ਪੰਨਾ:Alochana Magazine January, February, March 1967.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਹਨੇਰਾ ਨਿਰਧਨਤਾ ਦਾ, ਹਨੇਰਾ ਨਿਸਫਲਤਾ ਦਾ ਹਨੇਰਾ ਨਿਰਾਸਤਾ ਦਾ । ਉਹਦੀਆਂ ਅੱਖਾਂ ਅੱਗੇ ਤੇਜ਼ ਤੇਜ਼ ਚੱਕਰ ਆਣੇ ਸ਼ੁਰੂ ਹੋ ਗਏ । ਇਹ ਚੱਕਰ ਤੇਜ਼ ਹੁੰਦੇ ਗਏ, ਹੋਰ ਤੇਜ਼ ਹੁੰਦੇ ਗਏ । ਫੇਰ ਇਕ ਚੱਕਰ ਹਨੇਰਾ ਬਣ ਗਿਆ ਘੁੱਪ ਹਨੇਰਾ।' ਸ਼ੁਦਾਈ ਦਾ ਚਿਤਰ ਵੇਖੋ : | ਸੜਕ ਕੰਢੇ ਪਾਰ ਬੁੱਢ ਪੁਰਾਣੀ ਬੋਹੜ ਹੇਠ ਉਹ ਬੈਠਾ ਸੀ ਨੰਗ ਧੜਗਾ, ਇੱਕ ਇਕ ਲੰਗੋਟੀ ਵਿਚ ਗਿੱਠ ਗਿੱਠ ਵਾਲ, ਮੈਲੀਆਂ ਖਲਤ ਲਿਟਾਂ ਬਣੇ ਹੋਏ ਪਿੰਡੇ ਉਤੇ ਥਾਂ ਥਾਂ ਤੇ ਫੱਟ । ਕੁੱਝ ਇਹ ਫਟ ਉਨਾਂ ਸੂਲਾਂ ਕਰਕੇ ਹਨ ਜਿਨਾਂ ਦੀ ਸੇਜ ਉਤੇ ਉਹ ਸੌਂਦਾ ਹੈ । ਕੁੱਝ ਇਹ ਫੱਟ ਉਨ੍ਹਾਂ ਪੱਥਰਾਂ ਕਰਕੇ ਹਨ, ਜਿਹੜੇ ਗਲੀ ਮੁਹੱਲੇ ਦੇ ਬੱਚ ਉਸ ਤੇ ਵਰਦੇ ਹਨ । ਸੁੰਦਰਤਾ ਦਾ ਚਿਤਰ : | ਹਸੂੰ ਹਸੂੰ ਅੱਖੀਆਂ । ਗੋਰੀ ਗੋਰੀ, ਲਾਲ ਲਾਲ, ਇਕ ਅਕਹਿ ਖੇੜਾ ਖੇਡ ਰਿਹਾ ਮੂੰਹ ਮੱਥੇ ਤੇ ਦੰਦ ਮੋਤੀਆਂ ਦੇ ਦਾਣੇ । ਪਲਾਤੇ ਪਲਾਤੇ ਸੁਰਖ਼ਾਏ ਲਬ । ਉਹ ਉੱਚੀ ਲੰਮੀ ਗੋਰੀ ਚਿੱਟੀ ਜਿਵੇਂ ਚਾਨਣੀ ਦੀ ਛੁੱਟ, ਫ਼ਾਨੂਸਾਂ ਦੀ ਚਿਲਕਨ ਨਾਲ ਅਠਖੇਲੀਆਂ ਕਰਦੀ ਖ਼ੁਸ਼ਬੂ ਦੀ ਇਕ ਲਪਟ ਸਾਡੇ ਕੋਲ ਆ ਬੈਠੀ । ਦੁੱਗਲ ਹੁਣ ਭਗ ਬਿਲਾਸਾਂ ਤੇ ਪਿਆਰ ਚੁੰਮਣ ਵਾਲੇ ਦਿਸ਼ਾਂ ਤੇ ਕਰਮਾਂ ਨੂੰ ਬਹੁਤ ਸੁਆਦ ਨਾਲ ਪ੍ਰਗਟਾਉਣ ਲਗ ਪਿਆ ਹੈ, ਜਿਵੇਂ : ਚੁੰਮ ਚੁੰਮ ਉਹਨੂੰ ਪਈ ਚੁੰਮਦੀ ਉਹਦੇ ਮੂੰਹ ਨੂੰ, ਉਹਦੇ ਮੱਥੇ ਨੂੰ, ਉਹਦੀਆਂ ਪਲਕਾਂ ਨੂੰ, ਉਹਦੀ ਗਰਦਨ ਨੂੰ, ਵਾਲਾਂ ਨੂੰ, ਮੋਢਿਆਂ ਨੂੰ-ਫੇਰ ਬੁਲੀਆਂ ਉਤੇ ਬੁਲੀਆਂ, ਫੇਰ ਦੰਦੀਆਂ ਵਿਚ ਹੁੰਦੀਆਂ ।' ਇਨਾਂ ਪੰਝੀ ਕਹਾਣੀਆਂ ਦੀ ਵਿਆਖਿਆ ਤੋਂ ਇਹ ਨਿਰਣਾ ਨਿਕਲਦਾ ਹੈ ਦੁੱਗਲ ਨੇ ਵਿਸ਼ੇ ਤੇ ਰੂਪ ਦੇ ਪੱਖੋਂ ਨਵੇਂ ਪ੍ਰਯੋਗ ਘੱਟ ਕਤੇ ਹਨ ਪੁਰਾਣੇ ਹੀ, ਨਵੇਂ ਅੰਦਾਜ਼ ਨਾਲ ਪ੍ਰਗਟਾਏ ਹਨ । ਵਿਸ਼ਿਆਂ ਦੀ ਤਾਸੀਰ ਵੀ ਉਹੋ ਹੈ; ਰੱਤ ਵੀ ਉਹੋ ਹੈ, ਮਾਸ ਵੀ ੧ਹੋ ਹੈ । ਜੋ ਸਿਖਰ ਦੁੱਗਲ ਨੇ 'ਫੁਲ ਤੋੜਨਾ ਮਨ੍ਹਾਂ ਹੈ' ਵਿਚ ਛੋਹਿਆ ਸੀ ਉਹ ਉੱਥੇ ਹੀ ਖੜਾ ਹੋ ਗਿਆ ਹੈ । ਨਵੀਨ ਅਰੋਗਤਾ, ਕਲਾ-ਸੱਚਮ, ਕਲਾ-ਅਮਰਤਾ ਵਿਚ ਕੁਸ਼ਲਮ ਵਰਗਆਂ ਤੇੜਾਂ ਆ ਰਹੀਆਂ ਹਨ ਵਾਸ਼ਨਾ ਤੇ ਭਗ-ਕ੍ਰਿਆ ਦੇ ਖਿੱਲਰਵੇਂ ਪ੍ਰਗਟਾਉ ਨਾਲ ਰੰਗ ਤਾਂ ਸ਼ਖ਼ ਹੋ ਰਿਹਾ ਹੈ ਪਰ ਕਲਾ-ਨਿਰਮਲਤਾ, ਜੀਵਨ-ਸੱਚ ਮਰ ਰਿਹਾ ਹੈ । ਦੁੱਗਲੇ ਨੇ ੧੩੩