ਪੰਨਾ:Alochana Magazine January, February, March 1967.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਆ ਹੈ, ਅੱਜ ਉਹ ਇਹ ਸਵਾਲ ਵੀ ਪੁੱਛਦਾ ਹੈ ਕਿ ਉਹ ਰੱਬ ਕੈਸਾ ਹੈ ਜੋ ਆਪਣੇ ਭਗਤ ਨੂੰ ਭੀੜਾ ਤੋਂ ਨਹੀਂ ਬਚਾਉਂਦਾ, ਉਹ ਰੱਬ ਕੈਸਾ ਹੈ ਜਿਹੜਾ ਜ਼ਰਾ ਮਾਸਾ ਭੀੜੀ ਗੁਰਗਾਬੀ ਨੂੰ ਵੀ ਖੁੱਲੀ ਨਹੀਂ ਕਰ ਸਕਦਾ । ‘ਤੀਆ ਤੇ ਮੁੰਨੀ' ਕਹਾਣੀ ਕਾਣੀ ਆਰਥਿਕ ਵੰਡ ਦੀ ਚੋਭ ਨੂੰ ਪ੍ਰਗਟਾਉਂਦੀ ਹੈ, ਜਿਸ ਵਿਚ ਗ਼ਰੀਬ ਕੋਲੇ ਚੁਗਣ ਵਾਲੀ ਕੁੜੀ ਦੀ ਇੱਜ਼ਤ ਤੇ ਜਦੋਂ ਲਾਲਾ ਹਮਲਾ ਕਰਦਾ ਹੈ ਤਾਂ ਕੁੜੀ ਦੀ ਸਾਥਣ ਤੀਆਂ ਕੁੱਤੀ, ਲਾਲੇ ਨੂੰ ਵੱਢਦੀ ਹੈ । ਲੇਖਕ ਦੱਸਦਾ ਹੈ ਕਿ ਲਾਲੇ ਨੂੰ ਮੁਤੀਆ ਜਿੰਨੀ ਵੀ ਤਮੀਜ਼ ਨਹੀਂ ਸੀ, ਜਾਂ ਇਉਂ ਆਖ ਲਓ ਕਿ ਕਾਣੀ ਆਰਥਿਕ ਵੰਡ ਨੇ ਅਮੀਰਾਂ ਨੂੰ ਪਸ਼ੂਆਂ ਤੋਂ ਵੀ ਘਟੀਆ ਬਣਾ ਦਿੱਤਾ ਹੈ । ‘ਕੈਦੀ ਕਹਾਣੀ ਵਿਚ ਲੇਖਕ ਉਨ੍ਹਾਂ ਅਨੇਕਾਂ, ਦਿੱਸਦੀਆਂ ਅਣਦਿੱਸਦੀਆਂ ਕੈਦਾਂ ਦਾ ਜ਼ਿਕਰ ਕਰਦਾ ਹੈ, ਜਿਹੜੀਆਂ ਜੀਉਂਦੇ ਜੀ ਮਨੁਖ ਨੂੰ ਭਗਣੀਆਂ ਪੈਂਦੀਆਂ ਹਨ । ਪਹਿਲੀਆਂ ਕਹਾਣੀਆਂ ਵਿਚ ਗੱਲ ਪਾਤਰਾਂ ਤੇ ਘਟਨਾਵਾਂ ਤਕ ਹੀ ਰਹਿ ਗਈ ਹੈ; ਕੀਮਤਾਂ ਤੇ ਰਿਸ਼ਤਿਆਂ ਤਕ ਨਹੀਂ ਜਾਂਦੀ । ਪਾਠਕ ਜਾਣ ਨਹੀਂ ਸਕਦਾ ਕਿ ਕਿਹੜਾ ਰਿਸ਼ਤਾ ਜ਼ਿੰਦਗੀ ਤੋਂ ਵੀ ਮਹਿੰਗਾ ਹੈ ਤੇ ਕਿਹੜੀ ਜ਼ਿੰਦਗੀ ਸਾਰਿਆਂ ਰਿਸ਼ਤਿਆਂ ਤੋਂ ਮਹਿੰਗੀ ਹੈ । ਇੱਥੇ ਗੱਲ ਰੂਪ ਉੱਤੇ ਹੀ ਖੜੋ ਜਾਂਦੀ ਹੈ ਅਰਥ ਤਕ ਨਹੀਂ ਅੱਪੜਦੀ । ਇੱਥੇ ਨਿਤਾਪ੍ਰਤੀ ਜ਼ਿੰਦਗੀ ਦਾ ਵਿਚਰਣ ਤਾਂ ਹੈ ਪਰ ਇਸ ਵਿਚਰਣ ਦਾ ਮਕਸਦ ਕੀ ਹੈ, ਇਹ ਸਵਾਲ ਕਿਧਰੇ ਨਹੀਂ ਜਾਗਦਾ | ਸਵਾਲ ਨਾ ਜਗਾਉਣ ਵਾਲੀ ਹੱਦ ਨਾਲ ਦੁੱਗਲ ਸੱਚਾ ਹੈ, ਪਰ ਕਲਾਕਾਰ ਨੇ ਨਿਰਾਂ ਫ਼ੋਟੋਗ੍ਰਾਫ਼ਰਹੀ ਤਾਂ ਨਹੀਂ ਹੋਣਾ ਹੁੰਦਾ, ਉਸ ਨੇ ਜ਼ਿੰਦਗੀ ਦੇ ਚਿੱਤਰ ਨੂੰ ਕੁੱਝ ਇਉਂ ਵੀ ਪੇਸ਼ ਕਰਨਾ ਹੁੰਦਾ ਹੈ ਕਿ ਮਨੁੱਖੀ ਹੋਂਦ ਦੇ ਅਕਹਿ ਤੇ ਅਮਰਤ ਜਗਤ ਵੀ ਆਪਣੀ ਗੱਲ ਕਹਿ ਸਕਣ, ਜਿੱਥੇ ਚੁੱਪ ਦੇ ਬੋਲ ਵੀ ਸੁਣੇ ਜਾ ਸਕਣ ਤੇ ਬੋਲਾਂ ਵਿੱਚੋਂ ਚੁੱਪ ਲੱਭੀ ਜਾ ਸਕੇ । | ਉਹ ਆਪਣੇ ਸ਼ਬਦਾਂ ਵਿਚ ਕਹਾਣੀ ਦਾ ਕਿਰਦਾਰ ਇਉਂ ਉਲੀਕਦਾ ਹੈ; 'ਕੁੱਝ ਰਣੀਆਂ ਸਿਰਫ਼ ਇਸ ਲਈ ਹੁੰਦੀਆਂ ਹਨ ਕਿ ਪਾਠਕ ਦੀ ਦੁਨੀਆਂ ਵਿਚ ਇਕ ਰੌਣਕ ਜਿਹੀ ਲਿਆਂਦੀ ਜਾਵੇ, ਕਿਸੇ ਨਾਲ ਉਸ ਨੂੰ ਗੱਲਾਂ ਕਰਵਾਈਆਂ ਜਾਂਦੀਆਂ ਹਨ ਕਿਸੇ ਲਈ ਉਸ ਦੇ ਦਿਲ ਵਿਚ ਹਮਦਰਦੀ ਪੈਦਾ ਕੀਤੀ ਜਾਂਦੀ ਹੈ, ਕਿਸ ਨੂੰ ਢਾਹਿਆ ਜਾਂਦਾ ਹੈ, ਕਿਸੇ ਨੂੰ ਉਸਾਰਿਆ ਜਾਂਦਾ ਹੈ । ਕਈਆਂ ਕਹਾਣੀਆਂ ਵਿਚ ਸਮਾਜ ਦੇ ਕਿਸੇ ਦੇ ਤੇ ਨਿਰੀ ਪਰੀ ਵਿਚਾਰ ਹੁੰਦੀ ਹੈ । ਕਿਸੇ ਵਿਚ ਕਿਸੇ ਫ਼ਿਲਾਸਫ਼ੀ ਨੂੰ ਸੁਲਝਾਇਆ ਹੁੰਦਾ ਹੈ । ਕਈ ਕੇਵਲ ਕਿਸੇ ਪਾਤਰ ਦੇ ਚਲਨ ਦੀ ਉਸਾਰੀ ਨੂੰ ਉਲੀਕਦੀਆਂ ਹਨ 1 ਪੰਨਾ; 113, “ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ ਨੂੰ ਪੰਨਾ 86, ‘ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । | ੧੦੬