ਪੰਨਾ:Alochana Magazine January, February, March 1967.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੱਖ ਤੇ ਮਨੁੱਖੀ ਜ਼ਿੰਦਗੀ ਨੂੰ ਉਸ ਵਿਚ ਮੇਚ ਕੇ ਦਿਖਾਉਣ ਦੀ ਥਾਂ, ਜ਼ਿੰਦਗੀ ਦੀ ਕਾਤਰ ਉਸ ਦੀਆਂ ਸਾਰੀਆਂ ਸੁਰਖੀਆਂ ਬਿਰਤੀਆਂ ਤੇ ਸੰਭਾਵਨਾਵਾਂ ਸਮੇਤ, ਸਾਡੇ ਸਾਹਮਣੇ ਰੱਖ ਦਿੰਦਾ ਹੈ । ਇੱਕ ਕੁੜੀ ਦੀ ਗੱਲ ਕਹਾਣੀ ਵਿਚ ਲੇਖਕ ਇਹ ਨਹੀਂ ਦੱਸਦਾ ਕਿ ਇੱਕ ਕੁੜੀ ਕਿਹੋ ਜਿਹੀ ਹੈ ਸਗੋਂ ਜਿਹੋ ਜਿਹੀ ਉਹ ਹੈ, ਉਹੋ ਜਿਹੀ ਹੀ ਸਾਡੇ ਸ਼ਾਹਮਣੇ ਲਿਆਉਂਦਾ ਹੈ, ਉਹ ਬੇਝਿਜਕ ਦੱਸ ਜਾਂਦਾ ਹੈ ਕਿ ਉਹ ਕਿਵੇਂ ਮਾਸਟਰ ਨਾਲ ਦਿਲ ਲਗੀ ਕਰਦੀ ਹੈ । | ਇਸ ਤਰਾਂ ਜ਼ਿੰਦਗੀ ਦੇ ਨਿੱਕ ਸੁੱਕ ਨੂੰ ਉਸ ਦੇ ਸੁਭਾਵਿਕ ਰੂਪ ਵਿਚ ਸਾਹਿੱਤ ਵਿਚ ਲਿਆਉਣ ਦੀ ਰੁਚੀ ਦੁੱਗਲ ਵਿਚ ਡੀ. ਐਚ. ਲਾਗੈਸ, ਜੇਮਜ਼ ਜਾਇਸ, ਡੋਰੋਥੀ ਰਿਚਰਡਸਠ, ਅਰਨੈਸਟ ਹੈਮਿੰਗਵੇ ਤੇ ਵਰਜੀਨੀਆ ਵੁਲਫ਼ ਆਦਿ ਅੰਗੇਜ਼ੀ ਲੇਖਕਾਂ ਦੇ ਪ੍ਰਭਾਵ ਤੋਂ ਆਈ ਲਗਦੀ ਹੈ । ਇਕ ਪੜਾ ਉੱਤੇ ਅੱਪੜ ਕੇ ਕਹਾਣੀ ਕਹਾਣੀ ਨਾ ਰਹੀ, ਇੱਕ ਹੰਝੂ, ਇੱਕ ਮੁਸਕਾਨ, ਇੱਕ ਇਸ਼ਾਰਾ, ਠੰਢਾ ਤੱਤਾ ਇਕ ਸਾਹ; ਉੱਡਦੇ ਜਾਂਦੇ ਪੰਛੀ ਦੇ ਖੰਭਾਂ ਦੀ ਪਲ ਛਿਨ ਦੀ ਛਾਂ ਬਣ ਗਈ, ਜੋ ਕੁੱਝ ਵੀ ਨਾ ਕਹਿ ਕੇ ਬਹੁਤ ਕੁੱਝ ਕਹਿ ਜਾਂਦੀ ਹੈ । 'ਸ਼ਾ ਦੁੱਗਲ ਦੀ ਅਜਿਹੀ ਹੀ ਇੱਕ ਕਹਾਣੀ ਹੈ ਜਿਸ ਵਿਚ ਨਿੱਕੀ ਜਿਹੀ ਘਟਨਾ ਬਹੁਤ ਬੜੇ ਅਰਥ ਸਮਝਾਉਂਦੀ ਹੈ । ਇਸ ਕਹਾਣੀ ਦੀ ਨਾਇਕਾ ਇਕ ਅੰਤ ਬੁੱਢੀ ਹੈ । ਖ਼ਬਰੇ ਉਸ ਨੂੰ ਇਹ ਹਾਵਾ ਸੀ ਕਿ ਜਿੰਦਗੀ ਵਿਚ ਉਸ ਨੇ ਕੁੱਝ ਵੀ ਨਹੀਂ ਕੀਤਾ, ਉਹ ਮਰਨ ਵਿਚ ਨਹੀਂ ਸੀ ਆਉਂਦੀ । ਅਖ਼ੀਰ ਜਪੁਜੀ ਸਾਹਿਬ ਦਾ ਪਾਠ ਯਾਦ ਕਰਨ ਲੱਗ ਜਾਂਦੀ ਹੈ । ਜਿਸ ਦਿਨ ਸਾਰਾ ਯਾਦ ਹੋ ਜਾਂਦਾ ਹੈ ਉਸੇ ਦਿਨ ਮਰ ਜਾਂਦੀ ਹੈ ਜਿਵੇਂ ਹੁਣ ਉਸ ਨੇ ਕੁੱਝ ਖੱਟ ਕਮਾ ਲਿਆ ਹੋਵੇ । ਅਰੀਮ ਲਈ ਤੋਸ਼ਾ ਤਿਆਰ ਕਰ ਲਿਆ ਹੋਵੇ । ਇਸ ਤਰ੍ਹਾਂ, ਮਨੋਵਿਗਿਆਨ ਦੀਆਂ ਲੱਭਤਾਂ ਤੋਂ ਪ੍ਰਭਾਵਿਤ ਦੁੱਗਲ ਜੀਣ ਥੀਣ, ਸੋਚਣ, ਸਮਝਣ ਤੇ ਮਹਿਸੂਸ ਕਰਨ ਦੇ ਵੱਖਰੇ ਵੱਖਰੇ ਧਰਾਤਲਾਂ ਤੇ ਖੜੋਤੇ ਲੋਕਾਂ ਦਾ ਜ਼ਿਕਰ ਕਰਦਾ ਹੈ । ਇਨ੍ਹਾਂ ਧਰਾਤਲਾਂ ਵਿਚਲੇ ਸੂਖਮ ਭੇਣ ਨੂੰ ਟੋਲਦਾ ਹੈ, ਹਰ ਪੜਾ ਦੀ ਹੋਂਦ ਨੂੰ ਉਸ ਦੇ ਅਤਿ ਨਿੱਜੀ ਰੂਪ ਵਿਚ ਫੜਨ ਦੀ ਕੋਸ਼ਿਸ਼ ਕਰਦਾ ਹੈ । ਜਿੱਥੇ ਕਿਧਰੇ ਇਸ ਨਿਜ ਰੂਪ ਉੱਤੇ ਮਨੁੱਖ ਨੇ ਨਕਲੀ ਚਿਹਰਾ ਚੜਾਇਆਂ ਹੈ, ਵਿਚਰਣ ਵਾਂਗ ਜਾਂ ਦੰਦ ਹੈ, ਉਸ ਤੀਕ ਅਤੇ ਉਸ ਦੀ ਮਜਬੂਰੀ ਤੀਕ ਵੀ ਅੱਪੜਦਾ ਹੈ । ਲਿਖ ਮ ਲਾਜਵੰਤੀ ਕਹਾਣੀ ਵਿਚ ਗੁਰਦੁਆਰੇ ਦਾ ਭਾਈ ਲਾਜਵੰਤੀ ਦੀ ਪ੍ਰੇਸ-ਭਰੀ ਚਿੱਠੀ 1 ਪੰਨਾ 79, 'ਸਵੇਰ ਸ਼ਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । ਪੰਨਾ 123, ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । 3 ਪੰਨਾ 76, ਨਵਾਂ ਆਦਮੀ` 1961, ਸਿੱਖ ਪਬਲਿਸ਼ਿੰਗ ਹਾਉਸ, ਦਿੱਲੀ । ੯੯