ਪੰਨਾ:Alochana Magazine January, February, March 1966.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਵਿਚੋਲਪੁਣੇ ਦਾ ਸਹਾਰਾ ਨਹੀਂ ਲੈਂਦੀ । ਸਾਹਿੱਤ ਦੇ ਇਤਹਾਸ ਵਿਚ ਇਹ ਆਮ ਗੱਲ ਹੈ ਕਿ ਕਈ ਮਹਾਨ ਸਾਹਿੱਤਕਾਰ ਮਨੁੱਖੀ ਸ਼ਖ਼ਸੀਅਤ ਉਸ ਦੀ ਸਿੱਰੁਏਸ਼ਨ, ਸਾਹਿੱਤਕ ਚਿੱਤਰ ਦੀ ਉਸਾਰੀ ਵਿਚਲੀ ਸਾਮਾਜਿਕ ਮਨੁੱਖੀ ਸੱਚ ਦੇਣ ਲੱਗੇ ਕਿਤੇ ਕਸਰ ਨਹੀਂ ਛਡਦੇ, ਕਿਤੇ ਟਿੱਪਲਾ ਨਹੀਂ ਖਾਂਦੇ । ਸਾਮਾਜਿਕ ਮਨੁੱਖੀ ਅਸਲੀਅਤ ਦਾ ਪੇਟ ਚਾਕ ਕਰ ਦੇਂਦੇ ਹਨ, ਪਰ ਜਦੋਂ ਆਪਣਾ ਜ਼ਿੰਦਗੀ ਦਾ ਪਰਖਿਆ ਸੱਚ ਦਿਮਾਗੀ ਰੂਪ ਵਿਚ ਪਾਉਣ, ਫ਼ਲਾਸਫ਼ਰ, ਦਿਮਾਗੀ ਵਿਚਾਰਵਾਨ ਬਨਣ ਦੀ ਕੋਸ਼ਸ਼ ਕਰਦੇ ਹਨ, ਸਕੌਟ ਵਾਂਗ ਸਿੱਧੜ ਹੀ ਸਾਬਤ ਹੁੰਦੇ ਹਨ । ਇਸ ਤੋਂ ਜ਼ਾਹਿਰ ਹੈ ਕਿ ਮਨੁੱਖੀ ਜਜ਼ਬੇ, ਖ਼ਾਸੀਅਤ ਦੀ ਜਰਨਲਾਈਜ਼ੇਸ਼ਨ ਕਾਵਿਕ ਜਨਰਲਾਈਜ਼ੇਸ਼ਨ ਦੇ ਦਿਮਾਗੀ ਖ਼ਿਆਲ ਦੇ ਰੂਪ ਵਿਚ ਜਨਰਲਾਈਜ਼ੇਸ਼ਨ ਕਰਨੀ ਦੇ ਵੱਖ ਵੱਖ ਸ਼ਕਤੀਆਂ ਹਨ । ਅਸਲੀਅਤ ਨੂੰ ਸਮਝਣ ਦੇ ਵੱਖ ਵੱਖ ਰਾਹ ਡਿਸਿਪਲਨ ਹਨ, ਵੱਖ ਵੱਖ ਇਨ੍ਹਾਂ ਦੇ ਕੰਮ ਹਨ । ਇਕ ਦੂਸਰੇ : ਮਦਦ ਮਿਲ ਜਾਵੇ, ਬਹੁਤ ਅੱਛਾ, ਪਰ ਇਹ ਇਕ ਦੂਸਰੇ ਨਾਲ ਲਾਜ਼ਮੀ ਤੌਰ ਤੇ ਸੰਬੰਧਤ ਨਹੀਂ। ਜੋ ਲੋਕ ਬੱਧੀ ਦੇ ਛਾਲਾਂ ਮਾਰ ਸਭ ਹੱਦਾਂ ਉਲੰਘ ਜਾਣ ਅਤੇ ਜਜ਼ਬੇ ਤੋਂ ਕਵਿਤਾ ਕਲਪਣਾ ਦੇ ਪਿੱਛੇ ਰਹਿ ਜਾਣ ਦੀ ਗੱਲ ਕਰਦੇ ਹਨ, ਉਹ ਇਤਿਹਾਸਕ ਸੱਚਾਈ ਨੂੰ ਨਹੀਂ, ਆਪਣੇ ਜਜ਼ਬੇ ਨੂੰ ਮੁੱਖ ਰਖ ਕੇ ਗੱਲ ਕਰਦੇ ਹਨ । ਕਾਵਿਕ ਕਲਪਨਾ ਦਾ ਡਿਸਿਪਲਨ ਮਨੁੱਖੀ ਜਜ਼ਬੇ ਤੇ ਸ਼ਖ਼ਸੀਅਤ ਦਾ ਸੱਚ ਵੇਖਣ ਵਾਸਤੇ ਬੱਧੀ ਜਾਂ ਦਿਮਾਗ ਖ਼ਿਆਲ ਨਾਲੋਂ ਬਹੁਤ ਜ਼ਿਆਦਾ ਕਾਰਗਰ ਹੈ । ਇਸ ਤਰ੍ਹਾਂ ਕਹਿਣ ਨਾਲੋਂ ਇਹ ਕਹਿਣਾ ਜਿਆਦਾ ਸਹੀ ਹੈ ਕਿ ਸਾਮਾਜਿਕ ਮਨੁੱਖੀ ਸੱਚ ਵੇਖਣ ਤੇ ਕਲਾ, ਸਾਹਿੱਤ, ਰਚਣ ਵਾਸਤੇ ਹੀ ਹੈ, ਕਾਵਿਕ ਕਲਪਣਾ ਦਾ ਡਿਸਿਪਲਨ । ਇਸ ਵਾਸਤੇ ਹੀ ਸਾਹਿੱਤ ਦੇ ਕਲ ਸn ਕਵਿਕ ਕਿਰਤ ਹੀ ਕਹੇ ਜਾਂਦੇ ਹਨ । ਇਸ ਲਈ ਹੀ ਇਤਿਹਾਸਕ ਭੁਲੇਖੇ ਜਾਂ ਦਿਮਾਗੀ ਤਅੱਸਬ ਦੇ ਬਾਵਜੂਦ ਮਹਾਨ ਸਾਹਿੱਤਕਾਰ ਸਾਮਾਜਿਕ ਮਨੁੱਖੀ ਅਸਲੀਅਤ, ਸਮਾਜ ਤੇ ਸ਼ਖ਼ਸੀਅਤ ਦੀ ਡਾਇਲੈਕਟਿਕ ਨੂੰ ਬਿਲਕੁਲ ਸਹੀ ਚਿੱਤਰ ਜਾਂਦੇ ਹਨ । ਮਨੁੱਖੀ ਸਰਨ ਦੇ ਕੰਮ ਕਰਨ ਦੇ ਇਹ ਦੋਵੇਂ ਤਰੀਕੇ ਇਤਿਹਾਸਕ ਤੌਰ ਤੇ ਵੱਖ ਵੱਖ ਕੰਮ ਤੋਂ ਬਣੇ ਹਨ । ਇਕ ਨੂੰ ਦੁਸਰੇ ਦੇ ਥਾਂ ਲੈਂਣਾ ਗਲਤ ਹੈ। ਜਿਸ ਕਾ ਕਾਮ ਤਿਸ ਕੋ ਸਾਚੇ: ਅਰ ਕਰੋ ਤੋਂ ਠੀਗਾ ਬਾਜੇ । ਸੋ ਬੁੱਧੀ ਦੇ ਅਧੀਨ ਸਾਹਿੱਤ ਰਚਨਾ ਜਾਂ ਕਾਵਿਕ ਕਲਪਣਾ ਨੂੰ ਬੁੱਧੀ ਦੇ ਦਾਸ ਬਣਾਉਣ ਨਾਲ ਠੱਗਾਂ ਹੀ ਬਾਜੇ । ਕਾਵਿਕ ਕਲਪਣਾ ਨੂੰ ਬਰੇਕ ਲਾਉਣ ਵਾਲੀ ਹੀ ਗੱਲ ਨਹੀਂ, ਇਨਟਲੈਕਚੂਲਾਈਜ਼ ਕਰਨ ਦਿਮਾਗੀ ਬਨਾਉਣ ਵਾਲੀ ਗੱਲ ਹੈ । ਕੰਮ ਵਿਚ ਮਦਦ ਜਿੱਥੋਂ ਮਿਲ ਜਾਵੇ ਚੰਗੀ ਹੈ ਅਤੇ ਸਮਾਜਵਾਦ ਸਾਇੰਸ ਦਿਮਾਗੀ ਤੌਰ ਤੇ ਸਾਮਾਜਿਕ ਤੋਰ ਸਮਝਣ ਵਾਸਤੇ ਬਹੁਤ ਸਹਾਇਕ ਹੈ, ਪਰ ਸਾਹਿੱਤਕ ਕਲਪਨਾ ਨੂੰ ਮਨੁੱਖ; ਉਸ ਦੇ ਕਾਮ ਅਤੇ ਸਤਾ ਤੇ ਹਾਲਾਤਾਂ ਦੇ ਪ੍ਰਸੰਗ ਵੇਖਣ ਬਗੈਰ ਹੀ ਗੁਜ਼ਾਰਾ ਨਹੀਂ । ਕਾਵਿਕ ਕਲਪਨਾ ਹੋਵੇ ਸਹੀ, ਇਨ੍ਹਾਂ ਵਿਚ ਹੀ ਸਭ ਕੁੱਝ ਆ ਜਾਂਦਾ 152