ਪੰਨਾ:Alochana Magazine January, February, March 1966.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨ੍ਹਾਂ ਦੀਆਂ ਆਪਣੀਆਂ ਸ਼ਖ਼ਸੀਅਤਾਂ ਦੀ ਮਜਬੂਰੀ ਬਣੀ ਹੋਵੇ । ਦੂਸਰੇ ਲਫ਼ਜ਼ਾਂ ਵਿਚ ਪਾਤਰਾਂ ਦੀ ਇਤਿਹਾਸਕ ਸਾਮਾਜਿਕ ਜੁੱਸੇ ਦੇ ਨਾਲ ਵਿਅਕਤੀਗਤ ਹਾਰ ਹੋਵੇ । ਨਾਟਕ ਦੀ ਖੂਬੀ ਨਾਟਕ ਕੇਂਦਰੀ ਪਾਤਰਾਂ ਤੇ ਟਕਰਾਂਦੀਆਂ ਸਾਮਾਜਿਕ ਇਤਿਹਾਸਕ ਤਾਕਤਾਂ ਦਾ ਆਪਸ ਵਿਚ ਤਨਾ-ਤਨੀ ਤੁਅਲਕ ਦੀ ਗਹਿਰਾਈ ਤੇ ਮੁਨੱਸਰ ਹੁੰਦੀ ਹੈ | ਦੂਸਰੇ ਲਫ਼ਜ਼ਾਂ ਵਿਚ ਨਾਟਕੀ ਪਾਤਰਾਂ ਦੇ ਸਾਰੀ ਪੂਰੀ ਸ਼ਖ਼ਸੀਅਤ ਨਾਲ ਟਕਰਾ ਵਿਚ ਜੁਟਣ ਤੇ ਜੇ ਪਾਤਰਾਂ ਦਾ ਦੁਖਾਂਤਕ ਪੈਸ਼ਨ ਤੇ ਟਕਰ ਦੇ ਮੌਕੇ ਦੀ ਆਪਸ ਵਿਚ ਰਸਾਈ ਹੋਵੇ, ਦੋਵੇਂ ਇਕ-ਮਿਕ ਹੋਣ, ਤਾਂ ਹੀ ਸ਼ਖ਼ਸੀਅਤ ਆਪਣੀ ਪੂਰੀ ਗਹਿਰਾਈ ਤੇ ਅਮੀਰੀ ਵਿਚ ਨਾਟਕੀ ਬਣਦੀ ਹੈ | ਅਸਲ ਵਿਚ ਸਾਮਾਜਿਕ ਅਸਲੀਅਤ ਵਿਚੋਂ ਲੱਭੀਆਂ ਟੱਕਰਾਂ ਤੇ ਪਾਤਰ ਹੀ ਨਾਟਕੀ ਰੂਪ ਦੇ ਸਹੀ ਸੂਤ ਆਉਂਦੇ ਹਨ । ਨਾਟਕ ਦੀਆਂ ਘਟਨਾਵਾਂ ਦੀ ਗੱਦ, ਪਲਾਟ ਹੁੰਦੀ ਹੈ, ਪਾਤਰ ਤੇ ਟਕਰ ਦੀ ਏਕਤਾ ਹੈ । ਨਾਟਕ ਤਾਂ ਹੀ ਬਣਦਾ ਹੈ ਜੇ ਟਕਰਾਂਦੀਆਂ ਮਾਜਿਕ ਤਾਕਤਾਂ ਪੂਰੇ ਵਿਅਕਤੀਗਤ ਰੂਪ ਵਿਚ ਉਸਰੀਆਂ ਪੂਰੀਆਂ ਸ਼ਖ਼ਸੀਅਤਾਂ ਰਾਹੀਂ ਸ਼ ਹੋਵੇ । ਨਾਟਕੀ ਪਾਤਰ ਉਹ ਹੁੰਦਾ ਹੈ ਜੋ ਖ਼ਿਆਲ, ਮਹਿਸੂਸੀਅਤ ਤੇ ਤਜਰਬਾ ਉਹ ਪ੍ਰਗਟ ਕਰਦਾ ਹੈ ਜੋ ਨਿਰੋਲ ਉਸ ਦਾ ਆਪਣਾ, ਤੇ ਆਪਣਾ ਵੀ ਉਸ ਪੋਜ਼ੀਸ਼ਨ ਦਾ ਹੁੰਦਾ ਹੈ । ਜੋ ਪਾਤਰ ਤੇ ਉਸ ਦੀ ਪੋਜ਼ੀਸ਼ਨ ਤੋਂ ਬਾਹਰਲੀ ਗੱਲ ਹੋਵੇ, ਉਨ੍ਹਾਂ ਦੇ ਸਿਰਾਂ ਉੱਤੋਂ ਲੰਘਦੀ ਦਿੱਸੇ; ਉਹ ਨਾਟਕੀ ਤੌਰ ਤੇ ਨਾਕਸ ਹੁੰਦੀ ਹੈ । ਦੂਸਰੇ ਪਾਸੇ ਉਹ ਹੁਣ ਤੇ ਥ' ਵਿਚ ਵੀ ਮਹਿਦੂਦ ਨਹੀਂ ਹੋਣੀ ਚਾਹੀਦੀ । ਜੋ ਸਿਰਫ ਹੁਣ ਤੇ ਐਥ ਜੋਗੀ ਹੀ T। ਉਸ ਦੀ ਸਾਹਿੱਤਕ ਵਕਤ ਬਹੁਤੀ ਨਹੀਂ ਹੋ ਸਕਦੀ । ਦੁਖਾਂਤਕ ਪਾਤਰ ਆਪਣੇ ਫ਼ਿਰ ਦਾ ਹਰ ਸਟੇਜ, ਹਰ ਮੋੜ ਤੇ ਆਪਣਾ ਅਨੁਭਵ ਜਨਰਲਾਈਜ਼ ਕਰਦਾ ਹੈ, ਪਰ ਇਹ ਪਾਤਰ ਪੋਜ਼ੀਸ਼ਨ ਨਾਲ ਐਨ ਇਕਸਰ ਹੁੰਦਾ ਹੈ । ਨਾਟਕਕਾਰ ਸਾਮਾਜਿਕ ਅਸਲੀਅਤ ਵਿੱਚੋਂ ਐਸੇ ਪਾਤਰ ਤੇ ਪੋਜ਼ੀਸ਼ਨਾਂ ਚੁਣਦਾ ਹੈ, ਜਿਨ੍ਹਾਂ ਵਿਚੋਂ ਅਨੁਭਵ ਆਪਣੇ ਆਪ ਨਰਲਾਈਜ਼ ਹੁੰਦਾ ਤੁਰਿਆ ਆਉਂਦਾ ਹੈ । ਜਾਤੀ ਹੋਣੀ ਵਿਚੋਂ ਇਤਿਹਾਸਕ ਹੋਣੀ ਹੋ ਵਿਖਾਉਂਦੀ ਹੈ । ਕਿਸੇ ਦੀ ਜਾਤ ਡਿਗਣ ਤੇ ਇਤਿਹਾਸਕ ਦੌਰ ਦਾ ਅੰਤ ਲਗਦਾ । ਨਾਟਕ ਵਿਚ ਇਤਿਹਾਸਕ ਹਾਲਾਤ ਚੂੰਕਿ ਪਾਤਰਾਂ ਦੇ ਪੈਸ਼ਨ ਰਾਹੀਂ ਹੀ ਜ਼ਾਹਿਰ ਹੋ ਦੇ ਹਨ, ਇਸ ਵਾਸਤੇ ਪਾਤਰ ਦਾ ਹਰ ਅੰਗ ਜ਼ਮਾਨੇ ਦੇ ਰੰਗ ਵਿਚ ਰੰਗਿਆ ਹੁੰਦਾ । ਇਤਿਹਾਸਕ ਹਾਲਾਤ ਦੀਆਂ ਖ਼ਾਸੀਅਤਾਂ ਨਵੇਂ ਤਰੀਕੇ ਨਾਲ ਪਾਤਰਾਂ ਦੇ ਵਿਅਕਤੀ, ਉਨਾਂ ਦੇ ਨਿੱਜੀ ਵਰਤਾਉ ਦੇ ਰੂਪ ਵਿਚ ਪੇਸ਼ ਹੁੰਦੀਆਂ ਹਨ । ਨਾਟਕ ਵਿਚ ਕਾਰਜ ਮਨੁੱਖਾਂ ਦੇ ਆਪਸ ਵਿਚ ਸਿਧੇ ਨਿਰੋਲ ਰਿਸ਼ਤਿਆਂ ਤੇ ਮਬਨੀ 1 ਹੈ । ਚੀਜ਼ ਸੰਸਥਾਵਾਂ ਦਾ ਵਿਚੋਲਪੁਣਾ ਘੱਟ ਤੋਂ ਘੱਟ ਹੁੰਦਾ ਹੈ । ਇਹ ਐਵੇਂ ਛੋਕੜ ਜਾਂ ਸਹਾਰੇ ਵਜੋਂ ਭਾਵੇਂ ਹੋਣ | ਹਰ ਹਾਲਤ ਵਿਚ ਇਨ੍ਹਾਂ ਦਾ ਕੋਈ ਨਾਟਕੀ 77