਨਹੀਂ ਹੋ ਸਕਦਾ, ਤੀਰਥ ਦੀ ਮਹਾਨਤਾ ਚਾਹੇ ਕਿਤਨੀ ਹੀ ਦੱਸੀ ਜਾਏ । ਤਰਥ-ਜਾਤਾ ਸਫਲ ਹੋਈ ਹੈ ਜਾਂ ਨਹੀਂ ਇਸ ਦਾ ਨਿਬੇੜਾ ਤੇ ਨਿਰਣਾ ਕਿਤੇ ਅਗਾਂਹ ਜਾ ਕੇ ਨਹੀਂ ਹੋਣਾ । ਹਰੇਕ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਆਪ ਵੇਖ ਸਕਦਾ ਹੈ ਕਿ ਤੀਰਥ ਦੇ ਜਲ ਨਾਲ ਸਰੀਰ ਨੂੰ ਧੋਤਿਆਂ ਮਨ ਵਿੱਚੋਂ ਨਿੰਦਿਆ, ਈਰਖਾ, ਧਨ-ਲਾਲਸਾ, ਕਾਮ, ਕ੍ਰੋਧ ਆਦਿਕ ਕਿਤਨੇ ਕੁ ਘਟੇ ਹਨ । ਗੋਕਲ, ਮਥੁਰਾ, ਬਿੰਦਾਬਨ ਪੁਸ਼ਕਰ ਤੋਂ ਆਗਰੇ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਗੋਕਲ, ਮਥੁਰਾ, ਬਿੰਦਾਬਨ ਪਹੁੰਚੇ । ਇਹ ਸਾਰਾ ਪੰਧ ੨੩੫ ਮੀਲਾਂ ਦੇ ਕਰੀਬ ਸੀ । ਸੰਨ ੧੫੧੫ ਦੀ ਚੇਤ ਸੁਦੀ ੧੪ ਨੂੰ (ਵੈਸਾਖੀ) ਦੇ ਮੌਕੇ ਉੱਤੇ ਆਪ ਪੁਸ਼ਕਰ ਸਨ । ਭਾਦਰੋਂ ਵਦੀ 1 ਨੂੰ ਸ੍ਰੀ ਕ੍ਰਿਸ਼ਨ ਜੀ ਦਾ ਜਨਮ-ਦਿਹਾੜਾ ਸੀ । ਇਹਨਾਂ ਚਾਰ ਮਹੀਨਿਆਂ ਵਿਚ ੨੩੫ ਮੀਲਾਂ ਦਾ ਪੈਂਡਾ ਕੱਛ ਕੇ ਜਦੋਂ ਸਤਿਗੁਰੂ ਜੀ ਗੋਕਲ, ਮਥੁਰਾ ਅੱਪੜੇ ਤਾਂ ਸ੍ਰੀ ਕ੍ਰਿਸ਼ਨ ਜੀ ਦਾ ਜਨਮਉਤਸਵ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ । ਰੋਜ਼ਾਨਾ ਪੈਂਡੇ ਦੀ ਔਸਤ ਦੋ ਕੁ ਮੀਲ ਸੀ । ਗੋਕਲ, ਮਥੁਰਾ ਦੇ ਚੜ੍ਹਦੇ ਪਾਸੇ, ਜਮੁਨਾ ਨਦੀ ਦੇ ਪਾਰਲੇ ਕੰਢੇ ਇਕ ਛੋਟਾ ਜਿਹਾ ਪਿੰਡ ਹੈ । ਕ੍ਰਿਸ਼ਨ ਜੀ ਇਸੇ ਪਿੰਡ ਵਾਲਿਆਂ ਦੇ ਪੈਂਚ ਨੰਦ ਜੀ ਦੇ ਘਰ ਪਲੇ ਸਨ । ਹੁਣ ਕਈ ਲੋਕ ਇਸ ਪਿੰਡ ਨੂੰ 'ਮਹਾਬਲ' ਸੱਦਦੇ ਹਨ । ਕਿਸ਼ਨ ਜੀ ਦਾ ਜਨਮ ਤਾਂ ਮਥੁਰਾ ਦੀ ਜੇਲ੍ਹ ਵਿਚ ਹੋਇਆ ਸੀ, ਪਰ ਇਹਨਾਂ ਦੀ ਪਰਵਰਿਸ਼ ਗੋਕਲ ਦੇ ਗੱਪੇ, ਨੰਦ ਦੀ ਵਹੁਟੀ ਜਸੋਧਾਂ ਨੇ ਕੀਤੀ ਸੀ । ਬਿੰਦਾਬਨ, ਮਥੁਰਾ ਦੇ ਜ਼ਿਲੇ ਵਿਚ, ਜਮੁਨਾ ਨਦੀ ਤੋਂ ਪਾਰਲੇ ਪਾਸੇ ਗੋਕਲ ਦੇ ਕੋਲ ਇਕ ਜੰਗਲ ਸੀ । ਬੰਦਾ' ਸੰਸਕ੍ਰਿਤ ਦਾ ਲਫ਼ਜ਼ ਬਿੰਦਾ' ਹੈ ਜਿਸ ਦਾ ਅਰਥ ਹੈ ‘ਤੁਲਸੀ ਦਾ ਬੂਟਾ ' ਲਫ਼ਜ਼ 'ਬਿੰਦ੍ਰਾਬਨ' ਦਾ ਅਰਥ ਹੈ “ਤੁਲਸੀ ਦਾ ਜੰਗਲ ।' ਇਸ ਜੰਗਲ ਵਿਚ ਗੋਕਲ ਦੇ ਗਵਾਲੇ ਆਪਣੀਆਂ ਗਾਈਆਂ ਚਾਰਿਆ ਕਰਦੇ ਸਨ । ਕ੍ਰਿਸ਼ਨ ਜੀ ਗੁਆਲੇ ਦੇ ਘਰ ਪਲੇ । ਜਦੋਂ ਸਿਆਣੀ ਉਮਰ ਦੇ ਹੋਏ, ਇਹ ਬਾਕੀ ਦੇ ਗੈ੫ਤਿਆਂ ਨਾਲ ਰਲ ਕੇ ਬਿੰਦਾਬਨ ਵਿਚ ਆਪਣੇ ਧਰਮ ਪਿਤਾ ਨੰਦ ਦੀਆਂ ਗਾਈਆਂ ਚਾਰਦੇ ਸਨ । ਮਥੁਰਾ, ਦਿੱਲੀ ਤੋਂ ਦੱਖਣ ਵਾਲੇ ਪਾਸੇ ਸੌ ਕੁ ਮੀਲ ਦੀ ਵਿੱਥ ਉੱਤੇ ਇਕ ਪਰਾਣਾ ਪ੍ਰਸਿੱਧ ਸ਼ਹਿਰ ਹੈ । ਜਮੁਨਾ ਨਦੀ ਇਸ ਦੇ ਚੜ੍ਹਦੇ ਪਾਸੇ ਤੋਂ ਲੰਘਦੀ ਹੈ । ਮਥਰਾ ਦੇ ਦੁਆਲੇ ਦਾ ੮੪ ਕੋਹਾਂ ਦਾ ਇਲਾਕਾ ਬ੍ਰਜ ਭੂਮੀ' ਅਖਵਾਉਂਦਾ ਹੈ । ੧੪੧