ਪੰਨਾ:Alochana Magazine January, February, March 1967.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੈਨ-ਮਤ ਦੇ ੨੪ ਤੀਰਥੰਕਰਾਂ (ਅਵਤਾਰਾਂ ਵਿੱਚੋਂ ਸਭ ਤੋਂ ਪਹਿਲੇ ਤੀਰਥੰਕਰ “ਆਦਿ ਨਾਥ' ਦਾ ਥੰਮੁ ਭੀ ਕਿਲੇ ਵਿਚ ਬਣਿਆ ਹੋਇਆ ਹੈ ਜੋ ੮੦ ਫੁੱਟ ਉੱਚਾ ਹੈ । ਅਜਮੇਰ ਚਤੌੜ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਅਜਮੇਰ ਨੂੰ ਚੱਲ ਪਏ ਜੋ ਚਤੌੜ ਤੋਂ ੧੦੦ ਮੀਲ ਠੀਕ ਉਤਰ ਵਾਲੇ ਪਾਸੇ ਹੈ । ਇਹ ਸ਼ਹਿਰ ਚੌਹਾਨ ਖ਼ਾਨਦਾਨ ਦੇ ਰਾਜੇ ਅਜੈਪਾਲ ਨੇ ਵਸਾਇਆ ਸੀ । ਇੱਥੇ ਮੁਸਲਮਾਨਾਂ ਦੇ ਪ੍ਰਸਿੱਧ ਪੀਰ ਖ਼ਾਜਾ ਮੁਈਨਦੀਨ ਚਿਸ਼ਤੀ ਦਾ ਰੋਜ਼ਾ (ਮਕਬਰਾ) ਹੈ । ਖਾਜਾ ਦਾ ਦੇਹਾਂਤ ਸੰਨ ੧੨੩੫ ਵਿਚ ਹੋਇਆ ਸੀ । ਪੀਰ ਜੀ ਦੀ ਖ਼ਾਨਕਾਹ ਤੇ ਮਕਬਰੇ ਨੂੰ “ਜਾ ਸਾਹਿਬ ਦੀ ਦਰਗਾਹ' ਆਖਦੇ ਹਨ । ਇਹ ਪੀਰ ਸੰਨ ੧੧੪੨ ਵਿਚ ਮੱਧ ਏਸ਼ੀਆ ਵਿਚ ਪੈਦਾ ਹੋਇਆ ਸੀ। ਸੰਨ ੧੧੬੬ ਵਿਚ ਇਹ ਅਜਮੇਰ ਪਹੁੰਚਿਆ ਸੀ, ਅਤੇ ਇਥੇ ੭੦ ਸਾਲ ਇਸ ਨੇ ਇਸਲਾਮ ਦਾ ਪ੍ਰਚਾਰ ਕੀਤਾ । ਖਾਜਾ ਸਾਹਿਬ ਦੀ ਦਰਗਾਹ ਉੱਤੇ ਹਰ ਸਾਲ ਮੇਲਾ ਲੱਗਦਾ ਹੈ, ਚੇਤ ਸੁਦੀ ੧੩ ਨੂੰ । ਉਸ ਨੂੰ ਚੱਕਰੀਆਂ ਦਾ ਮੇਲਾ ਆਖਦੇ ਹਨ । ਦੂਰੋਂ ਦੂਰੋ ਮੁਰੀਦ ਪਹੁੰਚਦੇ ਹਨ । | ਗੁਰੂ ਨਾਨਕ ਦੇਵ ਜੀ ਉਸ ਮੇਲੇ ਸਮੇਂ ਅਜਮੇਰ ਅੱਪੜੇ । ਸਤਿਗੁਰੂ ਜੀ ਨੇ ਮਰੀਜ਼ਾਂ ਅਤੇ ਮੁਜਾਵਰਾਂ ਨੂੰ ਰੋਜ਼ੇ ਮਕਬਰੇ ਪੂਜਣ ਤੋਂ ਵਰਜਿਆ, ਅਤੇ ਇੱਕ ਖ਼ੁਦਾ ਦੀ ਬੰਦਗੀ ਵੱਲ ਪ੍ਰੇਰਿਆ । ਪੁਸ਼ਕਰ ਤੀਰਥ | ਅਜਮੇਰ ਤੋਂ ੭ ਮੀਲ ਉੱਤਰ ਵਾਲੇ ਪਾਸੇ ਪੁਸ਼ਕਰ' ਨਾਮ ਦੀ ਇਕ ਕੁਦਰਤੀ ਝੀਲ ਹੈ, ਜੋ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ । ਪੌਰਾਣਿਕ ਕਥਾ ਹੈ ਕਿ ਇਥੇ ਮਾ ਨੇ ਜੱਗ ਕੀਤਾ ਸੀ । ਝੀਲ ਦੇ ਕੰਢੇ ਉੱਤੇ ਹੁਮਾ ਦਾ ਮੰਦਰ ਬਣਿਆ ਹੋਇਆ ਹੈ । gਲ ਚਾਰ ਕੋਹ ਲੰਮੀ ਅਤੇ ਡੇਢ ਕੋਹ ਚੌੜੀ ਹੈ । ਪਾਣੀ ਬਹੁਤ ਡੂੰਘਾ ਹੈ । ਸ਼ਰਧਾਲ, ਤੀਰਥ ਦੇ ਕੰਢੇ ਉਤੇ ਖਲੋ ਕੇ ਹੀ ਇਸ਼ਨਾਨ ਕਰਦੇ ਹਨ, ਕਿਉਂਕਿ ਝੀਲ ਵਿਚ ਮਗਰਮੱਛ ਬਹੁਤੇ ਹਨ । | ਵੈਸਾਖੀ ਦੇ ਮੌਕੇ ਉੱਤੇ ਮੇਲਾ ਲੱਗਦਾ ਹੈ । ਗੁਰੂ ਨਾਨਕ ਦੇਵ ਜੀ ਵੈਸਾਖੀ ਦੇ ਮੇਲੇ ਸਮੇਂ ਸ਼ਕਰ ਪਹੁੰਚੇ । ਸੰਨ ੧੫੧੫ ਦੀ ਵੈਸਾਖੀ ਚੇਤ ਸੁਦੀ ੧੪ ਨੂੰ ਸੀ । ਫੱਗਣ ਸੁਦੀ ੧੫ ਨੂੰ ਸਤਿਗੁਰੂ ਜੀ ਨਾਥਦੁਆਰੇ ਸਨ, ਜੋ ਪੁਸ਼ਕਰ ਤੋਂ ੧੪੦ ਮੀਲ ਦੇ ਕਰੀਬ ਹੈ । ਪੁਸ਼ਕਰ ਤੀਰਥ ਦੇ ਭਾਂਡਿਆਂ ਦੇ ਕਥਨ ਅਨੁਸਾਰ ਪੁਸ਼ਕਰ ਦੇ ਇਸ਼ਨਾਨ ਤੋਂ ਬਿਨਾਂ ਕਿਸੇ ਦੀ ਭੀ ਤੀਰਥ-ਜਾੜਾ ਸਫਲ ਨਹੀਂ ਹੁੰਦੀ। ਸਤਿਗੁਰੂ ਜੀ ਨੇ ਉੱਥੇ ਇਕੱਠੇ ਹੋਏ ੧੪੦