ਪੰਨਾ:Alochana Magazine January, February, March 1966.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੁਸੀਂ ਏਸ ਦੇ ਖਿਆਲ ਨਾ ਪਵੇ ਅੜੀਓ, ਨਹੀਂ ਖਟੇ ਕੁਝ ਏਸ ਵਪਾਰ ਵਿਚੋਂ । ਨੀ ਮੈਂ ਜੀਦੀ ਏਸ ਬਿਨ ਰਹਾਂ ਤੂੰ, ਘੋਲ ਘੋਲ ਘਤੇ ਰਾਂਝੇ ਯਾਰ ਉਤੋਂ । ਵਾਰਸ ਸ਼ਾਹ ਨਾ ਸਿਰਫ਼ ਕਹਾਣੀ ਦੀ ਤੋਰ ਦੀ ਬਦਲਦੀ ਅਸਲੀਅਤ ਨੂੰ ਵਾਸਤਵਿਕ ਬਾਰੀਕੀ ਨਾਲ ਪੇਸ਼ ਕਰਦਾ ਹੈ ਬਲਕਿ ਜੋ ਮੌਕਾ ਬਣਦਾ ਹੈ ਉਸ ਨੂੰ ਪੂਰੇ ਲਗ-ਲਬੇੜ ਵਿਚ ਵਫ਼ਾਦਾਰੀ ਨਾਲ ਪੇਸ਼ ਕਰਦਾ, ਉਸ ਰਾਹੀਂ ਸਮਾਜ ਦੀ ਡਾਇਲੈਕਟਿਕ ਵਿਖਾਉਂਦਾ ਹੈ । ਰਾਂਝਾ ਤੇ ਹੀਰ ਨਸਦੇ ਨਹੀਂ। ਹੀਰ ਦੇ ਵਿਆਹ ਦਾ ਅਡੰਬਰ ਹੁੰਦਾ ਹੈ । ਗਲ ਖਿਸਕਦੀ ਵੇਖ ਕੇ ਹੀਰ ਤੇ ਰਾਂਝੇ ਦੀ ਆਪਸ ਵਿਚ ਖਿਚੋਤਾਣ ਹੁੰਦੀ ਹੈ, ਤਹਿ-ਦਿਲ ਤੋਂ ਮਿਲੇ ਹੋਏ ਹਨ । ਸਿਰ ਧੜ ਦੀ ਬਾਜ਼ੀ ਇਕਠੇ ਲਾਉਣਗੇ, ਪਰ ਨਜ਼ਾਮ ਕੋਈ ਰਾਹ ਨਹੀਂ ਦੰਦਾ। ਇਸ ਦਾ ਅਸਰ ਉਨਾਂ ਦੇ ਪਰਸਪਰ ਤੁਅਲਕਾਤ ਤੇ ਪੈਂਦਾ ਹੈ । ਦਿਲਾਂ ਦਾ ਕਬਰ ਤਕ ਮੇਲ ਹੀ ਸਚਾਈ ਹੈ । ਖਿਝ ਤੇ ਗੁਸਾ ਵੀ ਬਨਾਉਟੀ ਨਹੀਂ। ਖਿਝ ਤੇ ਦਿਲਾਂ ਦਾ ਮੇਲ ਅਸਲੀਅਤ ਹਨ, ਨਿੱਗਰ ਹਨ । ਬਾਹਰਲੀ ਸਾਮਾਜਿਕ ਡਾਇਲੈਕਟਿਕ ਦਾ ਅੰਦਰ ਅਕਸ ਹਨ : ਕੋਈ ਘਟ ਵਾਸਤਵਕ ਸੂਝ ਵਾਲਾ ਸਾਹਿੱਤਕਾਰ ਇਨ੍ਹਾਂ ਵਿਚੋਂ ਇਕ ਜਾਂ ਦੂਸਰੇ ਪਹਿਲੂ ਨੂੰ ਛੁਟਿਆ ਜਾਂਦਾ ਜਾਂ ਮਸਨੂਈ, ਮਨ-ਘੜਤ ਬਣਾ ਜਾਂਦਾ, ਪਰ ਵਾਰਸ ਸ਼ਾਹ ਦੋਹਾਂ ਪਾਸਿਆਂ ਦੀ ਅਸਲੀਅਤ ਨੂੰ ਹੂ-ਬਹੂ, ਜਾਨ ਵਿਚ ਚਿਤਰਦਾ ਹੈ : ਮੈਂ ਆਖ ਥਕੀ ਉਸ ਕਮਲੜੇ ਨੂੰ, ਲੈ ਕੇ ਉਠ ਚਲ ਵਕਤ ਘੁਬਾਇਆ ਜੇ, ਮੇਰਾ ਆਖਣਾ ਉਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ ।' ਇਹ ਸੀਨ ਸਾਫ਼ ਜ਼ਾਹਿਰ ਕਰਦਾ ਹੈ ਕਿ ਜੇ ਹੀਰ ਰਾਂਝਾ ਨਸ ਜਾਂਦੇ ਅਤੇ ਜਦੋਂ ਲੋਕੀ ਉੱਗਲਾਂ ਕਰਏ, ਤਾਹਨੇ ਮਾਰਦੇ, ਉਨਾਂ ਦੀ ਪੋਜ਼ੀਸ਼ਨ ਦਾ ਸਾਮਾਜਿਕ ਤੌਰ ਨਾਲ ਵਿਰੋਧ ਉਨ੍ਹਾਂ ਦੇ ਮਿਲੇ ਦਿਲਾਂ ਵਿਚ ਵਿੱਥ ਪਾਉਂਦਾ ਹੈ । ਹੌਲੀ ਹੌਲੀ ਖਿਝ ਵਧਦੀ ਜਾਂਦੀ ਤੇ ਕਮਲੜੇ ਦੇ ਥਾਂ ਕਮਲਾ, ਮੁਰਖ ਇਤ ਆਦਿ ਹੋ ਕੇ ਇਹਨਾਂ ਤੇ ਵਰਸਦੀ ਵਾਲਾ ਹਾਲ ਹ ਜਾਂਦਾ ਹੈ । ਸਮਾਜ ਵਿਚ ਨਾ ਸਮਾਏ ਹੋਣ ਕਰ ਕੇ ਉਨ੍ਹਾਂ ਦੀ ਆਪਸ ਵਿਚ ਬਣੀ ਹੋਈ ਖ਼ਤਮ ਹੋ ਜਾਂਦੀ ਹੈ । ਸਿਵਾਏ ਚੰਦ ਨੁਕਤਿਆਂ ਤੋਂ ਵਾਰਸ ਸ਼ਾਹ ਦੀ ਸਾਰੀ ਰਚਨਾ ਜ਼ਿੰਦਗੀ ਦੀ ਵਾਸਤਵਿਕ ਤਸਵੀਰ ਹੈ । ਏਨੀ ਸਹੀ ਤਸਵੀਰ ਹੈ ਕਿ ਇਸ ਦੇ ਆਸਰੇ ਅਸੀਂ ਸਾਇੰਸਦਾਨ ਦੇ ਲਭੇ ਹੋਏ ਕੁਦਰਤ ਦੇ ਕਾਨੂੰਨ ਦੀ ਦਿੜਤਾ ਨਾਲ ਜ਼ਿੰਦਗੀ ਨੂੰ ਹਥ ਪਾ ਸਕਦੇ ਹਾਂ । ਇਹ ਹੀ ਯਥਾਰਥਵਾਦੀ ਸਾਹਿੱਤ ਦਾ ਅੰਤਲਾ ਟੈਸਟ ਹੈ । 60