ਪੰਨਾ:Alochana Magazine January, February, March 1966.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਤ ਦੇ ਭੇਦ ਦੀ ਨਿੰਦਾ ਕਰਦੇ ਸਨ ਇਹ ਭੇਦ ਇਕ ਪ੍ਰਕਾਰ ਦਾ ਜਹਿਰ ਹੈ ਜੋ ਸਾਰੇ ਸਮਾਜ ਨੂੰ ਨਸ਼ਟ ਕਰ ਦਿੰਦਾ ਹੈ । ਚਰ ਨੇ ਇਸ ਨੂੰ ਨੀਚ ਸਮਝਣ ਦਾ ਵੀ ਵਿਰੋਧ ਕੀਤਾ । ਉਹ ਆਪ ਉਚੀ ਜਾਤ ਦੇ ਪਰ ਉਨ੍ਹਾਂ ਨੇ ਸ਼ੁਦਾਂ ਦੇ ਹਥੋਂ ਭੋਜਨ ਛਕਿਆ । (ਅ) ਤੱਤ ਗਿਆਨ ਮਤ ਇਸ ਮਤ ਵਿਚ ਯੋਗ, ਸ਼ੈਵ ਤੇ ਵੈਸ਼ਨੂ ਮਤਾਂ ਦੀ ਸਾਂਝ ਪਾ ਕੇ ਪਰਮ ਤੱਤ ਨੂੰ ਸੁਨੇ ਪੁਰਖ ਮੰਨਿਆ ਗਿਆ । ਪਰਮਤੱਤ ਅਕਥ, ਅਗੋਚਰ ਤੇ ਅਨੰਤ ਹੈ । ਨਾਦ ਬਿੰਦ ਦੇ ਮੇਲ ਨਾਲ ਉਸ ਤੱਤ ਦੀ ਸੋਝੀ ਹੁੰਦੀ ਹੈ । ਨਾਦ (ਰਾ) ਹੈ ਬਿੰਦ (ਮ) ਹੈ । ਅਰਥਾਤ ਰਾਮ ਪਰਮ ਤੱਤ ਦਾ ਪ੍ਰਤੀਕ ਹੈ । (ੲ) ਵਾਰਕਰੀ ਸੰਪ੍ਰਦਾਏ-ਪੁੰਡਰੀਕ ਪ੍ਰਵਰਤਕ ਸਨ ਮਹਾਰਾਸ਼ ਵਿਚ । ਵਿਠਲ ਨਾਥ (ਵਿਸ਼ਣੂ ਨੂੰ ਪ੍ਰਭੁ ਮੰਨਿਆ ਗਿਆ । ਉਸ ਦੀ ਪਰਿਕ੍ਰਮਾ ਜਾਂ ਉਸ ਲਈ ਯਾਤਾ ਕਰਨ ਵਾਲੇ ਵਾਰਕਰੀ ਅਖਵਾਏ । ਇਨ੍ਹਾਂ ਨੇ ਭਗਤੀ ਤੇ ਗਿਆਨ, ਨਿਰਗੁਣ ਤੇ ਸਰਗੁਣ ਦਾ ਮਿਲਗੋਭਾ ਜਿਹਾ ਬਣਾ ਲਿਆ । ਇਨ੍ਹਾਂ ਦੀ ਬਾਣੀ ਵਿਚ ਅਦੈਤ ਦਾ ਵਧੇਰੇ ਵਰਣਨ ਹੈ । ਗਿਆਨ ਦੇਵ (੧੨੭੫-੧੨੯੬ ਈ:) ਵਾਰਕਰੀ ਸੰਤਾਂ ਵਿਚੋਂ ਬਹੁਤ ਪ੍ਰਸਿਧ ਹੋਏ । ਇਨ੍ਹਾਂ ਦੀ ਗੀਤਾ-ਵਿਆਖਿਆ ਮਰਾਠੀ ਦੇ ਨਿਰੰਕਾਰੀ ਸਾਹਿਤ ਦਾ ਸੁੰਦਰ ਗੰਥ ਹੈ । ਇਕ ਵੰਨਗੀ ਵੇਖੋਗੋਬਿੰਦ : ਮਾਯੇਗੋਪਾਲ ਵੋ ਮਾਯੇ । ਸਬਾਹਯ ਅਭਯੰਤਰੀ ਅਵਧਾ ਪਾਰਮਾਨੰਦੁ ਮਾਯੇ ਸਾਂਵਲੇ ਸਗੁਣ ਸਕਲਾਂ ਜੀਵਾਂ ਚੋਂ ਜੀਵਨ ॥ ਬਨਾਨੰਦ ਮੂਰਤਿ ਪਾਹਤਾਂ ਹਾਰ ਪਲੇ ਮਨ । ਸ਼ੂਨਯ ਸਥਾਵਰ ਜੰਗਮ ਵਯਾਪੁਨਿ ਰਾਹਿਲਾ ਅਕਲ ਬਾਪ ਰਬੁ ਮਾ ਦੇਵੀ-ਵਕੁ ਵਿਡੱਲ ਸਦਲ | ਗੋਬਿੰਦ, ਗੋਪਾਲ ਆਦਿ ਅਨੇਕ ਨਾਮ ਉਸ ਨੇ ਧਾਰਨ ਕੀਤੇ ਹੋਏ ਹਨ । ਸਮੇਂ ਤੇ ਅੰਦਰਲੇ ਸਾਰੇ ਸੁਖ ਦੁਖ ਪੁਚਾਉਣ ਵਾਲਾ ਉਹ ਪਰਮਾਨੰਦ ਹੈ । ਸਾਰੇ ਗੁਣਾਂ ਨਾਲ ਪਰਿਪੂਰਨ , ਜੀਵਨ ਸਰੂਪ ਆਨੰਦ ਮੂਰਤਿ ਉਹ ਚਿੰਤਨ ਤੋਂ ਪਰੇ ਹੈ । ਉਹ ਚੇਤਨ ਤੇ ਸੰਨ ਤਿੰਨਾ ਵਿਚ ਵਿਆਪਕ ਹੋ ਕੇ ਵੀ ਬਚਿਆ ਹੋਇਆ ਹੈ । ਉਹ ਭਗਤਾਂ ਦਾ ਲਾਡਲਾ ਵਿਠਲ ਹੈ । ਇਕ ਹੋਰ ਭਜਨ ਵਿਚ ਉਨ੍ਹਾਂ ਨੇ ਜੋਗੀਆਂ ਤੇ ਕਿਹਾ ਹੈ : -'ਜੋਗੀ ਸੰਸਾਰ ਨੂੰ ਕਿਨਾਰੇ ਹਟਾ ਕੇ ਰੱਬ ਨੂੰ ਵੇਖਣ ਦਾ ਜਤਨ ਕਰਦਾ 31