ਪੰਨਾ:Alochana Magazine January, February, March 1967.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਹੜਾ ਪਾਠਕ ਇਉਂ ਕਹਾਣੀ ਦੇ ਨਾਲ ਨਾਲ ਤੁਰ ਕੇ ਉਸ ਦੇ ਵਿਚਲੇ ਤੇਜਮਈ ਬਿੰਦੂ ਤੱਕ ਅੱਧੜ ਨਹੀਂ ਸਕਦਾ; ਜਿਹੜਾ ਉਸ ਦੀ ਤੀਬਰ ਚੇਤਨਤਾ ਨੂੰ ਜਰ ਨਹੀਂ ਸਕਦਾ, ਉਸ ਨੂੰ ਕਹਾਣੀ ਪਿਛਾਂਹ ਛੱਡ ਜਾਂਦੀ ਹੈ ਤੇ ਉਸ ਨੂੰ ਉਸ ਵਿੱਚੋਂ ਕੋਈ ਗੱਲ ਬਣਦੀ ਨਹੀਂ ਦਿੱਸਦੀ । ਇਸੇ ਲਈ ਕਈ ਵਾਰੀ ਦੁੱਗਲ ਦੀਆਂ ਕਹਾਣੀਆਂ ਬਾਰੇ ਵੀ ਪਾਠਕ ਸ਼ਿਕਾਇਤ ਕਰਦੇ ਹਨ ਕਿ ਗੱਲ ਨਹੀਂ ਬਣੀ । | ਮਨੁੱਖ ਦੀਆਂ ਕੁੱਝ ਮੂਲ ਭੁੱਖਾਂ ਤੇ ਲੋੜਾਂ ਹਨ । ਹੋਂਦ ਨੂੰ ਕਾਇਮ ਰੱਖਣ ਲਈ, ਹੋਂਦ ਦੀਆਂ ਸੰਭਾਵਨਾਵਾਂ ਲੱਭਣ ਲਈ, ਉਹ ਕੁੱਝ ਕਦਰਾਂ ਕੀਮਤਾਂ ਬਣਾਉਦਾ ਹੈ ਜੋ ਉਸ ਨੂੰ ਸੰਪੂਰਣ ਰੂਪ ਵਿਚ ਜੀਉਣ ਲਈ ਆਸਰਾ ਦਿੰਦੀਆਂ ਹਨ । ਪਰ ਕਈ ਵਾਰੀ ‘ਸ ਦੇ ਬਚਾਉ ਲਈ ਬਣਾਏ ਹੱਦਾਂ ਬੰਨੇ ਜਦੋਂ ਕਰੜੇ ਤੇ ਕਠੋਰ ਹੋ ਜਾਂਦੇ ਹਨ ਤਾਂ ਉਨ੍ਹਾਂ ਅੰਦਰ ਮਨੁੱਖ ਦਾ ਕੁਦਰਤੀ ਵਿਚਰਣ ਡਿੱਕਡੋਲੇ ਖਾਣ ਲਗਦਾ ਹੈ । ਉਸ ਵੇਲੇ ਉਸ ਦੇ ਅੰਦਰੋਂ ਉਨ੍ਹਾਂ ਕਦਰਾਂ ਕੀਮਤਾਂ ਤੇ ਹੱਦਾਂ ਬੰਨਿਆਂ ਵਿਰੁੱਧ ਵਿਦੋ ਜਾਗਦਾ ਹੈ । ਉਹ ਇਸ ਵਿਦ ਨੂੰ ਕਈ ਧਰਾਤਲਾਂ ਤੇ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ ; ਕਦੇ ਦਮਨ ਰਾਹੀਂ ਜਿਵੇਂ ਕਿ ਦੁੱਗਲ ਦੀ ਕਹਾਣੀ ‘ਇੱਕ ਛਿੱਟ ਚਾਨਣ ਦੀ ਕਹਾਣੀ ਦਾ ਨਾਇਕ ਕਰਦਾ ਹੈ । ਇਸ ਕਹਾਣੀ ਦਾ ਨਾਇਕ ਮਾਸਟਰ ਸੁੱਖਾ, ਹੈਡਮਾਸਟਰ ਨਾ ਬਣ ਸਕਿਆ, ਆਪਣੀ ਧੀ ਨੂੰ ਹੈਡਮਾਸਟਰ ਦੇ ਪੁੱਤਰ ਨਾਲ ਨਾਂ ਵਿਆਹ ਸਕਿਆ। ਅਖੀਰ ਘੋਰ ਨਿਰਾਸ਼ਾ ਵੱਲੇ ਉਹ ਲੰਬੜਦਾਰਾਂ ਦੀ ਉਸ ਕੁੜੀ ਦੇ ਬੋਲ ਯਾਦ ਕਰਦਾ ਹੈ ਜਿਸ ਦੀ ਮਾਂ ਕਹਿੰਦੀ ਸੀ ਕੀ ਸਾਰਾ ਦਿਨ ਮਾਸਟਰ ਜੀ ਮਾਸਟਰ ਜੀ ਲਾਈ ਰੱਖਦੀ ਹੈ ?' ਉਸ ਮਾਸਟਰ ਦੀ ਕਾਲੀ ਜ਼ਿੰਦਗੀ ਵਿਚ ਉਹ ਕੁੜੀ ਹੀ ਜਿਵੇਂ ਇੱਕ ਚਾਨਣ ਦੀ ਛਿੱਟ ਹੋਵੇ । | ਸਮਾਜਿਕ ਵਲਗਣਾਂ ਤੋਂ ਘਬਰਾ ਕੇ ਕਿਵੇਂ ਮਨੁੱਖ ਮਾਰਗ ਬਦਲੀ ਕਰਦਾ ਹੈ, ਇਸ ਗੱਲ ਦੀ ਵਿਆਖਿਆ ਦੁੱਗਲ ਦੀ ਕਹਾਣੀ 'ਪਾਰੇ ਮੈਰੇ” ਵਿਚ ਮਿਲਦੀ ਹੈ । ਇਸ ਕਹਾਣੀ ਦੀ ਨਾਇਕਾ ਇੱਕ ਬੱਚੇ ਦੇ ਬਚਪਨ ਦੀ ਆੜ ਲੈ ਕੇ ਆਪਣੀ ਪਿਆਰ-ਭੁੱਖ ਤ੍ਰਿਪਤਾਉਂਦੀ ਹੈ । ਕਦੇ ਮਨੁੱਖ ਇਨਾਂ ਭੁੱਖਾਂ ਦਾ ਉੱਦਾਤੀਕਰਣ ਕਰਕੇ ਗੁਜ਼ਾਰਾ ਕਰਦਾ ਹੈ ਜਿਵੇਂ ਕਿ “ਚੌਧਰਾਣੀ ਗੁਰਾਂ ਦੇਈ' ਕਹਾਣੀ ਦੀ ਨਾਇਕਾ ਗੁਰਦਵਾਰੇ ਦੇ ਭਾਈ ਨੂੰ ਰੋਟੀ ਖੁਆ ਕੇ ਸਮਝਦੀ ਹੈ ਕਿ ਉਸ ਦੇ ਮਰੇ ਹੋਏ ਪਤੀ ਨੂੰ ਪਹੁੰਚ ਜਾਵੇਗੀ । ਪਰ ਕਈ ਵਾਰੀ ਬੰਦਸ਼ ਇਨਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਜਿਵੇਂ ਕਿ 'ਅੱਧੀ ਰਾਤ ਦਾ ਕਤਲ 1 ਪੰਨਾ 35, 'ਤ੍ਰਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । ? ਪੰਨਾ 9, ਪਾਰੇ ਮੈਰੇ` 1961, fਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । 3 ਪੰਨਾ 10, ‘ਸਵੇਰ ਸਾਰ’ 1853, ਹਿੰਦ ਪਬਲਿਸ਼ਰਜ਼, ਜਲੰਧਰ । 4 ਪੰਨਾ 77, ‘ਤ੍ਰਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧੦੮