ਪੰਨਾ:Alochana Magazine January, February, March 1967.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਲਕੀਰ ਦਾ, ਕਿਸੇ ਦੀ ਬੁਜ਼ਦਿਲੀ ਦਾ, ਕਿਸੇ ਦੀ ਬਸ ਲੰਘ ਜਾਣ ਦਾ, ਕਿਸੇ ਫੁੱਲ ਨੂੰ ਤੋੜਨ ਤੇ ਨਾ ਤੋੜਨ ਦੇ ਪ੍ਰਤਿਕਰਮਾਂ ਦਾ ਵਿਸ਼ਲੇਸ਼ਣ ਕਰਨ ਵਿਚ ਬਹੁਤ ਵਾਰੀ ਸਫਲ ਹੋ ਜਾਂਦਾ ਹੈ । ਕਈ ਵਾਰੀ ਰਸ ਤੇ ਚਮਕ ਦੋਵੇਂ ਆ ਜਾਂਦੇ ਹਨ ਤੇ ਕਈ ਵਾਰੀ ਰਸ ਵਿਚ ਵਾਸ਼ਨਾ-ਚਾਟ ਐਨੀ ਲੈ ਆਉਂਦਾ ਹੈ ਕਿ ਸੱਚ ਵਿੱਚੇ ਹੀ ਵਲੇਟਿਆ ਜਾਂਦਾ ਹੈ ; ਜਾਂ ਵਾਸ਼ਨਾ ਦਾ ਉਲਾਰ ਐਨਾ ਵਧ ਜਾਂਦਾ ਹੈ ਕਿ ਧੁੱਪੇ ਬੁੱਕੀ ਪਈ ਪਾਨ ਦੀ ਪੀਕ ਵਾਂਗ ਦੂਰੋਂ ਤਾਂ ਹੀਰਾ ਜਾਪਦਾ ਹੈ, ਪਰ ਹੱਥ ਲਾਇਆਂ ਗੰਦ ਨਿਕਲਦਾ ਹੈ । “ਇਕ ਛਿੱਟ ਚਾਨਣ ਦੀ' ਪੰਝੀ ਕਹਾਣੀਆਂ ਦਾ ਸੰਗੋਹ ਹੈ । ਇਸ ਨੂੰ ਕੌਮੀ ਪੁਰਸਕਾਰ ਮਿਲ ਚੁੱਕਾ ਹੈ । ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਨੂੰ ਜੇ ਹਰ ਪੱਖ ਤੋਂ ਚੰਗੀ ਤਰ੍ਹਾਂ ਵੇਖਿਆ ਜਾਵੇ ਤਾਂ ਇਹ ਵਿਸ਼ੇ ਪੁਰਾਣੇ ਜਾਪਦੇ ਹਨ, ਤੇ ਅੱਗੇ ਹੀ ਕਹਾਣੀਆਂ ਵਿਚ ਆ ਚੁੱਕੇ ਹਨ, ਇੰਨ ਬਿੰਨ ਜਿਵੇਂ ਨਾਨਕ ਸਿੰਘ ਦੀਆਂ ਸਾਰੀਆਂ ਕਿਤਾਬਾਂ ਵਿਚ ਸਿਵਾਏ ਇਕ ਮਿਆਨ ਦੋ ਤਲਵਾਰਾਂ ਦੇ ਮੁੜ ਮੁੜ ਚਿੱਟਾ ਲਹੂ ਦੇ ਵਿਸ਼ਿਆਂ ਦੀਆਂ ਟਾਕੀਆਂ ਹੀ ਸਆਰ ਕੇ ਲਾਈਆਂ ਹੁੰਦੀਆਂ ਹਨ ਤੇ ਉਨ੍ਹਾਂ ਉੱਤੇ ਆਦਰਸ਼ਕ ਭਾਵਕਤਾ ਦਾ ਰੰਗ ਚਾੜ੍ਹ ਕੇ ਵਖਰਿਆਉਣ ਦਾ ਅਸਫਲ ਯਤਨ ਕੀਤਾ ਹੁੰਦਾ ਹੈ । ਜਸਵੰਤ ਸਿੰਘ ਤੇਗ ਦੀ ਕਵਿਤਾ ਤੇ ਸਿੰਘ ਸਭਾ ਦੇ ਉਪਾਸ਼ਕ ਧਾਰਮਿਕ ਮਾਪਿਆਂ ਤੇ ਧਮਿਆਲ ਵਿਚ ਗੁਜ਼ਾਰੇ ਬਚਪਨ ਦਾ ਪ੍ਰਭਾਵ ਹੁਣ ਬਹੁਤ ਮੱਧਮ ਪੈ ਗਿਆ ਹੈ । ਹੁਣ ਲ ਦਾ ਗਲਪ-ਸਿਰਜਨ ਦਾ ਘੇਰਾ ਉੱਚ ਮੱਧ-ਸ਼ਰੇਣੀ ਦੇ ਜੀਵਨ. ਉਸ ਦੇ ਆਪਣੇ ਰਤ ਵਿਚ ਆਏ ਜੀਨੀਅਸ, ਰੇਡੀਉ ਕਲਾਕਾਰ ਬਣੋਟੀ ਅਫ਼ਸਰ ਜੋ ਅੰਗਜ਼ਾਂ ਦੀ ਰਹਿੰਦ ਖੂੰਹਦ ਤੋਂ ਉਪਜੇ ਹਨ, ਦੇਸੀ ਅੰਗ੍ਰੇਜ਼ਾਂ, ਅੰਤਰ ਜਾਤੀ ; ਅੰਤਰ-ਧਰਮ ਵਿਆਹ ਕਰਨ ਵਾਲੇ ਵਿਦਵਾਨਾਂ, ਅਫ਼ਸਰਾਂ, ਤੇ ਲਿਖਾਰੀਆਂ ਤੀਕ ਹੀ ਸੀਮਤ ਹੈ । ਸੋ ਸਾਰੇ a ਘਰੇ ਦੇ ਵਿਚ ਵਿਚ ਹੀ ਜਨਮਦੇ ਹਨ । ਇਸ ਸੰਹ ਵਿਚ ਅੰਦਰਲੇ ਉਲਾਰਾਂ . ਵੱਖ ਵੱਖ ਵਿਸ਼ਲੇਸ਼ਣ, ਰੁਕੇ ਹੋਏ ਕਾਮ-ਵਹਿਣ ਤੋਂ ਉਪਜੇ ਭਾਵਕ ਕਰਮਾਂ ਦਾ ਉ, ਨਿੱਕੀਆਂ ਨਿੱਕੀਆਂ ਗੱਲਾਂ ਵਿਚ ਨਵੇਂ ਅਰਥਾਂ ਦੀ ਭਾਲ, ਮਨੁੱਖ ਦੀ ਅੰਦਰਲੀ ਲੜਾ ਦੀ ਪੀੜ ਨਾਲ ਪ੍ਰਗਟਿਆ ਸ਼ੁਦਾ, ਕਿਸੇ ਆਦਰਸ਼ਕ ਗੁੰਝਲ ਨਾਲ ਦਿਮਾਗ ਦਾ ਵਗਾੜ, ਬਾਲਾਂ ਵਿਚ ਜੁਆਨਾਂ ਨੂੰ ਵੇਖ ਕੇ ਦੇ ਜੁਆਨਾਂ ਵਿਚ ਬੱਚਿਆਂ ਨੂੰ ਵੇਖ ਕੇ ਜਹ ਦੀ ਉਪਜ, ਪਵਿੱਤਰ ਪਿਆਰ-ਭਗ ਤੇ ਨਿਰੇ ਸਰੀਰਿਕ ਕਾਮ-ਭਾਗ ਦੇ ਅੰਤਰ ਜਾਂ ਕਲੇਸ਼ ਦਾ ਜਨਮ ਆਦਿ । (ਇਹ ਵਿਸ਼ਾ ਅੱਜ ਦੇ ਪੰਜਾਬੀ ਗਲਪਕਾਰਾਂ ਵਿਚ ਬਹੁਤ . Hਹਾ ਹੈ, ਜਿਵੇਂ ਅਜੀਤ ਕੌਰ, ਅਮ੍ਰਿਤਾ ਪ੍ਰੀਤਮ, ਆਦਿ ਦੀ ਲਿਖਤ ਵਿਚ । ਇਨਾਂ ਦੀ ਲਿਖਤ ਤਾਂ ਇਉਂ ਜਾਪਦਾ ਹੈ ਜਿਵੇਂ ਹਾਰਿਆ ਹੰਭਿਆ ਬੱਦਾ ਆਪਣੀ ਅੱਗੇ ਕੱਲੀ ਵਿਚ ਆ ਕੇ ਡਿਗ ਪਿਆ ਕਰਦਾ ਹੈ, ਤਿਵੇਂ ਇਹ ਗਲਪਕਾਰ ਸੈ-ਕੁੱਦਿਤ १२१