ਪੰਨਾ:Alochana Magazine January, February, March 1967.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੋਪਾਸਾਂ ਵਾਂਗ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਵਾਸਤਵਿਕ ਰੂਪ ਵਿਚ ਪੇਸ਼ ਕਰਦਾ ਹੈ ਜੇ ਉਨ੍ਹਾਂ ਦਾ ਰੂਪ ਹੀ ਹਾਸੋਹੀਣਾ ਹੈ ਤਾਂ ਲੇਖਕ ਦਾ ਕੀ ਕਸੂਰ ? ਪਰ ਉਨ੍ਹਾਂ ਨੂੰ ਈਮਾਨਦਾਰੀ ਨਾਲ ਚਿਤਰਨ ਤੋਂ ਅਗਾਂਹ ਉਹ ਚੈਖ਼ਫ਼ ਵਾਂਗ ਇਹ ਨਹੀਂ ਦੇਖਦਾ ਕਿ ਕਿਵੇਂ ਉਹ ਇਥੋਂ ਤਕ ਅੱਪੜ ਗਏ ਹਨ ? ਇਸ ਕਿਵੇਂ ਵਿਚ ਹੀ ਚੈਖੌਫ਼ ਦੀ ਕਹਾਣੀ ਦੀ ਮਹਾਨਤਾ ਛੁਪੀ ਹੁੰਦੀ ਹੈ । ਦੁੱਗਲ ਵਿਚ ਇਕ ਗੱਲ ਚੰਗੀ ਇਹ ਹੈ ਕਿ ਉਹ ਕਿਧਰੇ ਵੀ ਕਹਾਣੀ ਉੱਤੇ ਆਪਣੇ ਵਿਅਕਤਿਤ੍ਰ ਦਾ ਭਾਰ ਨਹੀਂ ਪਾਉਂਦਾ। ਇਸੇ ਲਈ ਉਸ ਦੀਆਂ ਕਹਾਣੀਆਂ ਲੋਕਾਂ ਦੀਆਂ ਕਹਾਣੀਆਂ ਹਨ । ਅਮਿਤਾ-ਪ੍ਰੀਤਮ ਤੇ ਗੁਰਬਖ਼ਸ਼ ਸਿੰਘ ਦੀਆਂ ਕਹਾਣੀਆਂ ਵਾਂਗ ਆਪਣੇ ਲੇਖਕਾਂ ਦੇ ਵਿਅਕਤਿਤਾਂ ਨੂੰ ਹਰ ਵੇਲੇ ਨਾਲ ਨਹੀਂ ਚੁੱਕੀ ਫਿਰਦੀਆਂ । ਦੁੱਗਲ ਆਪਣੀਆਂ ਕਹਾਣੀਆਂ ਦੇ ਸਾਧਾਰਣ ਅਸਾਧਾਰਣ ਸਾਰੇ ਪਲਾਂ ਨੂੰ ਇਕ ਸ਼ੀਸ਼ੇ ਵਾਂਗ ਸਾਡੇ ਸਾਹਮਣੇ ਲੈ ਆਉਂਦਾ ਹੈ । ਇਸੇ ਲਈ ਉਨ੍ਹਾਂ ਵਿਚ ਚੰਗੇ ਮੰਦੇ, fਸ਼ਿਤ, ਸਭ ਤਰ੍ਹਾਂ ਦੇ ਲੋਕ ਆ ਗਏ ਹਨ । | ਦੁੱਗਲ ਆਪਣੀ ਕਹਾਣੀ ਉਤੇ ਵਿਦਵਤਾ ਦਾ ਭਾਰ ਵੀ ਨਹੀਂ ਪਾਉਂਦਾ, ਜਿਹੜੀ ਗ਼ਲਤੀ ਅੰਗ੍ਰੇਜ਼ੀ ਕਹਾਣੀ ਲੇਖਕ ਈ. ਐਨ. ਫੋਰਸਟਰ ਕਰਦਾ ਹੈ । ਬੈਲਜ਼ਾਕ ਤੇ ਚੈਖ਼ਫ਼ ਵਧੇਰੇ ਸਮਾਜਿਕ ਯਥਾਰਥਵਾਦ ਦੇ ਲੇਖਕ ਹਨ, ਪਰ ਦੁੱਗਲ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਯਥਾਰਥ ਹਰ ਮਨੁੱਖ ਦਾ ਆਪਣਾ ਆਪਣਾ ਹੁੰਦਾ ਹੈ । ਹਰ ਕੋਈ ਆਪਣੇ ਆਪਣੇ ਵਿੱਤ ਅਨੁਸਾਰ, ਯਥਾਰਥ ਨੂੰ ਮਿੱਥਦਾ, ਪਛਾਣਦਾ ਤੇ ਸੀਕਾਰ ਕਰਦਾ ਹੈ । ਇਸੇ ਲਈ ਯਥਾਰਥ ਦੇ ਵੱਖਰੇ ਵੱਖਰੇ ਧਰਾਤਲਾਂ ਤੇ ਵਧਦੇ ਪਾਤਰਾਂ 1 It is not uncommon for Maupasant to laugh at his people or give the impression of despising them, both effects being slightly repellent. What they are doing, he seems to say, is their own responsibility. I only present them as they are. Bates, H. E. The Modren Short Story; New York, Thomas Nelson and Sons Ltd. 1945, P. 77 2 I know what they are doing is their own responsibility. But how do they come to this, how did it happen? There may be i wrivial thing that will explain. That triviality discovered held for a moment in the light is the key to Tchehov's emotional solution. Bates, H. E. The Modern Short Story ; New York Thomas Nelson and Sons Ltd. 1947, P. 77-78. ੧੫